Bday Spl : ਬਦਲਦੇ ਲੁੱਕ ਨੂੰ ਲੈ ਕੇ ਹਮੇਸ਼ਾ ਸੁਰਖੀਆਂ ''ਚ ਰਹਿੰਦੇ ਹਨ ਜੱਸੀ ਗਿੱਲ, ਤਸਵੀਰਾਂ ''ਚ ਦੇਖੋ ਸ਼ਾਹੀ ਅੰਦਾਜ਼

11/26/2017 11:50:09 AM

ਜਲੰਧਰ(ਬਿਊਰੋ)— 'ਲੈਂਸਰ' ਤੇ 'ਬਾਪੂ ਜਿਮੀਂਦਾਰ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਖੰਨਾ ਸ਼ਹਿਰ ਦੇ ਨਾਮੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 26 ਨਵੰਬਰ 1988 ਨੂੰ ਪਿੰਡ ਜੰਡਾਲੀ, ਖੰਨਾ, ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਗੁਰਮਿੰਦਰ ਸਿੰਘ ਅਤੇ ਮਾਤਾ ਰਵਿੰਦਰ ਕੌਰ ਦੇ ਘਰ ਜੱਟ ਸਿੱਖ ਕਿਸਾਨ ਪਰਿਵਾਰ 'ਚ ਹੋਇਆ।

PunjabKesari

ਉਨ੍ਹਾਂ ਦਾ ਅਸਲੀ ਨਾਂ ਜਸਦੀਪ ਸਿੰਘ ਗਿੱਲ ਹੈ। ਗਾਇਕ ਵਜੋਂ ਆਪਣਾ ਸਫਰ ਸ਼ੁਰੂ ਕਰਨ ਵਾਲੇ ਜਸਦੀਪ ਸਿੰਘ ਗਿੱਲ ਉਰਫ ਜੱਸੀ ਗਿੱਲ ਨੇ ਇਸ ਖੇਤਰ 'ਚ ਨਾਮਣਾ ਖੱਟਣ ਤੋਂ ਬਾਅਦ ਪੰਜਾਬੀ ਫਿਲਮਾਂ ਵੱਲ ਰੁਖ ਕੀਤਾ।

PunjabKesari

ਉਨ੍ਹਾਂ ਨੇ 'ਮਿਸਟਰ ਐਂਡ ਮਿਸਿਜ਼ 420', 'ਮੁੰਡਿਆਂ ਤੋਂ ਬਚ ਕੇ ਰਹੀਂ' ਅਤੇ 'ਯਾਰਾ ਐਵੀਂ ਐਵੀਂ ਲੁੱਟ ਗਿਆ' ਆਦਿ ਪੰਜਾਬੀ ਫਿਲਮਾਂ 'ਚ ਵੀ ਕੰਮ ਕਰ ਚੁੱਕੇ ਹਨ।

PunjabKesari
ਦੱਸਣਯੋਗ ਹੈ ਕਿ ਗਾਇਕ ਜੱਸੀ ਗਿੱਲ ਦੇ ਕੁਝ ਮਹੀਨੇ ਪਹਿਲਾਂ ਆਏ 'ਬਾਪੂ ਜਿਮੀਂਦਾਰ' ਗੀਤ ਨੂੰ ਯੂਥ ਵਲੋਂ ਕਾਫੀ ਪਸੰਦ ਕੀਤਾ ਗਿਆ ਤੇ ਹੁਣ ਜੱਸੀ ਇਕ ਵਾਰ ਫਿਰ 'ਬਾਪੂ ਲਾਦੇਨ' ਗੀਤ ਨਾਲ ਚਰਚਾ 'ਚ ਹੈ।

PunjabKesari

ਇਸ ਗੀਤ 'ਚ ਜੱਸੀ ਗਿੱਲ ਨੇ ਕੁੜੀ ਦੇ ਬਾਪੂ ਦੀ ਤੁਲਨਾ ਅੱਤਵਾਦੀ ਓਸਾਮਾ ਬਿਨ ਲਾਦੇਨ ਨਾਲ ਕੀਤੀ ਸੀ, ਜੋ ਯੂਥ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।

PunjabKesari

ਜੱਸੀ ਗਿੱਲ ਨੇ ਪੰਜਾਬੀ ਸਿਨੇਮਾ 'ਚ ਮਸ਼ਹੂਰ ਗਾਇਕ ਅਤੇ ਅਦਾਕਾਰ ਵਜੋਂ ਖਾਸ ਪਛਾਣ ਬਣਾਈ ਹੈ।

PunjabKesari

ਭਾਵੇਂ ਗੱਲ ਕਰੀਏਂ ਉਨ੍ਹਾਂ ਦੇ ਰੋਮਾਂਟਿਕ ਗੀਤਾਂ ਦੀ ਜਾਂ ਦੁੱਖ ਭਰੇ ਗੀਤ (ਸੈਡ ਸਾਂਗ) ਦੀ ਜਾਂ ਫਿਰ ਤੜਕ-ਭੜਕ ਵਾਲੇ ਗੀਤ ਹੋਣ, ਇਨ੍ਹਾਂ ਸਾਰਿਆਂ ਗੀਤਾਂ ਨਾਲ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਹੇ ਹਨ।

PunjabKesari

ਜੱਸੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਐਲਬਮ 'ਬੈਚਮੇਟ' ਨਾਲ ਕੀਤੀ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਅਤੇ ਸ਼ਲਾਘਾ ਕੀਤੀ ਗਈ ਸੀ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਵੱਲ ਨਹੀਂ ਵੇਖਿਆ ਅਤੇ ਇਕ ਤੋਂ ਇਕ ਸੁਪਰਹਿੱਟ ਗੀਤਾਂ ਦੀ ਝੜੀ ਲਾ ਦਿੱਤੀ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News