ਸੁਰ ਦੇ ਨਾਲ-ਨਾਲ ਖੂਬਸੂਰਤੀ ਦੀ ਵੀ ਮਾਲਕਣ ਹੈ ਜੈਸਮੀਨ ਸੈਂਡਲਸ, ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

9/4/2018 12:49:26 PM

ਜਲੰਧਰ(ਬਿਊਰੋ)— 'ਲੱਡੂ' ਅਤੇ 'ਬੰਬ ਜੱਟ' ਵਰਗੇ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਜੈਸਮੀਨ ਸੈਂਡਲਸ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 4 ਸਤੰਬਰ 1990 ਨੂੰ ਜਲੰਧਰ 'ਚ ਹੋਇਆ। ਜੈਸਮੀਨ ਨੇ ਆਪਣੀ ਸੁਰੀਲੀ ਗਾਇਕੀ ਨਾਲ ਦਰਸ਼ਕਾਂ ਦੇ ਦਿਲਾਂ 'ਚ ਖਾਸ ਪਛਾਣ ਬਣਾਈ ਹੈ।

Image may contain: 1 person, ocean, sky, sunglasses, outdoor and water

ਦੱਸ ਦੇਈਏ ਕਿ ਜੈਸਮੀਨ ਸੈਂਡਲਸ ਗਾਇਕਾ ਹੋਣ ਦੇ ਨਾਲ-ਨਾਲ ਇਕ ਚੰਗੀ ਲੇਖਿਕਾ ਵੀ ਹੈ। ਉਨ੍ਹਾਂ ਦਾ ਡੈਬਿਊ ਗੀਤ 'ਮੁਸਕਾਨ' ਸੀ, ਜੋ ਕਿ ਕਾਫੀ ਹਿੱਟ ਹੋਇਆ ਸੀ। ਬੇਹਿਤਰੀਨ ਆਵਾਜ਼ ਦੇ ਨਾਲ ਜੈਸਮੀਨ ਸੈਂਡਲ ਆਪਣੇ ਬੋਲਡ ਲੁੱਕ ਲਈ ਵੀ ਪਛਾਣੀ ਜਾਂਦੀ ਹੈ। ਜਾਣਕਾਰੀ ਮੁਤਾਬਕ ਜਦੋਂ ਵੀ ਜੈਸਮੀਨ ਨੇ ਜਿਹੜਾ ਵੀ ਗੀਤ ਗਾਇਆ ਹੈ ਉਹ ਸੁਪਰਹਿੱਟ ਹੀ ਹੋਇਆ ਹੈ।

Image may contain: 1 person

ਜੈਸਮੀਨ ਆਪਣੀ ਦਲੇਰ ਸ਼ਖਸੀਅਤ ਲਈ ਜਾਣੀ ਜਾਂਦੀ ਹੈ ਅਤੇ ਉਸ ਦੀ ਮਜ਼ਬੂਤ ਆਵਾਜ਼ ਉਸ ਦੀ ਸ਼ਖਸੀਅਤ ਨੂੰ ਸਭ ਤੋਂ ਵੱਖਰੀ ਬਣਾਉਂਦੀ ਹੈ। ਗਾਇਕਾ ਨੇ ਪਿਛਲੇ ਸਾਲ 'ਲੱਡੂ', 'ਬੰਬ ਜੱਟ', 'ਪੰਜਾਬੀ ਮੁਟਿਆਰਾਂ', 'ਵਚਾਰੀ', 'ਪਾਰਟੀ ਗੈਰ ਰੁਕਣ', 'ਇੱਲੀਗਲ ਵੈਪਨ' ਆਦਿ ਕਈ ਹਿੱਟ ਗੀਤ ਦੇ ਚੁੱਕੀ ਹੈ।

Image may contain: 1 person, closeup
ਪਾਲੀਵੁੱਡ ਇੰਡਸਟਰੀ ਦੀ ਜਿੱਥੇ ਗੱਲ ਹੁੰਦੀ ਹੈ ਤਾਂ ਉੱਥੇ ਜੈਸਮੀਨ ਸੈਂਡਲਸ ਅਤੇ ਗੈਰੀ ਸੰਧੂ ਦਾ ਨਾਂ ਜ਼ਰੂਰ ਆਉਂਦਾ ਹੈ। 'ਸਿੱਪ ਸਿੱਪ' ਗੀਤ, ਜੋ ਕਿ ਗੈਰੀ ਸੰਧੂ ਦੁਆਰਾ ਲਿਖਿਆ ਗਿਆ ਹੈ ਅਤੇ ਜੈਸਮੀਨ ਦੁਆਰਾ ਗਾਇਆ ਗਿਆ ਹੈ।

Image may contain: 1 person, standing

ਲੋਕਾਂ ਵਲੋਂ ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ। ਪੰਜਾਬੀ ਗਾਇਕ ਗੈਰੀ ਸੰਧੂ ਤੇ ਜੈਸਮੀਨ ਸੈਂਡਲਸ ਦਾ ਪਿਆਰ ਤਾਂ ਜਗਜ਼ਾਹਿਰ ਹੈ। ਕਈ ਵਾਰ ਦੋਵਾਂ ਨੂੰ ਇੱਕਠੇ ਦੇਖਿਆ ਗਿਆ ਹੈ। 

