ਭਜਨ ਸਮਰਾਟ ਅਨੂਪ ਜਲੋਟਾ ਨੇ ਸ਼ਰੇਆਮ ਜਸਲੀਨ ਨੂੰ ਕੀਤਾ ਪ੍ਰਪੋਜ਼, ਬਣਿਆ ਚਰਚਾ ਦਾ ਵਿਸ਼ਾ

Saturday, October 6, 2018 11:22 AM
ਭਜਨ ਸਮਰਾਟ ਅਨੂਪ ਜਲੋਟਾ ਨੇ ਸ਼ਰੇਆਮ ਜਸਲੀਨ ਨੂੰ ਕੀਤਾ ਪ੍ਰਪੋਜ਼, ਬਣਿਆ ਚਰਚਾ ਦਾ ਵਿਸ਼ਾ

ਮੁੰਬਈ (ਬਿਊਰੋ)— ਸਲਮਾਨ ਖਾਨ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 12' 'ਚ ਹਰ ਦਿਨ ਦਰਸ਼ਕਾਂ ਨੂੰ ਕੁਝ ਨਾ ਕੁਝ ਦੇਖਣ ਨੂੰ ਮਿਲ ਰਿਹਾ ਹੈ। ਇਸ ਸੀਜ਼ਨ ਦਾ ਥੀਮ ਜੋੜੀਆਂ ਵਰਸੇਜ਼ ਸਿੰਗਲ ਹੈ। ਉੱਥੇ ਸਿੰਗਲਸ ਅਤੇ ਜੋੜੀਆਂ ਦੋਵੇਂ ਹੀ ਇਕ-ਦੂਜੇ 'ਤੇ ਭਾਰੀ ਪੈਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਸਭ ਤੋਂ ਜ਼ਿਆਦਾ ਜਿਸ ਮੁਕਾਬਲੇਬਾਜ਼ ਜੋੜੀ ਨੂੰ ਲੈ ਕੇ ਚਰਚਾ ਹੈ ਉਹ ਕੋਈ ਹੋਰ ਨਹੀਂ ਬਲਕਿ ਅਨੂਪ ਜਲੋਟਾ ਅਤੇ ਉਨ੍ਹਾਂ ਦੀ 28 ਸਾਲਾ ਹੌਟ ਐਂਡ ਗਲੈਮਰਸ ਗਰਲਫ੍ਰੈਂਡ ਜਸਲੀਨ ਮਥਾਰੂ ਹੈ। ਸ਼ੋਅ ਦੇ ਗ੍ਰੈਂਡ ਪ੍ਰੀਮੀਅਰ 'ਤੇ ਜਸਲੀਨ ਨੇ ਜਿਵੇਂ ਹੀ ਅਨੂਪ ਜਲੋਟਾ ਨਾਲ ਆਪਣੇ ਰਿਸ਼ਤੇ ਦਾ ਖੁਲਾਸਾ ਕੀਤਾ ਤਾਂ ਸਾਰੇ ਹੈਰਾਨ ਹੋ ਗਏ।

ਇਸ ਤੋਂ ਬਾਅਦ ਇਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਇੰਟਰਨੈੱਟ ਨੂੰ ਲੈ ਕੇ ਹਰ ਜਗ੍ਹਾ ਚਰਚਾ ਹੋਣ ਲੱਗੀ। ਹਾਲ ਹੀ 'ਚ ਨਾਮੀਨੇਸ਼ਨ ਦੀ ਪ੍ਰਕਿਰਿਆ 'ਚ ਕੁਝ ਅਜਿਹਾ ਹੋਇਆ, ਜਿਸ ਨਾਲ ਜਸਲੀਨ ਅਤੇ ਅਨੂਪ ਦੇ ਰਿਸ਼ਤੇ 'ਚ ਦਰਾਰ ਆ ਗਈ ਪਰ ਹੁਣ ਇਕ ਵਾਰ ਫਿਰ ਅਨੂਪ-ਜਸਲੀਨ ਵਿਚਕਾਰ ਬਿੱਗ ਬੌਸ ਹਾਊਸ 'ਚ ਇਕ ਵਾਰ ਫਿਰ ਰੋਮਾਂਸ ਹੁੰਦਾ ਦਿਖਾਈ ਦੇਵੇਗਾ। ਅੱਜ ਰਾਤ ਬਿੱਗ ਬੌਸ ਅਨੂਪ ਅਤੇ ਜਸਲੀਨ ਨੂੰ ਆਪਣੇ ਰਿਸ਼ਤੇ ਨੂੰ ਫਿਰ ਤੋਂ ਸੰਵਾਰਨ ਦਾ ਮੌਕਾ ਦਿੰਦੇ ਹੋਏ ਰੋਮਾਂਟਿਕ ਡੇਟ 'ਤੇ ਭੇਜ ਦੇਣਗੇ। ਕਲਰਸ ਦੇ ਟਵਿਟਰ ਹੈਂਡਲ 'ਤੇ ਸ਼ੋਅ ਦਾ ਨਵਾਂ ਪ੍ਰੋਮੋ ਜਾਰੀ ਹੋਇਆ ਹੈ, ਜਿੱਥੇ ਅਨੂਪ-ਜਸਲੀਨ ਇਕ-ਦੂਜੇ ਨਾਲ ਰੋਮਾਂਟਿਕ ਕੈਂਡਲ ਲਾਈਟ ਡਿਨਰ ਦਾ ਮਜ਼ਾ ਲੈਂਦੇ ਹੋਏ ਦਿਖਾਈ ਦੇ ਰਹੇ ਹਨ। ਦੋਵੇਂ ਇਕ-ਦੂਜੇ ਦੀਆਂ ਅੱਖਾਂ 'ਚ ਗੁਆਚੇ ਹੋਏ ਰੋਮਾਂਟਿਕ ਡਾਂਸ ਕਰਦੇ ਨਜ਼ਰ ਆਉਣਗੇ।


Edited By

Chanda Verma

Chanda Verma is news editor at Jagbani

Read More