B''day Spl: ''ਚਾਚਾ ਚਤਰਾ'' ਅਤੇ ''ਭਾਨੇ'' ਦੇ ਨਾਂ ਨਾਲ ਮਸ਼ਹੂਰ ਹੋਇਆ ਸੀ ਜਸਵਿੰਦਰ ਭੱਲਾ

5/4/2017 12:37:35 PM

ਜਲੰਧਰ— ਪੰਜਾਬੀ ਇੰਡਸਟਰੀ ਦੇ ਹਾਸਿਆ ਦੀ ਮਸ਼ਹੂਰ ਪਾਟਰੀ ਜਸਵਿੰਦਰ ਸਿੰਘ ਭੱਲਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 4 ਮਈ 1960 ਨੂੰ ਦੋਰਾਹਾ, ਲੁਧਿਆਣਾ, ਪੰਜਾਬ ''ਚ ਹੋਇਆ ਸੀ। ਜਸਵਿੰਦਰ ਸਿੰਘ ਭੱਲਾ ਇਕ ਪੰਜਾਬੀ ਹਾਸਰਸ ਕਲਾਕਾਰ ਅਤੇ ਅਦਾਕਾਰ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇੱਕ ਫੈਕਲਟੀ ਮੈਂਬਰ ਵੀ ਹੈ। ਇਹ ਮੁੱਖ ਤੌਰ ''ਤੇ ਆਪਣੇ ਪ੍ਰੋਗਰਾਮ ''ਛਣਕਾਟਾ'' ਅਤੇ ਕਿਰਦਾਰ ''ਚਾਚਾ ਚਤਰਾ'' ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਪਹਿਲੀ ਵਾਰੀ ਸਾਲ 1988 ''ਚ ਚਾਚਾ ਚਤਰਾ ਦੇ ਕਿਰਦਾਰ ਵਜੋਂ ''ਛਣਕਾਟਾ'' ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ। ਛਣਕਾਟੇ ''ਚ ਹੀ ਇਹ ਇਕ ਹੋਰ ਕਨੇਡਾ ਵਸਨੀਕ ਪੰਜਾਬੀ ''ਭਾਨੇ'' ਦਾ ਕਿਰਦਾਰ ਵੀ ਨਿਭਾਉਂਦਾ ਹੈ। ਛਣਕਾਟੇ ''ਚ ਇਸ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਹਨ।
ਜਸਵਿੰਦਰ ਸਿੰਘ ਭੱਲਾ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 1998 ''ਚ ''ਦੁੱਲਾ ਭੱਟੀ'' ਵਾਲੇ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ''ਚ ਅਦਾਕਾਰੀ ਕੀਤੀ। ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ''ਚ ਵੀ ਕੰਮ ਕੀਤਾ ਜਿੰਨਾਂ ''ਚ ''ਕੈਰੀ ਆਨ ਜੱਟਾ'', ''ਡੈਡੀ ਕੂਲ ਮੁੰਡੇ ਫ਼ੂਲ'' ਆਦਿ ਫ਼ਿਲਮਾਂ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News