ਸੁਨੀਲ ਗਰੋਵਰ ਦੇ ਸ਼ੋਅ ''ਚ ਜੱਸੀ ਗਿੱਲ ਤੇ ਨੇਹਾ ਕੱਕੜ ਨੇ ਲਾਈਆਂ ਰੌਣਕਾਂ

Tuesday, January 8, 2019 10:27 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਕਾਫੀ ਮੱਲਾਂ ਮਾਰੀਆਂ ਹਨ। ਜੱਸੀ ਗਿੱਲ ਜੋ ਕਿ ਆਪਣੇ ਅਗਲੇ ਬਾਲੀਵੁੱਡ ਪ੍ਰੈਜੋਕਟਜ਼ 'ਚ ਰੁੱਝੇ ਹੋਏ ਹਨ, ਇਸ ਦੇ ਬਾਵਜੂਦ ਦੇ ਆਪਣੇ ਫੈਨਜ਼ ਨਾਲ ਆਪਣੀ ਮਸਤੀ ਕਰਦਿਆਂ ਦੀ ਵੀਡੀਓ ਅਤੇ ਤਸਵੀਰਾਂ ਅਕਸਰ ਸ਼ੇਅਰ ਕਰਦੇ ਰਹਿੰਦੇ ਹਨ।

PunjabKesari

ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਕਿ ਸੁਨੀਲ ਗਰੋਵਰ ਦੇ ਕਾਮੇਡੀ ਸ਼ੋਅ ਦੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਜੱਸੀ ਗਿੱਲ ਕਾਮੇਡੀਅਨ ਸੁਨੀਲ ਗਰੋਵਰ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। 

PunjabKesari
ਦੱਸ ਦਈਏ ਕਿ ਜੱਸੀ ਗਿੱਲ ਨਾਲ ਸੁਰਾਂ ਦੀ ਮਲਿੱਕਾ ਨੇਹਾ ਕੱਕੜ ਅਤੇ ਸ਼ੋਅ ਦੀ ਪੂਰੀ ਟੀਮ ਵੀ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਨੇਹਾ ਕੱਕੜ ਤੇ ਜੱਸੀ ਗਿੱਲ ਦੋਵਾਂ ਨੂੰ 'ਨਿਕਲੇ ਕਰੰਟ' ਗੀਤ 'ਚ ਦੇਖਿਆ ਗਿਆ ਸੀ।

 
 
 
 
 
 
 
 
 
 
 
 
 
 

You’re gonna die laughing watching this episode!! 🤣💃🏻 Tonite at 9:30 #KanpurWaaleKhuranas with @sonukakkarofficial 😍@tonykakkar 😘 and my dear friend @jassie.gill 🤗 . @neeti_simoes & @preeti_simoes 🤗 @starplus 😎 #NehaKakkar #SonuKakkar #JassieGill #TonyKakkar

A post shared by Neha Kakkar (@nehakakkar) on Jan 4, 2019 at 10:04pm PST


ਦੱਸਣਯੋਗ ਹੈ ਕਿ ਜੱਸੀ ਗਿੱਲ ਨੇ ਬਾਲੀਵੁੱਡ 'ਚ 'ਹੈਪੀ ਫਿਰ ਭਾਗ ਜਾਏਗੀ' ਨਾਲ ਆਪਣਾ ਡੈਬਿਊ ਕੀਤਾ ਸੀ ਅਤੇ ਇਸ ਤੋਂ ਬਾਅਦ 'ਪੰਗਾ' 'ਚ ਕੰਗਨਾ ਰਣੌਤ ਨਾਲ ਖਾਸ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ।

 
 
 
 
 
 
 
 
 
 
 
 
 
 

You’re gonna die laughing watching this episode!! 🤣💃🏻 Tonite at 9:30 #KanpurWaaleKhuranas with @sonukakkarofficial 😍@tonykakkar 😘 and my dear friend @jassie.gill 🤗 . @neeti_simoes & @preeti_simoes 🤗 . . Hats off @whosunilgrover @sugandhamishra23 #AliAsgar & @aparshakti_khurana 🙌🏼🤗 . @starplus 😎 . . #NehaKakkar #SonuKakkar #JassieGill #TonyKakkar #Dilbar

A post shared by Neha Kakkar (@nehakakkar) on Jan 5, 2019 at 1:24am PST


Edited By

Sunita

Sunita is news editor at Jagbani

Read More