B'DAY Spl: ਇਕ ਹਿੱਟ ਗੀਤ ਨੇ ਬਦਲੀ ਸੀ ਜੱਸ ਬਾਜਵਾ ਦੀ ਕਿਸਮਤ

Tuesday, June 25, 2019 6:56 PM

ਜਲੰਧਰ (ਬਿਊਰੋ) - ਪੰਜਾਬੀ ਗਾਇਕੀ 'ਚ ਸੰਘਰਸ਼ ਕਰਨਾ ਤੇ ਕਾਮਯਾਬ ਹੋਣਾ ਬਹੁਤ ਮੁਸ਼ਕਿਲ ਹੈ। ਅਜਿਹਾ ਹੀ ਸੰਘਰਸ਼ ਕੀਤਾ ਸੀ ਗਾਇਕ ਜੱਸ ਬਾਜਵਾ ਨੇ। ਜੱਸ ਬਾਜਵਾ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 25 ਜੂਨ 1988 ਨੂੰ ਹੋਇਆ ਸੀ। ਜੱਸ ਬਾਜਵਾ ਦਾ ਅਸਲ ਨਾਂ ਜਸਪ੍ਰੀਤ ਸਿੰਘ ਬਾਜਵਾ ਹੈ।

PunjabKesari
ਜੱਸ ਬਾਜਵਾ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਦਿਤੇ ਪਰ ਉਨ੍ਹਾਂ ਨੂੰ ਪਛਾਣ 'ਨੋਜ਼ ਪਿੰਨ' ਗੀਤ ਨਾਲ ਮਿਲੀ। ਇਹ ਗੀਤ ਹਰ ਥਾਂ 'ਤੇ ਖੂਬ ਵੱਜਿਆ। 'ਦਿਲ ਦੇ ਰਾਜੇ', 'ਸਤਰੰਗੀ ਤਿੱਤਲੀ', 'ਯਾਰ ਬੰਬ', 'ਕਿਸਮਤ', '21 ਨੰਬਰ', 'ਫੀਮ ਦੀ ਡਲੀ' ਤੇ 'ਚੱਕਵੀਂ ਮੰਡੀਰ' ਸਮੇਤ ਕਈ ਹਿੱਟ ਗੀਤ ਦਿੱਤੇ।

PunjabKesari
ਗਾਇਕੀ ਦੇ ਨਾਲ-ਨਾਲ ਜੱਸ ਬਾਜਵਾ ਨੇ ਪੰਜਾਬੀ ਫਿਲਮਾਂ 'ਚ ਵੀ ਆਪਣੀ ਕਿਸਮਤ ਅਜ਼ਮਾਈ। ਸਾਲ 2017 'ਚ ਜੱਸ ਬਾਜਵਾ ਨੇ 'ਠੱਗ ਲਾਈਫ' ਫਿਲਮ ਨਾਲ ਪਾਲੀਵੁੱਡ 'ਚ ਡੈਬਿਊ ਕੀਤਾ ਪਰ ਫਿਲਮ ਵੱਡੀ ਕਾਮਯਾਬੀ ਹਾਸਿਲ ਨਾ ਕਰ ਸਕੀ ਪਰ ਦਰਸ਼ਕਾਂ ਨੇ ਜੱਸ ਬਾਜਵਾ ਦੀ ਅਦਾਕਾਰੀ ਦੀ ਖੂਬ ਸ਼ਲਾਘਾ ਕੀਤੀ।

PunjabKesari
ਇਸੇ ਸਾਲ ਹੀ ਜੱਸ ਬਾਜਵਾ ਨੇ ਪੰਜਾਬੀ ਸਿਨੇਮਾ ਵੱਲ ਇਕ ਹੋਰ ਕਦਮ ਵਧਾਇਆ। ਜੱਸ ਬਾਜਵਾ ਨੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਅਨਾਉਂਸਮੈਂਟ ਕੀਤੀ। 'ਪਿੰਡ ਪ੍ਰੋਡਕਸ਼ਨ' ਨਾਂ ਦੇ ਇਸ ਪ੍ਰੋਡਕਸ਼ਨ ਹਾਊਸ ਅਧੀਨ ਜੱਸ ਬਾਜਵਾ 2 ਪੰਜਾਬੀ ਫਿਲਮਾਂ ਪ੍ਰੋਡਿਊਸ ਕਰਨਗੇ। ਇਸ ਸਾਲ ਜੱਸ ਬਾਜਵਾ ਪੰਜਾਬੀ ਫਿਲਮ 'ਦੂਰਬੀਨ' 'ਚ ਵੀ ਨਜ਼ਰ ਆਉਣਗੇ, ਜਿਹੜੀ ਸਤੰਬਰ 2019 ਨੂੰ ਰਿਲੀਜ਼ ਹੋਵੇਗੀ।
PunjabKesari

 


About The Author

Lakhan

Lakhan is content editor at Punjab Kesari