ਰੇਪ ਕੇਸ ''ਚ ਟੀ. ਵੀ. ਐਕਟਰ ਗ੍ਰਿਫਤਾਰ, ਵੀਡੀਓ ਬਣਾ ਕੇ ਪੀੜਤਾ ਨੂੰ ਕਰਦਾ ਸੀ ਬਲੈਕਮੇਲ

Monday, May 6, 2019 1:39 PM
ਰੇਪ ਕੇਸ ''ਚ ਟੀ. ਵੀ. ਐਕਟਰ ਗ੍ਰਿਫਤਾਰ, ਵੀਡੀਓ ਬਣਾ ਕੇ ਪੀੜਤਾ ਨੂੰ ਕਰਦਾ ਸੀ ਬਲੈਕਮੇਲ

ਮੁੰਬਈ (ਬਿਊਰੋ) — ਮੁੰਬਈ ਦੇ ਓਸ਼ੀਵਾਰਾ ਇਲਾਕੇ 'ਚ ਟੀ. ਵੀ. ਐਕਟਰ ਕਰਨ ਸਿੰਘ ਓਬਰਾਏ ਨੂੰ ਇਕ ਮਹਿਲਾ ਜੋਤਿਸ਼ੀ ਨੂੰ ਕਥਿਤ ਰੂਪ ਨਾਲ ਵਿਆਹ ਦਾ ਝਾਂਸਾ ਦੇ ਕੇ ਰੇਪ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਦਾ ਦੋਸ਼ ਹੈ ਕਿ ਕਰਨ ਨੇ ਕਥਿਤ ਤੌਰ 'ਤੇ ਰੇਪ ਦਾ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਅਤੇ ਪੈਸੇ ਦੀ ਮੰਗ ਕੀਤੀ। ਪੁਲਸ ਨੇ ਦੋਸ਼ੀ ਐਕਟਰ ਖਿਲਾਫ ਰੇਪ ਤੇ ਐਕਸਟਾਰਸ਼ਨ ਦਾ ਮਾਮਲਾ ਦਰਦ ਕਰਵਾ ਕੇ ਜਾਂਚ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਐੱਫ. ਆਈ. ਆਰ. ਮੁਤਾਬਕ, ਅਕਤੂਬਰ 2016 'ਚ ਇਕ ਡੇਟਿੰਗ ਐਪਲੀਕੇਸ਼ਨ ਦੇ ਜ਼ਰੀਏ ਦੋਵਾਂ ਦੀ ਮੁਲਾਕਾਤ ਹੋਈ ਸੀ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਪੀੜਤਾ ਨੇ ਦੱਸਿਆ ਕਿ ਇਕ ਦਿਨ ਦੋਸ਼ੀ ਨੇ ਮੈਨੂੰ ਆਪਣੇ ਫੈਲਟ 'ਚ ਮਿਲਣ ਬੁਲਾਇਆ। ਇਥੇ ਦੋਸ਼ੀ ਨੇ ਮੇਰੇ ਨਾਲ ਵਿਆਹ ਦਾ ਵਾਅਦਾ ਕੀਤਾ। ਪੀੜਤਾ ਦਾ ਦੋਸ਼ ਹੈ ਕਿ ਇਸੇ ਦੌਰਾਨ ਦੋਸ਼ੀ ਨੇ ਮੈਨੂੰ ਕਥਿਤ ਤੌਰ 'ਤੇ ਨਾਰੀਅਲ ਪਾਣੀ ਪਿਲਾਇਆ ਤੇ ਕੁਝ ਦੇਰ ਬਾਅਦ ਮੈਨੂੰ ਚੱਕਰ ਆਉਣ ਲੱਗੇ। ਪੀੜਤਾ ਨੇ ਦਾਅਵਾ ਕੀਤਾ ਹੈ ਕਿ ਇਸ ਦੌਰਾਨ ਦੋਸ਼ੀ ਨੇ ਮੇਰਾ ਰੇਪ ਕੀਤਾ ਤੇ ਮੋਬਾਇਲ 'ਚ ਇਸ ਦੌਰਾਨ ਦਾ ਸਾਰਾ ਵੀਡੀਓ ਵੀ ਰਿਕਾਰਡ ਕੀਤਾ ਹੈ।

ਵਿਆਹ ਦਾ ਦਬਾਅ ਪਾਉਣ 'ਤੇ ਦਿੱਤੀ ਧਮਕੀ

ਐੱਫ. ਆਈ. ਆਰ. 'ਚ ਪੀੜਤਾ ਨੇ ਕਿਹਾ, ''ਇਸ ਵੀਡੀਓ ਦੇ ਜ਼ਰੀਏ ਉਹ ਮੈਨੂੰ ਬਲੈਕਮੇਲ ਕਰਦਾ ਰਿਹਾ ਤੇ ਪੈਸੇ ਇਕੱਠੇ ਕਰਦਾ ਰਿਹਾ। ਹਾਲਾਂਕਿ ਇਸ ਦੇ ਬਾਵਜੂਦ ਮੈਂ ਉਸ ਤੋਂ ਵਿਆਹ ਬਾਰੇ ਪੁੱਛਦੀ ਰਹੀ ਪਰ ਉਹ ਹਰ ਵਾਰ ਨਜ਼ਰ ਅੰਦਾਜ਼ ਕਰਦਾ ਰਿਹਾ ਅਤੇ ਪੈਸੇ ਦੀ ਮੰਗ ਕਰਦਾ ਰਿਹਾ। ਕੁਝ ਦਿਨ ਪਹਿਲਾ ਜਦੋਂ ਮੈਂ ਉਸ 'ਤੇ ਵਿਆਹ ਲਈ ਜ਼ੋਰ ਪਾਇਆ ਤਾਂ ਉਸ ਨੇ ਧਮਕੀ ਦਿੰਦੇ ਹੋਏ ਕਿਹਾ ''ਤੂੰ ਜੋ ਕਰਨਾ ਹੈ, ਕਰ ਲੇ।'' ਇਸ ਤੋਂ ਬਾਅਦ ਪੀੜਤ ਮਹਿਲਾ ਨੇ ਐਕਟਰ ਖਿਲਾਫ ਰੇਪ ਤੇ ਐਕਸਟਾਰਸ਼ਨ ਦਾ ਮਾਮਲਾ ਦਰਜ ਕਰਵਾਇਆ। 


Edited By

Sunita

Sunita is news editor at Jagbani

Read More