''ਕਾਫੀ ਵਿਦ ਕਰਨ'' ਦੇ ਨਵੇਂ ਸੀਜ਼ਨ ਦੇ ਪਹਿਲੇ ਮਹਿਮਾਨ ਬਣਨਗੇ ਈਸ਼ਾਨ ਤੇ ਜਾਹਨਵੀ

Sunday, August 5, 2018 3:00 PM
''ਕਾਫੀ ਵਿਦ ਕਰਨ'' ਦੇ ਨਵੇਂ ਸੀਜ਼ਨ ਦੇ ਪਹਿਲੇ ਮਹਿਮਾਨ ਬਣਨਗੇ ਈਸ਼ਾਨ ਤੇ ਜਾਹਨਵੀ

ਮੁੰਬਈ(ਬਿਊਰੋ)— ਬਾਲੀਵੁੱਡ ਈਸ਼ਾਨ ਖੱਟੜ ਅਤੇ ਜਾਹਨਵੀ ਕਪੂਰ ਦੇ ਫੈਨਜ਼ ਲਈ ਇਕ ਹੋਰ ਖੁਸ਼ਖਬਰੀ ਹੈ। ਜੀ ਹਾਂ, ਦੋਵਾਂ ਨੂੰ ਤੁਸੀ ਇਕ ਵਾਰ ਫਿਰ ਸਕ੍ਰੀਨ 'ਤੇ ਦੇਖ ਸਕੋਗੇ ਪਰ ਕਿਸੇ ਫਿਲਮ 'ਚ ਨਹੀਂ। ਦੋਵੇਂ ਸਟਾਰਸ ਜਲਦ ਹੀ ਛੋਟੇ ਪਰਦੇ 'ਤੇ ਆ ਰਹੇ ਹਨ। ਦੋਵੇਂ ਸਟਾਰਸ ਜਲਦ ਹੀ ਕਰਨ ਜੌਹਰ ਦੇ ਟਾਕ ਸ਼ੋਅ 'ਕਾਫੀ ਵਿਦ ਕਰਨ' 'ਚ ਨਜ਼ਰ ਆਉਣਗੇ। ਕਰਨ ਜਲਦ ਹੀ ਆਪਣੇ ਸ਼ੋਅ ਦੇ ਨਵੇਂ ਸੀਜ਼ਨ ਨਾਲ ਵਾਪਸੀ ਕਰ ਰਿਹਾ ਹੈ। ਇਸ ਸ਼ੋਅ ਦੇ ਪਹਿਲੇ ਮਹਿਮਾਨ ਕੋਈ ਹੋਰ ਨਹੀਂ ਸਗੋਂ 'ਧੜਕ' ਫਿਲਮ ਨਾਲ ਆਪਣਾ ਡੈਬਿਊ ਕਰਨ ਵਾਲੀ ਜਾਹਨਵੀ ਤੇ ਈਸ਼ਾਨ ਹੋਣਗੇ। ਇਸ ਤੋਂ ਪਹਿਲਾਂ ਈਸ਼ਾਨ ਇਕ ਫਿਲਮ 'ਚ ਪਹਿਲਾਂ ਵੀ ਕੰਮ ਕਰ ਚੁੱਕਾ ਹੈ। ਕਰਨ ਜੌਹਰ ਨੇ ਹੀ ਦੋਵੇਂ ਸਟਾਰ ਕਿੱਡਜ਼ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਧੜਕ' ਨੂੰ ਪ੍ਰੋਡਿਊਸ ਕੀਤਾ ਸੀ।
ਦੱਸਣਯੋਗ ਹੈ ਕਿ ਕਰਨ ਜੌਹਰ ਦੇ ਸ਼ੋਅ 'ਚ ਬਾਲੀਵੁੱਡ ਸੈਲੀਬ੍ਰੈਟੀ ਪਰਸਨਲ ਅਤੇ ਕਾਫੀ ਪੁੱਠੇ ਸਵਾਲਾਂ ਦੇ ਜਵਾਬ ਦਿੰਦੇ ਹਨ, ਜਿਨ੍ਹਾਂ ਨੂੰ ਦੇਖ ਦਰਸ਼ਕਾਂ ਨੂੰ ਕਾਫੀ ਮਜ਼ਾ ਆਉਂਦਾ ਹੈ। ਹੁਣ ਕਰਨ ਨੇ ਜਾਹਨਵੀ ਅਤੇ ਈਸ਼ਾਨ ਨੂੰ ਆਪਣੇ ਸ਼ੋਅ 'ਕਾਫੀ ਵਿਦ ਕਰਨ' ਲਈ ਇਨਵਾਈਟ ਕੀਤਾ ਹੈ। ਦੇਖਦੇ ਹਾਂ ਕਿ ਕਰਨ ਦਾ ਸ਼ੋਅ ਕਦੋਂ ਆਨਏਅਰ ਹੁੰਦਾ ਹੈ ਅਤੇ ਦੋਵੇਂ ਸਟਾਰਸ ਨੂੰ ਇਸ ਸ਼ੋਅ 'ਤੇ ਦੇਖਣਾ ਕਿੰਨਾ ਦਿਲਚਸਪ ਹੋਵੇਗਾ।


Edited By

Sunita

Sunita is news editor at Jagbani

Read More