ਮਾਡਲ ਅਨੀਸ਼ਾ ਦਾ ਖੁਲਾਸਾ, ਅਨੂਪ ਜਲੋਟਾ ਨੇ ਕਰਵਾਇਆ ਸੀ ਜਸਲੀਨ ਦਾ ਗਰਭਪਾਤ

Friday, October 5, 2018 12:27 PM

ਮੁੰਬਈ (ਬਿਊਰੋ)— ਜਦੋਂ ਤੋਂ 65 ਸਾਲ ਦੇ ਭਜਨ ਗਾਇਕ ਅਨੂਪ ਜਲੋਟਾ 28 ਸਾਲ ਦੀ ਮਾਡਲ ਜਸਲੀਨ ਮਥਾਰੂ ਨਾਲ 'ਬਿੱਗ ਬੌਸ 12' ਦੇ ਘਰ 'ਚ ਐਂਟਰ ਹੋਈ ਹੈ ਉਦੋਂ ਤੋਂ ਹੀ ਦੋਵਾਂ ਦੇ ਅਫੇਅਰ ਦੇ ਚਰਚੇ ਜ਼ੋਰਾਂ 'ਤੇ ਹਨ। ਹਾਲਾਂਕਿ ਜਸਲੀਨ ਦੇ ਪਿਤਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਮੇਰੀ ਧੀ ਦਾ ਅਨੂਪ ਜਲੋਟਾ ਨਾਲ ਅਫੇਅਰ ਚੱਲ ਰਿਹਾ ਹੈ ਪਰ ਮਾਮਲੇ 'ਚ ਰੋਜ਼ਾਨਾ ਕੋਈ ਨਾ ਕੋਈ ਨਵਾਂ ਮੋੜ ਆ ਰਿਹਾ ਹੈ। ਹੁਣ ਖੁਦ ਨੂੰ ਮਾਡਲ ਦੱਸਣ ਵਾਲੀ ਅਨੀਸ਼ਾ ਸਿੰਘ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਅਨੂਪ ਨਾਲ ਰਿਲੇਸ਼ਨ ਦੌਰਾਨ ਜਸਲੀਨ ਗਰਭਵਤੀ (ਪ੍ਰੈਗਨੈਂਟ) ਹੋ ਚੁੱਕੀ ਹੈ ਅਤੇ ਅਨੂਪ ਨੇ ਉਸ ਦਾ ਗਰਭਪਾਤ ਵੀ ਕਰਵਾਇਆ ਸੀ।

Image result for jasleen matharu and anup jalota
ਅਨੀਸ਼ਾ ਬੋਲੀ ''ਅਨੂਪ ਨੇ ਖੁਦ ਮੇਰੇ ਨਾਲ ਸ਼ੇਅਰ ਕੀਤਾ ਸੀ ਇਹ ਰਾਜ਼''
ਇਕ ਇੰਟਰਵਿਊ ਦੌਰਾਨ ਅਨੀਸ਼ਾ ਨੇ ਕਿਹਾ, ''ਪਿਛਲੇ ਸਾਲ ਮੈਂ ਤੇ ਜਸਲੀਨ ਨੇ ਅਨੂਪ ਦੀ ਸਿੰਗਿੰਗ ਕਲਾਸ ਦਾ ਇਕ ਹੀ ਬੈਚ ਜੁਆਇਨ ਕੀਤਾ ਸੀ। ਅਨੂਪ ਨੂੰ ਜਵਾਨ ਲੜਕੀਆਂ ਨਾਲ ਰਹਿਣਾ ਕਾਫੀ ਪਸੰਦ ਹੈ। ਮੈਂ ਇਹ ਨਹੀਂ ਆਖ ਰਹੀ ਕਿ ਉਹ ਆਪਣੇ ਆਲੇ-ਦੁਆਲੇ ਰਹਿਣ ਵਾਲੀ ਹਰ ਲੜਕੀ ਨਾਲ ਫਲਰਟ ਕਰਦਾ ਹੈ। ਉਹ ਜਸਲੀਨ ਨਾਲ ਪਿਛਲੇ ਕੁਝ ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸੀ ਅਤੇ ਪਿਛਲੇ ਸਾਲ ਮੈਂ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਸਨ, ਜਿਸ 'ਚ ਉਹ ਜਸਲੀਨ ਦੇ ਗਰਭਪਾਤ ਬਾਰੇ ਗੱਲ ਕਰ ਰਿਹਾ ਸੀ। ਕੁਝ ਦਿਨਾਂ ਬਾਅਦ ਅਨੂਪ ਨੇ ਖੁਦ ਮੈਨੂੰ ਦੱਸਿਆ ਕਿ ਜਸਲੀਨ ਦਾ ਗਰਭਪਾਤ ਕਰਵਾ ਦਿੱਤਾ ਹੈ ਕਿਉਂਕਿ ਉਹ ਬੱਚੇ ਦੀ ਜ਼ਿੰਮੇਦਾਰੀ ਨਹੀਂ ਲੈਣਾ ਚਾਹੁੰਦਾ ਸੀ।'' ਅਨੂਪ ਮੁਤਾਬਕ, ''ਜਸਲੀਨ ਕਿਸੇ ਵਿਦੇਸ਼ੀ ਆਦਮੀ ਲਈ ਮੈਨੂੰ ਧੋਖਾ ਦੇ ਰਹੀ ਸੀ।''


