ਬਰਥਡੇ 'ਤੇ ਜੱਸ ਮਾਣਕ ਨੂੰ ਦੋਸਤਾਂ ਨੇ ਇੰਝ ਕੀਤਾ ਸਰਪ੍ਰਾਈਜ਼, ਵੀਡੀਓ ਵਾਇਰਲ

Tuesday, February 12, 2019 11:04 AM

ਜਲੰਧਰ (ਬਿਊਰੋ) : 'ਪਰਾਡਾ', 'ਸੂਟ ਪੰਜਾਬੀ', 'ਅੱਲ੍ਹਾ', 'ਬੌਸ', 'ਟਰਾਂਟੋ' ਵਰਗੇ ਸੁਪਰਹਿੱਟ ਗੀਤਾਂ ਨਾਲ ਲੋਕਾਂ ਦੇ ਦਿਲ ਲੁੱਟਣ ਵਾਲਾ ਜੱਸ ਮਾਣਕ ਅੱਜ ਆਪਣਾ 19 ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਉਨ੍ਹਾਂ ਦਾ ਜਨਮ 12 ਫਰਵਰੀ 1999 'ਚ ਹੋਇਆ ਸੀ। ਦਰਅਸਲ ਹਾਲ ਹੀ 'ਚ ਜੱਸ ਮਾਣਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਖੁਦ ਨੂੰ ਬਰਥਡੇ ਵਿਸ਼ ਕਰ ਰਹੇ ਹਨ। ਇਸ ਤੋਂ ਜੱਸ ਮਾਣਕ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਪਣੇ ਖਾਸ ਦੋਸਤਾਂ ਨਾਲ ਕੇਕ ਕੱਟ ਰਹੇ ਹਨ। ਹਾਲਾਂਕਿ ਜੱਸ ਮਾਣਕ ਦੇ ਕੇਕ ਕੱਟਣ ਤੋਂ ਪਹਿਲਾ ਹੀ ਉਨ੍ਹਾਂ ਦੇ ਦੋਸਤਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੇਕ ਮਲ ਦਿੱਤਾ। ਜੱਸ ਦੇ ਕੇਕ ਕੱਟਣ ਤੋਂ ਪਹਿਲਾਂ ਹੀ ਉਸ ਦੇ ਦੋਸਤਾਂ ਨੇ ਉਸ ਨੂੰ ਘੇਰਾ ਪਾ ਕੇ ਕੇਕ 'ਚ ਮੂੰਹ ਵਾੜ ਦਿੱਤਾ। ਹਾਲ ਹੀ 'ਚ ਜੱਸ ਮਾਣਕ ਨੇ ਆਪਣੀ ਨਵੀਂ ਐਲਬਮ 'ਏਜ 19' ਦੇ ਪਹਿਲੇ ਗੀਤ 'ਗਰਲਫ੍ਰੈਂਡ' ਦਾ ਪੋਸਟਰ ਰਿਲੀਜ਼ ਕੀਤਾ ਸੀ, ਜੋ ਕਿ ਬਹੁਤ ਜਲਦ ਰਿਲੀਜ਼ ਹੋਣ ਵਾਲਾ ਹੈ।

 
 
 
 
 
 
 
 
 
 
 
 
 
 

Happy birthday to me 🙈🙈🙈 Video 😻😻

A post shared by Jass Manak (ਮਾਣਕਾਂ ਦਾ ਮੁੰਡਾ) (@ijassmanak) on Feb 11, 2019 at 10:58am PST

 
ਦੱਸ ਦਈਏ ਕਿ ਕੁਝ ਦਿਨ ਪਹਿਲਾ ਹੀ ਜੱਸ ਮਾਣਕ ਨੇ ਆਪਣੇ ਕਰੀਬੀ ਦੋਸਤ ਕਰਨ ਰੰਧਾਵਾ ਦਾ ਬਰਥਡੇ ਸੈਲੀਬ੍ਰੇਟ ਕੀਤਾ ਸੀ, ਜਿਸ ਦੀ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਸੀ। ਜੱਸ ਮਾਣਕ ਨੇ ਕਰਨ ਰੰਧਾਵਾ ਨੂੰ ਬਹੁਤ ਬੁਰੀ ਤਰ੍ਹਾਂ ਕੇਕ ਮਲਿਆ ਸੀ।

 PunjabKesari
ਦੱਸਣਯੋਗ ਹੈ ਕਿ 'ਬੌਸ' ਗੀਤ ਨੂੰ ਲੈ ਕੇ ਜੱਸ ਮਾਣਕ ਦਾ ਕਾਫੀ ਵਿਵਾਦ ਛਿੜਿਆ ਰਿਹਾ। ਦਰਅਸਲ ਜੱਸ ਮਾਣ 'ਤੇ ਗੀਤ ਚੋਰੀ ਕਰਨ ਦਾ ਦੋਸ਼ ਲੱਗਾ ਸੀ। ਹਾਲਾਂਕਿ ਉਨ੍ਹਾਂ ਨੇ ਇਸ ਇਲਜ਼ਾਮ ਨੂੰ ਸਿਰੇ ਤੋਂ ਨਿਕਾਰਿਆ ਸੀ। ਜੱਸ ਮਾਣਕ ਨੇ ਆਪਣੇ-ਆਪ ਨੂੰ ਸੱਚਾ ਸਾਬਿਤ ਕਰਨ ਲਈ ਆਪਣੇ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਵੀ ਚੁੱਕੀ ਸੀ।

PunjabKesari

ਉਨ੍ਹਾਂ ਨੇ ਸਾਬਿਤ ਕੀਤਾ ਸੀ ਕਿ 'ਬੌਸ' ਗੀਤ ਮੇਰਾ ਹੀ ਲਿਖਿਆ ਹੈ। ਜੱਸ ਮਾਣਕ ਨੇ ਬਹੁਤ ਥੋੜ੍ਹੇ ਸਮੇਂ 'ਚ ਮਿਊਜ਼ਿਕ ਇੰਡਸਟਰੀ ਖਾਸ ਜਗ੍ਹਾ ਬਣਾ ਲਈ ਹੈ। ਉਨ੍ਹਾਂ ਦੇ ਹਰ ਗੀਤ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ।


Edited By

Sunita

Sunita is news editor at Jagbani

Read More