ਜਪਜੀ ਖਹਿਰਾ ਚਾਹੁੰਦੀ ਹੈ ਕਿ ਇਸ ਤਰ੍ਹਾਂ ਦਾ ਹੋਵੇ ਹਰ ਕੁੜੀ ਦਾ ਸਹੁਰਾ (ਵੀਡੀਓ)

Sunday, July 7, 2019 11:46 AM
ਜਪਜੀ ਖਹਿਰਾ ਚਾਹੁੰਦੀ ਹੈ ਕਿ ਇਸ ਤਰ੍ਹਾਂ ਦਾ ਹੋਵੇ ਹਰ ਕੁੜੀ ਦਾ ਸਹੁਰਾ (ਵੀਡੀਓ)

ਜਲੰਧਰ (ਬਿਊਰੋ) — ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਜਪਜੀ ਖਹਿਰਾ ਹਮੇਸ਼ਾ ਹੀ ਆਪਣੀਆਂ ਖੂਬਸੂਰਤ ਤਸਵੀਰਾਂ ਤੇ ਵੀਡੀਓਜ਼ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਜਪਜੀ ਖਹਿਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਦਰਅਸਲ, ਜਪਜੀ ਖਹਿਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਅਰਦਾਸ ਕਰਾਂ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਬੀਤੇ ਦਿਨੀਂ 'ਅਰਦਾਸ ਕਰਾਂ' ਦੀ ਪੂਰੀ ਟੀਮ ਅੰਮ੍ਰਿਤਸਰ 'ਚ ਪਹੁੰਚੀ ਸੀ। ਇਸ ਦੌਰਾਨ ਮਲਕੀਤ ਰੌਣੀ, ਜੋ ਕਿ 'ਅਰਦਾਸ ਕਰਾਂ' 'ਚ ਜਪੁਜੀ ਦਾ ਸਹੁਰਾ ਬਣਿਆ ਹੋਇਆ ਹੈ, ਉਹ ਧੱਕੇ ਨਾਲ ਉਨ੍ਹਾਂ ਨੂੰ ਚੂਰੀ ਖੁਆ ਰਹੇ ਹਨ ਅਤੇ ਉਹ ਇਹੀ ਕਾਮਨਾ ਕਰਦੇ ਹਨ ਕਿ ਇਸ ਤਰ੍ਹਾਂ ਦਾ ਸਹੁਰਾ ਰੱਬ ਸਾਰੀਆਂ ਕੁੜੀਆਂ ਨੂੰ ਦੇਵੇ।'' ਉੱਥੇ ਹੀ ਮਲਕੀਤ ਸਿੰਘ ਰੌਣੀ ਦਾ ਕਹਿਣਾ ਹੈ ਕਿ 'ਉਹ ਜਪਜੀ ਖਹਿਰਾ ਨੂੰ ਇਸ ਲਈ ਚੂਰੀ ਖੁਆ ਰਹੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਉਸ ਦੇ ਚਿਹਰੇ 'ਤੇ ਗਲੋ (ਖੂਬਸੂਰਤੀ ਬਣੀ) ਬਣਿਆ ਰਹੇ ਅਤੇ ਜਪਜੀ ਖਹਿਰਾ ਇੰਨੀ ਵਧੀਆ ਐਕਟਰੈੱਸ ਹੈ ਤਾਂ ਉਸ ਦਾ ਖਿਆਲ ਰੱਖਣਾ ਚਾਹੀਦਾ ਹੈ।

 
 
 
 
 
 
 
 
 
 
 
 
 
 

Ardaas Karaan #team #amritsar #merashehar #filmpromotions #saadapind @gippygrewal @ardaaskaraan @humblemotionpictures #ardaaskaraan #pollywood #punjabifilm #punjabiactor #punjab @dhaageycreations @makeupbyranju

A post shared by Japji Khaira (@thejapjikhaira) on Jul 6, 2019 at 2:55am PDT

 
ਦੱਸ ਦਈਏ ਕਿ 'ਅਰਦਾਸ ਕਰਾਂ' ਫਿਲਮ 'ਚ ਗਿੱਪੀ ਗਰੇਵਾਲ ਦੀ ਫਿਲਮ ਹੈ ਅਤੇ ਇਸ 'ਚ ਗੁਰਪ੍ਰੀਤ ਘੁੱਗੀ, ਮਲਕੀਤ ਰੌਣੀ, ਜਪਜੀ ਖਹਿਰਾ ਵਰਗੇ ਕਈ ਦਿੱਗਜ਼ ਅਦਾਕਾਰ ਨਜ਼ਰ ਆਉਣਗੇ। 'ਅਰਦਾਸ ਕਰਾਂ' 19 ਜੁਲਾਈ ਨੂੰ ਰਿਲੀਜ਼ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Edited By

Sunita

Sunita is news editor at Jagbani

Read More