Image may contain: 1 person, standing, shoes and indoor
ਦੱਸ ਦੇਈਏ ਕਿ ਹਾਲ ਹੀ 'ਚ ਜੈਸਮੀਨ ਨੇ ਵੀ ਇਕ ਟੈਟੂ ਬਣਵਾਇਆ ਸੀ, ਜੋ ਕਿ ਕਾਫੀ ਸੁਰਖੀਆਂ 'ਚ ਰਿਹਾ ਸੀ। ਜੀ ਹਾਂ ਪੰਜਾਬੀ ਇੰਡਸਟਰੀ ਦੀ 'ਗੁਲਾਬੀ ਕੁਈਨ' ਜੈਸਮੀਨ ਸੈਂਡਲਾਸ ਦਾ ਟੈਟੂ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ।

Image may contain: 1 person

ਉਸ ਨੇ ਆਪਣੀ ਬਾਂਹ 'ਤੇ ਇਕ ਟੈਟੂ ਬਣਵਾਇਆ ਸੀ, ਜੋ ਕੁਝ ਹੋਰ ਨਹੀਂ ਸਗੋਂ ਗੁਰਬਾਣੀ ਦੀ ਇਕ ਪਵਿੱਤਰ ਤੁਕ ਸੀ। ਉਹ ਤੁਕ ਹੈ ''ਏ ਸ਼ਰੀਰਾਂ ਮੇਰਿਆ ਇਸ ਜਗ ਮਾਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ।''

Image may contain: 1 person
ਦੱਸਣਯੋਗ ਹੈ ਕਿ ਇਕ ਇੰਟਰਵਿਊ ਦੌਰਾਨ ਜੈਸਮੀਨ ਸੈਂਡਲਸ ਨੇ ਕਿਹਾ ਸੀ ਕਿ, ''ਲੋਕ ਮੈਨੂੰ ਇਕ ਫਲਾਪ ਕਲਾਕਾਰ ਮੰਨਦੇ ਸਨ। ਜਦੋਂ ਮੈਂ ਗਾਉਣਾ ਸ਼ੁਰੂ ਕੀਤਾ ਤਾਂ ਕਿਸੇ ਨੇ ਵੀ ਮੇਰਾ ਸਮਰਥਨ ਨਾ ਕੀਤਾ। ਲੋਕਾਂ ਨੇ ਮੈਨੂੰ ਬਹੁਤ ਗੱਲਾਂ ਸੁਣਾਈਆਂ ਅਤੇ ਕਿਹਾ ਕਿ ਮੈਂ ਸੰਗੀਤ 'ਚ ਕਦੇ ਵੀ ਕੁਝ ਨਹੀਂ ਕਰ ਸਕਦੀ।”ਮੈਨੂੰ ਆਪਣੀ ਆਵਾਜ਼ ਨੂੰ ਲੈ ਕੇ ਕਾਫੀ ਨਿੰਦਾ ਸਹਿਣਾ ਪਈ ਸੀ।“

Image may contain: 1 person

ਬਾਲੀਵੁੱਡ 'ਚ ਲੋਕ ਕਹਿੰਦੇ ਸਨ ਕਿ ਮੇਰੀ ਆਵਾਜ਼ ਸੁਣ ਕੇ ਲੱਗਦਾ ਹੈ ਕਿ ਮੈਂ 50 ਸਾਲਾਂ ਦੀ ਕੋਈ ਮੋਟੀ ਔਰਤ ਹਾਂ ਪਰ ਉਹੀ ਔਰਤ ਹੁਣ ਉਨ੍ਹਾਂ ਨੂੰ ਚੰਗੀ ਲੱਗਦੀ ਹੈ।

Image may contain: one or more people

ਜੇ ਉਸ ਸਮੇਂ ਮੈਂ ਆਪਣੇ ਆਪ 'ਤੇ ਵਿਸ਼ਵਾਸ ਨਾ ਕਰਦੀ ਤਾਂ ਅੱਜ ਇਸ ਮੰਜ਼ਿਲ 'ਤੇ ਨਹੀਂ ਹੋਣਾ ਸੀ। ਦੱਸ ਦੇਈਏ ਪੰਜਾਬੀ ਸੰਗੀਤ ਤੋਂ ਪਹਿਲਾਂ ਜੈਸਮੀਨ ਬਾਲੀਵੁੱਡ 'ਚ ਮਸ਼ਹੂਰ ਗੀਤ 'ਯਾਰ ਨਾ ਮਿਲੇ' ਨੂੰ ਵੀ ਆਪਣੀ ਸੁਰੀਲੀ ਆਵਾਜ਼ ਦੇ ਚੁੱਕੀ ਹੈ।

Image may contain: 1 person



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News