ਜਸਲੀਨ ਸਬੰਧੀ ਅਸ਼ਲੀਲ ਵੀਡੀਓ ਪੋਸਟ ਕਰਕੇ ਬੁਰਾ ਫਸਿਆ ਦੀਪਕ ਠਾਕੁਰ

Wednesday, June 19, 2019 10:04 AM
ਜਸਲੀਨ ਸਬੰਧੀ ਅਸ਼ਲੀਲ ਵੀਡੀਓ ਪੋਸਟ ਕਰਕੇ ਬੁਰਾ ਫਸਿਆ ਦੀਪਕ ਠਾਕੁਰ

ਮੁੰਬਈ (ਬਿਊਰੋ) : ਰਿਐਲਿਟੀ ਸ਼ੋਅ 'ਬਿੱਗ ਬੌਸ 12' ਦੀ ਮੁਕਾਬਲੇਬਾਜ਼ ਰਹੀ ਜਸਲੀਨ ਮਠਾੜੂ ਨੇ ਆਪਣੇ ਹੀ ਸ਼ੋਅ 'ਚ ਪ੍ਰਤੀਭਾਗੀ ਸਾਥੀ ਦੀਪਕ ਠਾਕੁਰ ਖਿਲਾਫ ਮੁੰਬਈ ਦੇ ਓਸ਼ੀਵਾਰਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲਾ ਟਿੱਕ ਟੌਕ ਐਪ 'ਤੇ ਜਸਲੀਨ ਸਬੰਧੀ ਅਸ਼ਲੀਲ ਵੀਡੀਓ ਪੋਸਟ ਕਰਨ ਦਾ ਹੈ। ਦਰਅਸਲ, ਦੀਪਕ ਨੇ ਇਸ ਵੀਡੀਓ ਨੂੰ ਬਣਾਉਣ ਲਈ ਇਕ ਛੋਟੇ ਬੱਚੇ ਦਾ ਇਸਲਤੇਮਾਲ ਕੀਤਾ ਹੈ। ਇਸ ਵੀਡੀਓ 'ਚ ਬੱਚਾ ਤੇ ਦੀਪਕ ਗੱਲਾਂ ਕਰ ਰਹੇ ਹਨ, ਜਿਸ 'ਚ ਦੀਪਕ ਬੱਚੇ ਨੂੰ ਪੁੱਛਦਾ ਹੈ ਕਿ ਜੇਕਰ 'ਬਿੱਗ ਬੌਸ' 'ਚ ਜਾਣ ਦਾ ਮੌਕਾ ਮਿਲਦਾ ਹੈ ਤਾਂ ਉੁਹ ਕੀ ਕਰੇਗਾ? ਇਸ ਦੇ ਜਵਾਬ 'ਚ ਬੱਚਾ ਕਹਿੰਦਾ ਹੈ ਕਿ ਉਹ ਜਸਲੀਨ ਨਾਲ ਸਵੀਮਿੰਗ ਪੂਲ 'ਚ ਨਹਾਉਣਾ ਚਾਹੇਗਾ। ਅਜਿਹੇ 'ਚ ਦੀਪਕ ਹੱਸਦੇ ਹੋਏ ਉਸ ਨੂੰ ਸ਼ਾਬਾਸੀ ਦਿੰਦਾ ਹੈ। ਦੀਪਕ ਨੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਤੇ ਬਾਅਦ 'ਚ ਇਹ ਵਾਇਰਲ ਹੋ ਗਈ। 

 

ਜਸਲੀਨ ਦੇ ਪਿਤਾ ਕਰਵਾਈ ਸ਼ਿਕਾਇਤ ਦਰਜ
ਜਸਲੀਨ ਨੇ ਇਸ ਬਾਰੇ ਇਕ ਇੰਟਰਵਿਊ ਦੌਰਾਨ ਆਖਿਆ ਕਿ 'ਮੇਰੇ ਪਿਤਾ ਨੇ ਇਸ ਸਬੰਧੀ ਓਸ਼ੀਵਾਰਾ ਥਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਸ ਤੋਂ ਬਾਅਦ ਸੀਨੀਅਰ ਅਧਿਕਾਰੀ ਨੇ ਦੀਪਕ ਨੂੰ ਫੋਨ ਕਰਕੇ ਪੁਲਸ ਸਟੇਸ਼ਨ ਆਉਣ ਨੂੰ ਕਿਹਾ ਪਰ ਦੀਪਕ ਨੇ ਬਿਹਾਰ 'ਚ ਹੋਣ ਦੀ ਗੱਲ ਕਹੀ ਤੇ ਆਪਣੇ ਕੀਤੇ 'ਤੇ ਮੁਆਫੀ ਮੰਗੀ। ਇਸ ਦੇ ਨਾਲ ਹੀ ਫੋਨ 'ਤੇ ਹੀ ਉਸ ਨੇ ਦੁਬਾਰਾ ਅਜਿਹਾ ਨਾ ਕਰਨ ਦੀ ਗੱਲ ਵੀ ਆਖੀ।

ਮੁਆਫੀ ਮੰਗਦਿਆ ਦੀਪਕ ਨੇ ਸ਼ੇਅਰ ਕੀਤੀ ਵੀਡੀਓ
ਇੰਨਾ ਹੀ ਨਹੀਂ ਜਸਲੀਨ ਨੇ ਅੱਗੇ ਕਿਹਾ ਕਿ ਦੀਪਕ ਨੇ ਮੁਆਫੀ ਮੰਗਦੇ ਹੋਏ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਦੀਪਕ ਨੇ ਵੀਡੀਓ 'ਚ ਕਿਹਾ ਹੈ ਕਿ 'ਜੇਕਰ ਜਸਲੀਨ ਨੂੰ ਮੇਰੇ ਨਾਲ ਕੋਈ ਨਾਰਾਜ਼ਗੀ ਸੀ ਤਾਂ ਉਸ ਨੂੰ ਸਿੱਧੇ ਤੌਰ 'ਤੇ ਫੋਨ ਕਰਨਾ ਚਾਹੀਦਾ ਸੀ ਨਾ ਕਿ ਮਾਮਲੇ ਨੂੰ ਇੰਨਾ ਵਧਾਉਣਾ ਚਾਹੀਦਾ ਸੀ। ਦੀਪਕ ਨੇ ਜਸਲੀਨ ਦੇ ਇਸ ਕੰਮ ਨੂੰ ਪਬਲੀਸਿਟੀ ਸਟੰਟ ਤੋਂ ਘੱਟ ਨਹੀਂ ਕਿਹਾ।'


Edited By

Sunita

Sunita is news editor at Jagbani

Read More