ਬੁਲੰਦੀਆਂ 'ਤੇ ਪਹੁੰਚਣ ਲਈ ਜੈਜ਼ੀ ਬੀ ਨੇ ਇੰਝ ਕੀਤਾ ਸੰਘਰਸ਼, ਵੀਡੀਓ

Thursday, December 20, 2018 10:44 AM
ਬੁਲੰਦੀਆਂ 'ਤੇ ਪਹੁੰਚਣ ਲਈ ਜੈਜ਼ੀ ਬੀ ਨੇ ਇੰਝ ਕੀਤਾ ਸੰਘਰਸ਼, ਵੀਡੀਓ

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਨਾਲ ਸਫਲਤਾ ਦੀ ਬੁਲੰਦੀਆਂ 'ਤੇ ਪਹੁੰਚਣ ਵਾਲੇ ਨਾਮੀ ਗਾਇਕ ਜੈਜ਼ੀ ਬੀ 'ਛੋਟੀ ਮਾਂ ਫਾਊਂਡੇਸ਼ਨ' ਨੂੰ ਲਗਤਾਰ ਪ੍ਰਮੋਟ ਕਰ ਰਹੇ ਹਨ।  ਹਾਲ ਹੀ 'ਚ ਜੈਜ਼ੀ ਬੀ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਆਪਣੇ ਸਟਰਗਲ ਦੇ ਦਿਨਾਂ ਦੀਆਂ ਦੋ ਪੁਰਾਣੀਆਂ ਵੀਡਿਓਜ਼ ਨੂੰ ਸ਼ੇਅਰ ਕੀਤਾ ਹੈ। ਇਨ੍ਹਾਂ ਵੀਡਿਓਜ਼ ਨਾਲ ਉਨ੍ਹਾਂ ਨੇ ਲੋਕਾਂ ਨੂੰ ਇਕ ਖਾਸ ਅਪੀਲ ਕੀਤੀ ਹੈ। ਇਸ ਵੀਡੀਓ 'ਚ ਜੈਜ਼ੀ ਬੀ ਲੋਕਾਂ ਨੂੰ ਫਾਊਂਡੇਸ਼ਨ ਦਾ ਸਾਥ ਦੇਣ ਲਈ ਆਖ ਰਹੇ ਹਨ ਤਾਂ ਜੋ ਉਹ ਉਨ੍ਹਾਂ ਨੌਜਵਾਨਾਂ ਦੀ ਮਦਦ ਕਰ ਸਕਣ, ਜਿਨ੍ਹਾਂ ਕੋਲ ਰਹਿਣ ਲਈ ਘਰ ਨਹੀਂ ਜਾਂ ਫਿਰ ਜਿਹੜੇ ਅਨਾਥ ਹਨ।

 
 
 
 
 
 
 
 
 
 
 
 
 
 

As a gift to you all for donating and showing so much love to the @tsmfoundation #TheShoteeMaaFoundation @classicjazzyb will be releasing Rare Full Old School 90's videos and interviews of me starting on the 25th...Christmas day. ______________________________ Thank you to all those who have donated to the great cause of helping homeless youth shelters. If you have not donated yet, you can do so by going on my page and clicking on the link. No amount is too small or too big! Also you have until the 24th to donate so don't miss out on supporting this cause.

A post shared by Jazzy B (@jazzyb) on Dec 19, 2018 at 5:30pm PST


ਦੱਸ ਦੇਈਏ ਕਿ ਇਸ ਵੀਡੀਓ 'ਚ ਜੈਜ਼ੀ ਬੀ ਆਪਣੇ ਸੰਘਰਸ਼ ਦੇ ਦੌਰ ਨੂੰ ਯਾਦ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਗਾਇਕੀ ਦੇ ਨਾਲ- ਨਾਲ ਨੌਕਰੀ ਵੀ ਕੀਤੀ ਤੇ ਆਪਣੇ ਬਾਕੀ ਕੰਮਾਂ ਨੂੰ ਵੀ ਸਮਾਂ ਦਿੱਤਾ। ਦੂਜੀ ਵੀਡੀਓ 'ਚ ਜੈਜ਼ੀ ਬੀ ਆਪਣੇ ਉਸਤਾਦ ਕੁਲਦੀਪ ਮਾਣਕ ਵਾਂਗ ਉੱਚੀ ਹੇਕ ਲਾਉਂਦੇ ਨਜ਼ਰ ਆ ਰਹੇ ਹਨ। ਜੈਜ਼ੀ ਬੀ ਵਲੋਂ ਸ਼ੇਅਰ ਕੀਤੀਆਂ ਇਨ੍ਹਾਂ ਵੀਡੀਓਜ਼ ਨੂੰ ਲੋਕਾਂ ਦੇ ਕਾਫੀ ਲਾਈਕਸ ਮਿਲ ਰਹੇ ਹਨ ਅਤੇ ਲੋਕ ਇਸ ਵੀਡੀਓ 'ਤੇ ਲਗਾਤਾਰ ਕੁਮੈਂਟ ਵੀ ਕਰ ਰਹੇ ਹਨ।


Edited By

Sunita

Sunita is news editor at Jagbani

Read More