ਜੈਜ਼ੀ ਬੀ ਦੇ ਸਿੰਗਲ ਟਰੈਕ ''ਲੀਪ ਵਾਲਾ ਸਾਲ'' ਨੂੰ ਯੂ-ਟਿਊਬ ''ਤੇ ਦਰਸ਼ਕਾਂ 25 ਲੱਖ ਵਾਰ ਦੇਖਿਆ

7/27/2016 7:11:14 AM

ਜਲੰਧਰ— ਭੰਗੜਾ ਕਿੰਗ ਜੈਜ਼ੀ ਬੀ. ਨੇ ਸੰਗੀਤਕ ਖੇਤਰ ਵਿਚ ਆਪਣੇ ਨਵੇਂ ਰਿਲੀਜ਼ ਗੀਤ ''ਲੀਪ ਵਾਲਾ ਸਾਲ'' ਨਾਲ ਵਿਲੱਖਣ ਇਤਿਹਾਸ ਰਚ ਦਿੱਤਾ ਹੈ। ਸਪੀਡ ਰਿਕਾਰਡਜ਼ ਦੇ ਦਿਨੇਸ਼ ਔਲਖ ਅਨੁਸਾਰ ਇਸ ਗੀਤ ਨੂੰ ਦਰਸ਼ਕਾਂ ਵੱਲੋਂ ਯੂ-ਟਿਊਬ ''ਤੇ ਕੁਝ ਹੀ ਦਿਨਾਂ ਵਿਚ ਲਗਭਗ 25 ਲੱਖ ਵਾਰ ਦੇਖਿਆ ਗਿਆ। ਖਾਸ ਗੱਲ ਇਹ ਰਹੀ ਕਿ ਰਿਲੀਜ਼ ਹੋਣ ਦੇ ਪਹਿਲੇ ਦਿਨ ਹੀ ਪੰਜ ਲੱਖ ਲੋਕਾਂ ਨੇ ਇਸ ਵੀਡੀਓ ਨੂੰ ਯੂ-ਟਿਊਬ ''ਤੇ ਵੇਖ ਲਿਆ। ਗੀਤ ਦੇ ਬੋਲ ਅੱਜ ਦੇ ਚਰਚਿਤ ਗੀਤਕਾਰ ਵੀਤ ਬਲਜੀਤ ਨੇ ਲਿਖੇ ਹਨ ਅਤੇ ਬੋਲਾਂ ਨੂੰ ਸੰਗੀਤਕ ਧੁਨਾਂ ਵਿਚ ਨੌਜਵਾਨ ਸੰਗੀਤਕਾਰ ਡੀ. ਜੇ. ਫਲੋਅ ਨੇ ਪਿਰੋਇਆ ਹੈ। ਇਸ ਗੀਤ ਵਿਚ ਨੌਜਵਾਨ ਵੱਲੋਂ ਆਪਣੇ ਪਿਆਰ ਦੀ ਤੰਦ ਟੁੱਟਣ ਦੇ ਡਰ ਨੂੰ ਬਹੁਤ ਹੀ ਸਪੱਸ਼ਟ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਅਤੇ ਇਸ ਕੰਸੈਪਟ ਨੂੰ ਵੀਡੀਓ ਰਾਹੀਂ ਫਰੇਮ ਸਿੰਘ ਨੇ ਦਰਸ਼ਕਾਂ ਤੱਕ ਪੁੱਜਦਾ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News