ਆਪਣੇ 4 ਸਾਲ ਪੁਰਾਣੇ ਸੁਪਨੇ ਨੂੰ ਜੱਸੀ ਗਿੱਲ ਹੁਣ ਨੇਹਾ ਕੱਕੜ ਨਾਲ ਕਰਨਗੇ ਪੂਰਾ

Saturday, October 6, 2018 4:56 PM
ਆਪਣੇ 4 ਸਾਲ ਪੁਰਾਣੇ ਸੁਪਨੇ ਨੂੰ ਜੱਸੀ ਗਿੱਲ ਹੁਣ ਨੇਹਾ ਕੱਕੜ ਨਾਲ ਕਰਨਗੇ ਪੂਰਾ

ਜਲੰਧਰ (ਬਿਊਰੋ)— ਪੰਜਾਬੀ ਫਿਲਮ ਤੇ ਮਿਊਜ਼ਿਕ ਇੰਡਸਟਰੀ 'ਚ ਜੱਸੀ ਗਿੱਲ ਦਾ ਸਿੱਕਾ ਖੂਬ ਚੱਲਦਾ ਹੈ। ਉਨ੍ਹਾਂ ਦਾ ਹਰ ਗੀਤ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਹਾਲ ਹੀ 'ਚ ਖਬਰ ਆਈ ਹੈ ਕਿ ਜੱਸੀ ਗਿੱਲ ਬਾਲੀਵੁੱਡ ਤੇ ਸੁਰਾਂ ਦੀ ਮੱਲਿਕਾ ਗਾਇਕਾ ਨੇਹਾ ਕੱਕੜ ਨਾਲ ਨਜ਼ਰ ਆਉਣ ਵਾਲੇ ਹਨ। ਦਰਅਸਲ ਨੇਹਾ ਕੱਕੜ ਤੇ ਜੱਸੀ ਗਿੱਲ ਦਾ ਗੀਤ 'ਨਿਕਲੇ ਕਰੰਟ' ਜਲਦ ਹੀ ਰਿਲੀਜ਼ ਹੋਣ ਵਾਲਾ ਹੈ। ਇਸ ਗੀਤ ਰਾਹੀਂ ਸੰਗੀਤ ਖੇਤਰ ਦੇ ਦੋਵੇਂ ਵੱਡੇ ਸਿਤਾਰੇ ਇਕੱਠੇ ਨਜ਼ਰ ਆਉਣ ਵਾਲੇ ਹਨ। ਉਮੀਦ ਹੈ ਕਿ ਦੋਵੇਂ ਸਟਾਰ ਮਿਲ ਕੇ ਕੁਝ ਜ਼ਬਰਦਸਤ ਧਮਾਕਾ ਕਰਨਗੇ। ਇਹ ਗੀਤ 12 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 

 

ਦੱਸ ਦੇਈਏ ਕਿ ਜੱਸੀ ਗਿੱਲ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਗੀਤ ਦੇ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ, ''ਇਹ ਪਿਛਲੇ 4 ਸਾਲਾਂ ਦਾ ਸੁਪਨਾ ਸੀ, ਜੋ ਹੁਣ ਪੂਰਾ ਹੋਣ ਜਾ ਰਿਹਾ ਹੈ। ਇਸ ਤੋਂ ਇਲਾਵਾ ਤੇ ਮਿਊਜ਼ਿਕ ਇੰਡਸਟਰੀ ਦੀ ਦੀਵਾ ਨੇਹਾ ਕੱਕੜ ਨੇ ਆਪਣੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰਾਂ 'ਚ ਦੋਵਾਂ ਦੀ ਖੂਬਸੂਰਤ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਉਮੀਦ ਹੈ ਕਿ ਲੋਕਾਂ ਨੂੰ ਦੋਵਾਂ ਦੀ ਕੈਮਿਸਟਰੀ ਪਸੰਦ ਆਵੇਗੀ। ਦੱਸ ਦੇਈਏ ਕਿ ਨੇਹਾ ਕੱਕੜ ਤੇ ਜੱਸੀ ਗਿੱਲ ਇਸ ਤੋਂ ਪਹਿਲਾਂ ਕਈ ਫਿਲਮਾਂ ਲਈ ਵੀ ਗੀਤ ਗਾ ਚੁੱਕੇ ਹਨ।  

 


Edited By

Sunita

Sunita is news editor at Jagbani

Read More