''ਖੂਬਸੂਰਤ ਲੁੱਕ'' ਕਾਰਨ ਚਰਚਾ ''ਚ ਆਈ ਜਸਲੀਨ ਮਠਾਰੂ, ਤਸਵੀਰਾਂ ਵਾਇਰਲ

5/15/2019 3:09:13 PM

ਨਵੀਂ ਦਿੱਲੀ (ਬਿਊਰੋ) : ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਸੀਜ਼ਨ 12 'ਚ ਗਾਇਕ ਅਨੂਪ ਜਲੋਟਾ ਨਾਲ ਘਰ 'ਚ ਐਂਟਰੀ ਕਰਨ ਵਾਲੀ ਜਸਲੀਨ ਮਠਾਰੂ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹੈ। ਦੱਸ ਦਈਏ ਕਿ ਜਸਲੀਨ ਇਨ੍ਹੀਂ ਦਿਨੀਂ ਆਪਣੇ ਵਾਲਾਂ ਦੇ ਰੰਗ ਕਰਕੇ ਸੁਰਖੀਆਂ 'ਚ ਛਾਈ ਹੋਈ ਹੈ। ਹਾਲ ਹੀ 'ਚ ਉਸ ਨੇ ਆਪਣੇ ਵਾਲਾਂ ਨੂੰ 'ਰੈੱਡ ਕਲਰ' ਕਰਵਾਇਆ ਸੀ, ਜੋ ਕਿ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

PunjabKesari
ਦੱਸ ਦਈਏ ਕਿ ਜਸਲੀਨ ਮਠਾਰੂ 'ਬਿੱਗ ਬੌਸ' 'ਚ ਆਪਣੀ ਗਲੈਮਰ ਲੁੱਕ ਤੇ ਅਦਾਵਾਂ ਕਾਰਨ ਕਾਫੀ ਚਰਚਾ 'ਚ ਰਹੀ ਸੀ ਪਰ ਹੁਣ ਰੈੱਡ ਕਲਰ ਦੇ ਵਾਲਾਂ ਨੇ ਉਸ ਦੀ ਖੂਬਸੁਰਤੀ 'ਚ ਚਾਰ ਚੰਨ ਲਗਾ ਦਿੱਤੇ ਹਨ।

PunjabKesari

ਜਸਲੀਨ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕੂਬ ਵਾਇਰਲ ਹੋ ਰਹੀਆਂ ਹਨ।

PunjabKesari
ਦੱਸਣਯੋਗ ਹੈ ਕਿ ਜਸਲੀਨ ਮਠਾਰੂ ਨੇ ਅਨੂਪ ਜਲੋਟਾ ਨਾਲ 'ਬਿੱਗ ਬੌਸ' ਦੇ ਘਰ 'ਚ ਐਂਟਰੀ ਕੀਤੀ ਸੀ। ਸ਼ੋਅ ਦੌਰਾਨ ਦੋਵਾਂ ਨੇ ਕਿਹਾ ਸੀ ਕਿ ਉਹ ਰਿਲੇਸ਼ਨਸ਼ਿਪ 'ਚ ਹਨ। ਇਸ ਕਰਕੇ ਦੋਵਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ।

PunjabKesari

ਕੁਝ ਲੋਕਾਂ ਨੇ ਇਸ ਰਿਸ਼ਤੇ 'ਤੇ ਸਵਾਲ ਵੀ ਉਠਾਏ ਸਨ। 'ਬਿੱਗ ਬੌਸ' ਦੇ ਘਰ 'ਚ ਜਸਲੀਨ ਅਨੂਪ ਨੂੰ ਕਿੱਸ ਕਰਦੀ ਹੋਈ ਵੀ ਨਜ਼ਰ ਆਈ ਸੀ ਪਰ ਘਰ ਤੋਂ ਬਾਹਰ ਆਉਂਦੇ ਹੀ ਦੋਹਾਂ ਨੇ ਇਸ ਰਿਸ਼ਤੇ ਤੋਂ ਨਾਂਹ ਕਰ ਦਿੱਤੀ ਸੀ।
PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News