Pics : ਦੇਸ਼ ਭਰ ਦੇ ਸਿਨੇਮਾਘਰਾਂ ''ਚ ਰਿਲੀਜ਼ ਹੋਈ ''ਜੱਟੂ ਇੰਜੀਨੀਅਰ'' ਡੇਰਾ ਪ੍ਰੇਮੀਆਂ ਨੇ ਇਸ ਤਰ੍ਹਾਂ ਮਨਾਇਆ ਜਸ਼ਨ

5/19/2017 8:52:54 PM

ਸਿਰਸਾ— ਦੇਸ਼ ਦੇ ਵੱਡੇ ਸ਼ਹਿਰਾਂ ਅਤੇ ਮਹਾਨਗਰਾਂ ''ਚ ਆਪਣੇ ਲੱਖਾਂ ਸਰਧਾਲੂਆਂ ਨਾਲ ਸਫਾਈ ਅਭਿਆਨ ਚਲਾ ਕੇ ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦੇਣ ਵਾਲੇ ਡੇਰਾ ਸੱਚਾ ਸੌਦਾ ਦੇ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਨੇ ਆਪਣੀ ਫਿਲਮ ''ਜੱਟੂ ਇੰਜੀਨੀਅਰ'' ਨਾਲ ਸਵੱਛਤਾ ਅਤੇ ਪੇਂਡੂ ਵਿਕਾਸ ''ਤੇ ਇਕ ਵੱਡਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਦੀ ਬੇਟੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ''ਜੱਟੂ ਇੰਜੀਨੀਅਰ'' ਅੱਜ ਦੇਸ਼ਭਰ ''ਚ ਤਕਰੀਬਨ 3000 ਸਕ੍ਰੀਨਜ਼ ''ਤੇ ਰਿਲੀਜ਼ ਹੋਈ ਹੈ। ਫਿਲਮ ''ਚ ਗੁਰੂ ਜੀ ਨੇ ਜਿਸ ਤਰ੍ਹਾਂ ਗੰਦਗੀ ਨਾਲ ਭਰੇ ਪਿੰਡ ਨੂੰ ਦੇਸ਼ ਦਾ ਪਹਿਲਾ ਸਵੱਛ ਅਤੇ ਵਿਕਸਿਤ ਪਿੰਡ ਬਣਾਇਆ ਹੈ। ਉੱਥੇ ਹੀ ਫਿਲਮ ''ਚ ਅਜਿਹੀ ਕਾਮੇਡੀ ਦਿਖਾਈ ਗਈ ਹੈ, ਜੋ ਹਰ ਕਿਸੇ ਨੂੰ ਹੱਸਣ ''ਤੇ ਮਜਬੂਰ ਕਰ ਦੇਵੇਗੀ।

ਬੀਤੀ ਰਾਤ ਵੀਰਵਾਰ ਨੂੰ ਗੁਰੂ ਜੀ ਦੇ ਪ੍ਰੇਮੀਆਂ ਨੇ ਫਿਲਮ ਦੇਖਣ ਲਈ ਸਿਨੇਮਾਘਰਾਂ ਦੇ ਬਾਹਰ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ। ਸ਼ੁੱਕਰਵਾਰ ਨੂੰ ਸਿਨਮਾਘਰਾਂ ''ਚ ਟਿਕਟਾਂ ਖਰੀਦਣ ਵਾਲੇ ਪ੍ਰਸ਼ੰਸਕਾਂ ਦੀ ਭੀੜ ਲੱਗੀ ਰਹੀ। ਉੱਥੇ ਹੀ ਫਿਲਮ ਨੂੰ ਪ੍ਰਸ਼ੰਸਕਾਂ ''ਚ ਜੋਸ਼ ਦੇਖਣ ਨੂੰ ਮਿਲ ਰਿਹਾ ਸੀ। ਡੇਰਾ ਪ੍ਰੇਮੀਆਂ ਨੇ ਮਿਠਾਈਆਂ ਵੰਡ ਕੇ ਫਿਲਮ ਦਾ ਆਨੰਦ ਮਾਣਿਆ।

ਇਸ ਤੋਂ ਇਲਾਵਾ ਫਿਲਮ ਦੀ ਸ਼ੂਟਿੰਗ 7 ਮਾਰਚ ਤੋਂ ਲੈ ਕੇ 22 ਮਾਰਚ ਤੱਕ ਪੂਰੀ ਕਰ ਲਈ ਸੀ।

ਫਿਲਮ ਨੇ ਰਿਲੀਜ਼ ਹੋਣ ਤੋਂ ਪਹਿਲਾਂ ਹੀ 5 ਏਸ਼ੀਆ ਬੁੱਕ ਆਫ ਰਿਕਾਰਡ ਆਪਣੇ ਨਾਂ ਕਰ ਲਏ ਹਨ।

- 15 ਦਿਨ੍ਹਾਂ ''ਚ ਫਿਲਮ ਦੀ ਸ਼ੂਟਿੰਗ ਪੂਰੀ ਕਰਕੇ ਫਿਲਮ ਇੰਡਸਟਰੀ ''ਚ ਬਣਾਇਆ ਨਵਾਂ ਇਤਿਹਾਸ

- ਇਕ ਗੀਤ ਜਿਸਨੂੰ 8 ਘੰਟੇ 50 ਮਿੰਟ ''ਚ ਜੋ ਏਸ਼ੀਆਂ ਬੁੱਕ ਆਫ ਰਿਕਾਰਡ ''ਚ ਵਿਸ਼ਵ ਰਿਕਾਰਡ ਦੇ ਰੂਪ ''ਚ ਦਰਜ ਹੋਇਆ।

- ਇਕ ਵੱਡਾ ਪਿੰਡ 30 ਦਿਨਾਂ ''ਚ ਬਣਾਇਆ, ਜਿਸ ''ਚ 40 ਕੱਚੇ ਘਰ, ਇਕ ਸਕੂਲ, ਪੁਲਸ ਚੌਕੀ, ਟੀਚਰ ਕੁਆਰਟਰ, 10 ਗਲੀਆਂ ਹਨ।

- ਜਿਸ ਪਿੰਡ ''ਚ ਸ਼ੂਟਿੰਗ ਹੋਈ ਉਹ ਵੀ ਬਹੁਤ ਗੰਦਾ ਸੀ, ਜਿਸ ਨੂੰ ਸਿਰਫ 24 ਘੰਟੇ ''ਚ ਸਾਫ ਕਰਵਾਇਆ ਸੀ।

- ਫਿਲਮ ਦੇ ਪ੍ਰੀਮੀਅਰ ਸ਼ੋਅ ਦੌਰਾਨ 19,713 ਲੋਕਾਂ ਨੇ ਇਕ ਸਮੇਂ ''ਚ ਗਾਂ ਦਾ ਦੁੱਧ ਪੀ ਕੇ ਏਸ਼ੀਆ ਬੁੱਕ ਆਫ ਵਰਲਡ ਰਿਕਾਰਡ ਬਣਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News