''ਜੱਗਾ ਜਾਸੂਸ'' ਦੇ ਇਸ ਗੀਤ ''ਚ ਹਾਥੀ ਨਾਲ ਮਸਤੀ ਕਰਦੇ ਨਜ਼ਰ ਆਏ ਰਣਬੀਰ (ਵੀਡੀਓ)

Monday, June 19, 2017 6:54 PM
''ਜੱਗਾ ਜਾਸੂਸ'' ਦੇ ਇਸ ਗੀਤ ''ਚ ਹਾਥੀ ਨਾਲ ਮਸਤੀ ਕਰਦੇ ਨਜ਼ਰ ਆਏ ਰਣਬੀਰ (ਵੀਡੀਓ)

ਮੁੰਬਈ— ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਦੀ ਆਉਣ ਵਾਲੀ ਫਿਲਮ 'ਜੱਗਾ ਜਾਸੂਸ' ਦੇ ਗੀਤ 'ਹਾਥੀ ਮੇਰੇ ਸਾਥੀ' ਦਾ ਸ਼ੂਟਿੰਗ ਦਾ ਵੀਡੀਓ ਯੂਟਿਊਬ 'ਤੇ ਪੋਸਟ ਕੀਤਾ ਗਿਆ ਹੈ। ਇਸ ਵੀਡੀਓ 'ਚ ਰਣਬੀਰ ਅਤੇ ਫਿਲਮ ਦੇ ਨਿਰਦੇਸ਼ਕ ਅਨੁਰਾਗ ਬਾਸੂ ਸੂਟਿੰਗ ਦੌਰਾਨ ਛੋਟੇ ਹਾਥੀ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਨਾਲ ਜੂੜੀਆਂ ਕਈ ਤਸਵੀਰਾਂ ਨੂੰ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ।


ਵੀਡੀਓ 'ਚ ਰਣਬੀਰ ਅਤੇ ਅਨੁਰਾਗ ਹਾਥੀ ਦੇ ਨਾਲ ਵੱਖਰੇ-ਵੱਖਰੇ ਪੋਜ 'ਚ ਤਸਵੀਰਾਂ ਖਿਚਵਾਉਂਦੇ ਦਿਖਾਈ ਦੇ ਰਹੇ ਸੀ। ਵੀਡੀਓ 'ਚ ਇਕ ਵਾਰ ਰਣਬੀਰ ਆਪਣਾ ਸਿਰ ਹਿਲਾਉਂਦੇ ਹੋਏ ਨਕਲ ਕਰਦੇ ਹਾਥੀ ਵੀ ਆਪਣੀ ਸੁੰਡ ਹਿਲਾਉਦੇ ਦਿਖਾਈ ਦੇ ਰਿਹਾ ਸੀ। ਕਿਹਾ ਜਾ ਰਿਹਾ ਹੈ ਕਿ ਅਨੁਰਾਗ ਆਪਣੀ ਇਸ ਫਿਲਮ 'ਚ ਹਾਥੀ ਦੇ ਨਾਲ ਇਕ ਗੀਤ ਵੀ ਸ਼ੂਟ ਕੀਤਾ ਹੈ। ਇਸ ਗੀਤ ਦੇ ਸ਼ੁਰੂਆਤੀ ਬੋਲ 'ਹਾਥੀ ਮੇਰੇ ਸਾਥੀ' ਹੈ। ਇਸ ਤੋਂ ਇਲਾਵਾ ਰਣਬੀਰ ਅਤੇ ਕੈਟਰੀਨਾ ਸਟਾਰਰ ਫਿਲਮ 'ਜੱਗਾ ਜਾਸੂਸ' 14 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।