ਜਸਪਾਲ ਭੱਟੀ ਨੂੰ ਮਿਲੇ ਪਦਮ ਭੂਸ਼ਣ ਦੀਆਂ ਪਤਨੀ ਸਵਿਤਾ ਭੱਟੀ ਨੇ ਸਾਂਝੀਆਂ ਕੀਤੀਆਂ ਯਾਦਾਂ

Tuesday, April 23, 2019 2:19 PM

ਜਲੰਧਰ (ਬਿਊਰੋ)— ਲੋਕਾਂ ਨੂੰ ਹਮੇਸ਼ਾ ਹਸਾਉਣ ਵਾਲੇ ਜੇਕਰ ਆਪ ਅਚਾਨਕ ਤੁਰ ਜਾਣ ਤਾਂ ਦਰਸ਼ਕਾਂ ਦੇ ਨਾਲ-ਨਾਲ ਪਰਿਵਾਰ ਨੂੰ ਵੀ ਬਹੁਤ ਦੁੱਖ ਲੱਗਦਾ ਹੈ। ਅਸੀਂ ਗੱਲ ਕਰ ਰਹੇ ਹਾਂ ਉਸ ਕਲਾਕਾਰ ਦੀ ਜਿਸ ਨੇ 47 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਸਵ: ਜਸਪਾਲ ਸਿੰਘ ਭੱਟੀ ਇਕ ਅਜਿਹੀ ਰੂਹ ਜਿਨ੍ਹਾਂ ਦਾ ਕੀਤਾ ਕੰਮ ਹਮੇਸ਼ਾ ਯਾਦ ਰਹਿੰਦਾ ਹੈ।
PunjabKesari
ਸਵ: ਜਸਪਾਲ ਸਿੰਘ ਭੱਟੀ ਦੀ ਪਤਨੀ ਸਵਿਤਾ ਭੱਟੀ ਨੇ ਅੱਜ ਸੋਸ਼ਲ ਮੀਡੀਆ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਸਾਲ 2013 ਦੀਆਂ ਹਨ। ਮਰਨ ਉਪਰੰਤ ਭਾਰਤ ਸਰਕਾਰ ਨੇ ਸਵ: ਜਸਪਾਲ ਭੱਟੀ ਦਾ ਪਦਮ ਭੂਸ਼ਣ ਐਵਾਰਡ ਉਨ੍ਹਾਂ ਦੀ ਪਤਨੀ ਨੂੰ ਦਿੱਤਾ ਸੀ। ਇਹ ਐਵਾਰਡ ਉਸ ਸਮੇਂ ਦੇ ਮੌਜੂਦਾ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਦਿੱਤਾ ਸੀ।

PunjabKesari
ਸਵਿਤਾ ਭੱਟੀ ਨੇ ਭਾਵੁਕ ਹੁੰਦਿਆਂ ਲਿਖਿਆ ਹੈ 'That time of the year, when our lives changed for ever A grateful nation bestows the third highest civilian honour on one of it's brightest jewels, Padma Bhushan Sh. Jaspal Bhatti in 2013 An honor, probably no humourist has received so far'

PunjabKesari
ਦੱਸਣਯੋਗ ਹੈ ਕਿ ਜਸਪਾਲ ਭੱਟੀ ਨੇ ਬਾਲੀਵੁੱਡ ਤੇ ਪਾਲੀਵੁੱਡ 'ਚ ਬਿਹਤਰੀਨ ਅਦਾਕਾਰੀ ਨਾਲ ਪਛਾਣ ਬਣਾਈ ਸੀ। ਉਹ ਪੰਜਾਬੀ ਸਿਨੇਮਾ 'ਚ ਬਤੌਰ ਕਲਾਕਾਰ, ਨਿਰਮਾਤਾ ਤੇ ਨਿਰਦੇਸ਼ਕ ਵਜੋਂ ਕੰਮ ਕਰਦੇ ਰਹੇ। ਉਨ੍ਹਾਂ ਵਲੋਂ ਸਾਲ 2012 'ਚ ਫਿਲਮ 'ਪਾਵਰ ਕੱਟ' ਬਣਾਈ ਗਈ ਸੀ, ਜਿਸ ਦੀ ਪਰਮੋਸ਼ਨ ਦੌਰਾਨ ਜਸਪਾਲ ਭੱਟੀ ਦੀ ਐਕਸੀਡੈਂਟ 'ਚ ਮੌਤ ਹੋ ਗਈ ਸੀ।


Edited By

Lakhan

Lakhan is news editor at Jagbani

Read More