ਚਿਰਾਂ ਤੋਂ ਉਡੀਕਿਆ ਜਾ ਰਿਹੈ ਜੱਸੀ ਸੋਹਲ ਦਾ ਗੀਤ ''ਸ਼ਹਿਰ ਦੀ ਕੁਈਨ'' ਹੋਇਆ ਰਿਲੀਜ਼ (ਵੀਡੀਓ)

9/21/2017 8:43:39 PM

ਜਲੰਧਰ— ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਸੋਹਲ ਦੇ 20 ਸਤੰਬਰ ਨੂੰ ਰਿਲੀਜ਼ ਹੋਏ ਨਵੇਂ ਗੀਤ 'ਸ਼ਹਿਰ ਦੀ ਕੁਈਨ' ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜੱਸੀ ਸੋਹਲ ਨੇ ਆਪਣੀ ਸੁਰੀਲੀ ਆਵਾਜ਼ 'ਚ ਬੇਹੱਦ ਖੂਬਸੂਰਤੀ ਨਾਲ ਗੀਤ ਨੂੰ ਨਿਭਾਇਆ ਹੈ। ਯੂਟਿਊਬ 'ਤੇ ਲੋਕਾਂ ਵਲੋਂ 'ਸ਼ਹਿਰ ਦੀ ਕੁਈਨ' ਕਾਫੀ ਦੇਖਿਆ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਗੀਤ ਦੇ ਬੋਲ ਕੁਮਾਰ ਸੰਨੀ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਦੇਸੀ ਰੂਟਜ਼ ਨੇ ਦਿੱਤਾ ਹੈ। ਵੀਡੀਓ ਦਾ ਨਿਰਦੇਸ਼ਨ ਮਵਿਨ ਸਿੰਘ ਵਲੋਂ ਕੀਤਾ ਗਿਆ ਹੈ, ਜਿਹੜੀ ਬਹੁਤ ਹੀ ਖੂਬਸੂਰਤ ਹੈ। ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News