B'DAY SPl: ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਜੱਸੀ ਗਿੱਲ ਦਾ ਦੇਖੋ ਸ਼ਾਹੀ ਅੰਦਾਜ਼

11/26/2018 11:34:44 AM

ਮੁੰਬਈ(ਬਿਊਰੋ)— 'ਲੈਂਸਰ' ਤੇ 'ਬਾਪੂ ਜਿਮੀਂਦਾਰ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਖੰਨਾ ਸ਼ਹਿਰ ਦੇ ਨਾਮੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦਾ ਅੱਜ ਆਪਣਾ 30 ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਜੱਟ ਸਿੱਖ ਕਿਸਾਨ ਪਰਿਵਾਰ 'ਚ ਹੋਇਆ।
PunjabKesari
ਉਨ੍ਹਾਂ ਦਾ ਅਸਲੀ ਨਾਂ ਜਸਦੀਪ ਸਿੰਘ ਗਿੱਲ ਹੈ। ਗਾਇਕ ਵਜੋਂ ਆਪਣਾ ਸਫਰ ਸ਼ੁਰੂ ਕਰਨ ਵਾਲੇ ਜਸਦੀਪ ਸਿੰਘ ਗਿੱਲ ਉਰਫ ਜੱਸੀ ਗਿੱਲ ਨੇ ਇਸ ਖੇਤਰ 'ਚ ਨਾਮਣਾ ਖੱਟਣ ਤੋਂ ਬਾਅਦ ਪੰਜਾਬੀ ਫਿਲਮਾਂ ਵੱਲ ਰੁਖ ਕੀਤਾ।
PunjabKesari
ਉਨ੍ਹਾਂ ਨੇ 'ਮਿਸਟਰ ਐਂਡ ਮਿਸਿਜ਼ 420', 'ਮੁੰਡਿਆਂ ਤੋਂ ਬਚ ਕੇ ਰਹੀਂ' ਅਤੇ 'ਯਾਰਾ ਐਵੀਂ ਐਵੀਂ ਲੁੱਟ ਗਿਆ' 'ਚੰਨੋ ਕਮਲੀ ਯਾਰ ਦੀ', 'ਹੈਪੀ ਫਿਰ ਭਾਗ ਜਾਏਗੀ','ਮਿਸਟਰ ਐਂਡ ਮਿਸਿਜ਼ ਰਿਟਰਨਸ' ਆਦਿ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।
PunjabKesari
ਦੱਸਣਯੋਗ ਹੈ ਕਿ ਗਾਇਕ ਜੱਸੀ ਗਿੱਲ ਦੇ ਕੁਝ ਸਮੇਂ ਪਹਿਲਾਂ ਆਏ 'ਨਿਕਲੇ ਕਰੰਟ' ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਦੱਸ ਦੇਈਏ ਕਿ ਜੱਸੀ ਗਿੱਲ ਨੇ ਪੰਜਾਬੀ ਸਿਨੇਮਾ 'ਚ ਮਸ਼ਹੂਰ ਗਾਇਕ ਅਤੇ ਅਦਾਕਾਰ ਵਜੋਂ ਖਾਸ ਪਛਾਣ ਬਣਾਈ ਹੈ। ਜੱਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਐਲਬਮ 'ਬੈਚਮੇਟ' ਨਾਲ ਕੀਤੀ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਅਤੇ ਸ਼ਲਾਘਾ ਕੀਤੀ ਗਈ ਸੀ।
PunjabKesari
ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਵੱਲ ਨਹੀਂ ਵੇਖਿਆ ਅਤੇ ਇਕ ਤੋਂ ਇਕ ਸੁਪਰਹਿੱਟ ਗੀਤਾਂ ਦੀ ਝੜੀ ਲਾ ਦਿੱਤੀ।
PunjabKesari

PunjabKesari

PunjabKesari

PunjabKesari

PunjabKesari

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News