ਜੈਸਮੀਨ ਸੈਂਡਲਸ ਦੀ ਮਾਂ ਨੂੰ ਨਹੀਂ ਪਸੰਦ ਗੈਰੀ ਸੰਧੂ, 'ਬੰਦਾ ਬਣਨ' ਦੀ ਦਿੱਤੀ ਚੇਤਾਵਨੀ

Tuesday, September 11, 2018 12:42 PM
ਜੈਸਮੀਨ ਸੈਂਡਲਸ ਦੀ ਮਾਂ ਨੂੰ ਨਹੀਂ ਪਸੰਦ ਗੈਰੀ ਸੰਧੂ, 'ਬੰਦਾ ਬਣਨ' ਦੀ ਦਿੱਤੀ ਚੇਤਾਵਨੀ

ਜਲੰਧਰੀ(ਬਿਊਰੋ)— ਪਾਲੀਵੁੱਡ ਦੀ ਗੁਲਾਬੀ ਕੁਈਨ ਜੈਸਮੀਨ ਸੈਂਡਲਸ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੇ ਫੈਨਜ਼ ਨਾਲ ਆਪਣੇ ਬਾਰੇ ਕੋਈ ਨਾ ਕੋਈ ਜਾਣਕਾਰੀ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਜੈਸਮੀਨ ਨੇ ਆਪਣੇ ਸੈਨਪਚੈਟ 'ਚ ਮਾਂ ਨਾਲ ਇਕ ਵੀਡੀਓ ਪੋਸਟ ਕੀਤੀ ਸੀ, ਜੋ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ।

ਇਸ ਵੀਡੀਓ 'ਚ ਜੈਸਮੀਨ ਨੇ ਗੈਰੀ ਸੰਧੂ ਨੂੰ ਬੰਦਾ ਬਣਨ ਦੀ ਚੇਤਾਵਨੀ ਵੀ ਦਿੱਤੀ ਹੈ। ਵੀਡੀਓ 'ਚ ਜੈਸਮੀਨ ਦੀ ਮਾਂ ਉਸ ਨੂੰ ਆਖ ਰਹੀ ਹੈ ਕਿ ਗੈਰੀ ਸੰਧੂ ਤੈਨੂੰ ਪਿਆਰ ਨਹੀਂ ਕਰਦਾ। ਦਰਅਸਲ ਮਾਮਲਾ ਇਹ ਹੈ ਕਿ ਗੈਰੀ ਸੰਧੂ ਨੇ ਜੈਸਮੀਨ ਨੂੰ ਮਿਲਣ ਲਈ ਕਿਹਾ ਸੀ, ਜਿਸ 'ਤੇ ਜੈਸਮੀਨ ਦੀ ਮਾਂ ਨੂੰ ਗੁੱਸਾ ਆ ਗਿਆ। ਉਸ ਦੀ ਮਾਂ ਵੀਡੀਓ 'ਚ ਆਖ ਰਹੀ ਹੈ ਕਿ, ਗੈਰੀ ਨੂੰ ਤੇਰੇ ਨਾਲ ਕੋਈ ਮਤਲਬ ਨਹੀਂ ਹੈ, ਉਸ ਨੂੰ ਮਿਲਣ ਨਾਲ ਮਤਬਲ ਹੈ। ਉਸ ਨੂੰ ਇਹ ਨਹੀਂ ਪਤਾ ਕਿ ਤੂੰ ਥੱਕੀ ਹੋਈ ਹੈ ਜਾਂ ਤੈਨੂੰ ਵੀ ਆਰਾਮ ਦੀ ਲੋੜ ਹੈ।

ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਅਸਕਰ ਹੀ ਸੋਸ਼ਲ ਮੀਡੀਆ 'ਤੇ ਗੈਰੀ ਸੰਧੂ ਨਾਲ ਵੀ ਵੀਡੀਓਜ਼ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਕੁਝ ਸਮਾਂ ਪਹਿਲਾਂ ਜੈਸਮੀਨ ਨੇ ਇਕ ਸਟੋਰੀ ਸ਼ੇਅਰ ਕੀਤੀ ਸੀ, ਜਿਸ 'ਚ ਉਸ ਨੇ ਦੱਸਿਆ ਸੀ ਕਿ ਉਸ ਨੇ ਗੈਰੀ ਸੰਧੂ ਨੂੰ ਤਿੰਨ ਦਿਨ ਤੋਂ ਬਲੌਕ ਕੀਤਾ ਹੋਇਆ ਹੈ।  ਜੈਸਮੀਨ ਸੈਂਡਲਸ ਪੰਜਾਬੀ ਸੰਗੀਤ ਦੇ ਖੇਤਰ 'ਚ ਇਕ ਮੰਨਿਆ-ਪ੍ਰਮੰਨਿਆ ਨਾਂ ਹੈ, ਜੋ ਕਿ ਹੁਣ ਇਕ ਮਸ਼ਹੂਰ ਗਾਇਕਾ ਹੈ। ਸਭ ਤੋਂ ਪਹਿਲਾ ਜੈਸਮੀਨ ਦਾ ਹਿੱਟ ਗੀਤ 'ਮੁਸਕਾਨ' ਸੀ, ਜੋ ਕਿ 2008 'ਚ ਆਇਆ ਸੀ।

 


Edited By

Sunita

Sunita is news editor at Jagbani

Read More