ਬੋਨੀ ਕਪੂਰ ਨੇ ਆਪਣੀ ਧੀ ਜਾਹਨਵੀ ਲਈ ਕੀਤਾ ਵੱਡਾ ਐਲਾਨ

Wednesday, October 9, 2019 8:29 AM
ਬੋਨੀ ਕਪੂਰ ਨੇ ਆਪਣੀ ਧੀ ਜਾਹਨਵੀ ਲਈ ਕੀਤਾ ਵੱਡਾ ਐਲਾਨ

ਮੁੰਬਈ (ਬਿਊਰੋ) — ਫਿਲਮ ਪ੍ਰੋਡਿਊਸਰ ਬੋਨੀ ਕਪੂਰ ਨੇ ਆਪਣੇ ਪੁੱਤਰ ਅਰਜੁਨ ਕਪੂਰ ਨੂੰ ਲੈ ਕੇ ਫਿਲਮ 'ਤੇਵਰ' ਦਾ ਨਿਰਮਾਣ ਕੀਤਾ ਸੀ। ਹੁਣ ਉਹ ਆਪਣੀ ਧੀ ਜਾਹਨਵੀ ਕਪੂਰ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਇਸ ਫਿਲਮ ਨੂੰ ਉਹ ਮਹਾਵੀਰ ਜੈਨ ਨਾਲ ਮਿਲ ਕੇ ਬਣਾਉਣਗੇ। 'ਬਾਂਬੇ ਗਰਲ' ਨਾਂ ਦੀ ਇਸ ਫਿਲਮ 'ਚ ਜਾਹਨਵੀ ਨਵੇਂ ਰੂਪ 'ਚ ਨਜ਼ਰ ਆਵੇਗੀ। ਇਸ ਫਿਲਮ ਦੀ ਕਹਾਣੀ ਮੌਜੂਦਾ ਦੌਰ ਦੀ ਹੋਵੇਗੀ। ਉਸ 'ਚ ਜਾਹਨਵੀ ਵਿਦਰੋਹੀ ਲੜਕੀ ਦੀ ਭੂਮਿਕਾ ਨਿਭਾਏਗੀ। ਇਸ ਫਿਲਮ ਦੀ ਕਹਾਣੀ ਸੰਜੇ ਤ੍ਰਿਪਾਠੀ ਨੇ ਲਿਖੀ ਹੈ ਅਤੇ ਉਹੀ ਫਿਲਮ ਦਾ ਨਿਰਦੇਸ਼ਨ ਵੀ ਕਰਨਗੇ।

ਦੱਸ ਦਈਏ ਕਿ ਫਿਲਮ 'ਧੜਕ' ਨਾਲ ਹਿੰਦੀ ਸਿਨੇਮਾ 'ਚ ਕਦਮ ਰੱਖਣ ਤੋਂ ਬਾਅਦ ਜਾਹਨਵੀ ਫਿਲਮ ਮੇਕਰਾਂ ਦੀ ਪਸੰਦ ਬਣੀ ਹੋਈ ਹੈ। ਇਨ੍ਹੀਂ ਦਿਨੀਂ ਉਹ 'ਗੁੰਜਨ ਸਕਸੈਨਾ' ਦੀ ਬਾਇਓਪਿਕ ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਹ ਫਿਲਮ ਕਾਰਗਿਲ ਜੰਗ 'ਚ ਪਾਕਿਸਤਾਨੀ ਫੌਜ ਨੂੰ ਧੂੜ ਚਟਾਉਣ ਵਾਲੀ ਗੁੰਜਨ ਸਕਸੈਨਾ 'ਤੇ ਅਧਾਰਿਤ ਹੈ।


Edited By

Sunita

Sunita is news editor at Jagbani

Read More