ਮੈਨੂੰ ਵੀ ਬਿੱਗ ਬੌਸ 'ਚ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ : ਅਨੀਸ਼ਾ
ਅਨੀਸ਼ਾ ਦੀ ਮੰਨੀਏ ਤਾਂ ਉਹ ਗਿਵ ਐਂਡ ਟੇਕ ਰਿਲੇਸ਼ਨਸ਼ਿਪ 'ਚ ਯਕੀਨ ਰੱਖਦੀ ਹੈ। ਸਉਹ ਆਖਦੀ ਹੈ ਕਿ, ''ਜੁਲਾਈ 'ਚ ਅਨੂਪ ਨੇ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੈਨੂੰ 'ਬਿੱਗ ਬੌਸ' 'ਚ ਆਪਣੀ ਜੋੜੀਦਾਰ ਬਣਾ ਕੇ ਲੈ ਕੇ ਜਾਣਗੇ। ਇਸ ਲਈ ਉਸ ਨੇ ਮੇਰੇ ਸਾਹਮਣੇ ਨਾਲ ਸੋਣ ਦੀ ਸ਼ਰਤ ਵੀ ਰੱਖੀ। ਮੈਂ ਉਸ ਦੀ ਇਹ ਸ਼ਰਤ ਮਨ ਲਈ ਸੀ ਕਿਉਂਕਿ ਮੈਨੂੰ ਗਿਵ ਐਂਡ ਟੇਕ (ਲੈਣ-ਦੇਣ) ਰਿਲੇਸ਼ਨਸ਼ਿਪ 'ਚ ਕੋਈ ਇਤਰਾਜ ਨਹੀਂ ਹੈ।

Image result for jasleen matharu and anup jalota

ਆਖਿਰਕਾਰ ਮੈਨੂੰ ਕੰਮ ਮਿਲ ਰਿਹਾ ਸੀ ਪਰ ਅਗਸਤ ਦੇ ਪਹਿਲੇ ਹਫਤੇ 'ਚ ਉਸ ਨੇ ਕਿਹਾ ਕਿ ਚੀਜਾਂ ਉਸ ਦੇ ਪੱਖ 'ਚ ਨਹੀਂ ਹੈ ਤੇ ਮੈਂ 'ਬਿੱਗ ਬੌਸ' 'ਚ ਨਹੀਂ ਜਾ ਰਿਹਾ ਹਾਂ। ਇਸ ਤੋਂ ਬਾਅਦ ਮੈਂ ਅਮਰੀਕਾ ਚਲੀ ਗਈ ਪਰ ਬਾਅਦ 'ਚ ਮੈਂ ਦੇਖਿਆ ਕਿ ਅਨੂਪ ਜਿਸ ਜਸਲੀਨ ਨਾਲ ਨਫਰਤ ਕਰਦਾ ਸੀ, ਉਸੇ ਨਾਲ ਹੀ 'ਬਿੱਗ ਬੌਸ' 'ਚ ਗਿਆ ਹੈ ਤਾਂ ਮੈਂ ਹੈਰਾਨ ਰਹਿ ਗਈ।'' ਅਨੀਸ਼ਾ ਨੇ ਦੱਸਿਆ ਕਿ ਉਸ ਸਮੇਂ ਮੈਂ ਕਿਸੇ ਹਾਲੀਵੁੱਡ ਪ੍ਰੋਜੈਕਟ ਦੀ ਸ਼ੂਟਿੰਗ ਲਈ ਗਈ ਸੀ। ਹਾਲਾਂਕਿ ਉਹ ਕਿਹੜੇ ਪ੍ਰੋਜੈਕਟ ਲਈ ਗਈ ਸੀ ਇਹ ਉਸ ਨੇ ਨਹੀਂ ਦੱਸਿਆ।

PunjabKesari


Edited By

Sunita

Sunita is news editor at Jagbani

Read More