ਯਮਲਾ ਜੱਟ ਦੇ ਪੁੱਤਰ ਜਸਦੇਵ ਯਮਲਾ ਜੱਟ ਦਾ ਦਿਹਾਂਤ

9/15/2018 2:38:40 PM

ਜਲੰਧਰ(ਬਿਊਰੋ)— ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਜਸਦੇਵ ਯਮਲਾ ਜੱਟ ਦਾ ਅੱਜ ਤੜਕੇ ਲੰਮੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ। ਸਿਹਤ ਜ਼ਿਆਦਾ ਖਰਾਬ ਹੋਣ 'ਤੇ ਉਨ੍ਹਾਂ ਨੂੰ ਲੁਧਿਆਣਾ ਦੇ ਗੁਰੂ ਤੇਗ ਬਹਾਦਰ ਹਸਪਤਾਲ ਲਿਜਾਇਆ ਗਿਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਲੁਧਿਆਣਾ ਦੇ ਡੀ. ਐਮ. ਸੀ. ਹਸਪਤਾਲ 'ਚ ਰੈਫਰ ਕੀਤਾ ਗਿਆ ਪਰ ਰਸਤੇ 'ਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ ਲਗਪਗ ਤਿੰਨ ਵਜੇ ਕੀਤਾ ਜਾਵੇਗਾ। 
ਜ਼ਿਕਰਯੋਗ ਹੈ ਕਿ 'ਤੂੰਬੀ' ਜ਼ਰੀਏ ਅਪਣੇ ਸੁਰਾਂ ਨਾਲ ਉਨ੍ਹਾਂ ਨੂੰ ਨਵੀਂ ਪਛਾਣ ਦੇਣ ਵਾਲੇ ਉਸਤਾਦ ਯਮਲਾ ਜੱਟ ਦੇ ਨਾਲ ਕਦੇ ਮਸ਼ਹੂਰ ਪਾਕਿਸਤਾਨੀ ਗਾਇਕ ਆਲਮ ਲੁਹਾਰ ਨੇ ਅਪਣੇ ਚਿਮਟੇ ਨਾਲ ਸੰਗਤ ਕੀਤੀ ਸੀ। ਉਸੇ ਰਿਵਾਇਤ ਨੂੰ ਜ਼ਿੰਦਾ ਰੱਖਣ ਦਾ ਕੰਮ ਉਸਤਾਦ ਯਮਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਚੌਥੇ ਬੇਟੇ ਜਸਦੇਵ ਅਤੇ ਨੂੰਹ ਸਰਬਜੀਤ ਨੇ ਕੀਤਾ। ਜਸਦੇਵ ਨੇ ਹਮੇਸ਼ਾ ਹੀ ਆਪਣੇ ਪਿਤਾ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਦੇ ਗੀਤਾਂ ਨੂੰ ਗਾ ਕੇ ਉਨ੍ਹਾਂ ਦੀ ਯਾਦ ਨੂੰ ਹਮੇਸ਼ਾ ਤਾਜ਼ਾ ਰੱਖਿਆ। ਪਿਛਲੇ ਦਿਨੀਂ ਅਮਰੀਕਾ 'ਚ ਉਸਤਾਦ ਯਮਲਾ ਦੀ ਯਾਦ 'ਚ ਰੱਖੇ ਮੇਲੇ 'ਚ ਗਾ ਕੇ ਪਰਤੇ ਜਸਦੇਵ ਦੋ ਹਫਤੇ ਪਹਿਲਾਂ ਗੰਭੀਰ ਬਿਮਾਰ ਹੋ ਗਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News