ਰਾਸ਼ਟਰੀ ਮਿਊਜ਼ੀਅਮ ''ਚ ਮੋਦੀ ਨੇ ਇੰਝ ਕੀਤੀਆਂ ਜਤਿੰਦਰ ਦੀਆਂ ਸਿਫਤਾਂ

1/22/2019 12:29:49 PM

ਮੁੰਬਈ (ਬਿਊਰੋ) — ਬੀਤੇ ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੰਬਈ 'ਚ ਭਾਰਤੀ ਸਿਨੇਮਾ ਦੇ ਰਾਸ਼ਟਰੀ ਮਿਊਜ਼ੀਅਮ ਦਾ ਉਦਘਾਟਨ ਕੀਤਾ ਤੇ ਇਸ ਖਾਸ ਮੌਕੇ 'ਕੇ ਫਿਲਮੀ ਸਿਤਾਰਿਆਂ ਦੀ ਭੀੜ 'ਚ ਪੀ. ਐੱਮ. ਮੋਦੀ ਨੇ ਸੁਪਰਸਟਾਰ ਜਤਿੰਦਰ ਦੀਆਂ ਮੁਸ਼ਕਿਲਾਂ ਦਾ ਹਵਾਲਾ ਦਿੱਤਾ। ਪੀ. ਐੱਮ. ਮੋਦੀ. ਨੇ ਉਨ੍ਹਾਂ ਮੁਸ਼ਕਿਲਾਂ ਬਾਰੇ ਗੱਲ ਕੀਤੀ ਜਿਸ ਨਾਲ ਇਕ ਅਭਿਨੇਤਾ/ਕਲਾਕਾਰ ਨੂੰ ਗੁਜਰਨਾ ਪੈਂਦਾ ਹੈ। ਪੀ. ਐੱਮ. ਮੋਦੀ ਨੇ ਜਨਤਾ ਨਾਲ ਗੱਲ ਕਰਦੇ ਹੋਏ ਜਤਿੰਦਰ ਬਾਰੇ ਕਿਹਾ, ''ਲੋਕ ਸਿਰਫ ਇਕ ਅਭਿਨੇਤਾ ਨੂੰ ਦੇਖਦੇ ਹਨ ਪਰ ਉਹ ਨਹੀਂ ਜਾਣਦੇ ਕਿ ਇਕ ਕਲਾਕਾਰ ਬਣਨ ਪਿੱਛੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਮਨੋਰੰਜਨ ਉਦਯੋਗ, ਤਕਨੀਕੀ ਵਿਭਾਗ, ਰਚਨਾਤਮਕ ਵਿਭਾਗ 'ਚ ਕਈ ਲੋਕ ਦੇਖਣ ਨੂੰ ਮਿਲਦੇ ਹਨ ਅਤੇ ਇਥੇ ਤੱਕ ਕਿ ਈਵੈਂਟ ਕਰਨ ਵਾਲੇ ਵਿਅਕਤੀ ਆਪਣੇ ਆਪ 'ਚ ਇਕ ਇੰਸਟੀਚਿਊਟ ਹੁੰਦੇ ਹਨ ਪਰ ਫਿਰ ਵੀ ਖੁਦ ਨੂੰ ਬਣਾਈ ਰੱਖਣਾ ਉਨ੍ਹਾਂ ਲਈ ਇਕ ਕੰਮ ਹੀ ਹੈ। ਜਦੋਂ ਅਸੀਂ ਜਤਿੰਦਰ ਨੂੰ ਇਸ ਤਰ੍ਹਾਂ ਦੇਖਦੇ ਹਾਂ ਤਾਂ ਖੁਸ਼ੀ ਹੁੰਦੀ ਹੈ ਪਰ ਜ਼ਾਹਿਰ ਹੈ ਕਿ ਇਸ ਤਰ੍ਹਾਂ ਬਣਨ ਲਈ ਉਨ੍ਹਾਂ ਨੂੰ ਕਾਫੀ ਸਖਤ ਮਿਹਨਤ ਕਰਨੀ ਪੈਂਦੀ ਹੈ ਪਰ ਇਕ ਆਮ ਵਿਅਕਤੀ ਨੂੰ ਪਤਾ ਨਹੀਂ ਹੈ ਕਿ ਉਹ ਕਿਹੜੀਆਂ ਮੁਸ਼ਕਿਲਾਂ 'ਚੋਂ ਗੁਜਰ ਚੁੱਕੇ ਹਨ।''

PunjabKesari

ਸਿਰਫ ਪੀ. ਐੱਮ. ਮੋਦੀ ਨੇ ਹੀ ਨਹੀਂ ਸਗੋਂ ਜਤਿੰਦਰ ਦੀ ਬੇਟੀ ਫਿਲਮ ਨਿਰਮਾਤਾ ਏਕਤਾ ਕਪੂਰ ਨੇ ਆਪਣੇ ਪਿਤਾ ਤੇ ਪੀ. ਐੱਮ. ਮੋਦੀ ਦੀ ਤਸਵੀਰ ਨੂੰ ਪਸੋਟ ਕਰਦੇ ਹੋਏ ਉਨ੍ਹਾਂ ਦੇ ਫੈਨ ਮੂਮੈਂਟ ਬਾਰੇ ਲਿਖਿਆ, ''ਜੈ ਹਿੰਦ! ਮੇਰੇ ਪਿਤਾ ਦਾ ਫੈਨ ਮੂਮੈਂਟ! ਮੇਰੇ ਪਿਤਾ ਮਾਣਯੋਗ ਪ੍ਰਧਾਨ ਮੰਤਰੀ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਆਖਿਰਕਾਰ ਅੱਜ ਉਨ੍ਹਾਂ ਨੇ ਉਨ੍ਹਾਂ ਨੂੰ ਮਿਲ ਹੀ ਲਿਆ।'' ਹਾਲਾਂਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਏਕਤਾ ਕਪੂਰ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ, ''ਪੂਰੇ ਦੇਸ਼ ਨੇ ਜਤਿੰਦਰ ਜੀ ਨੂੰ ਉਨ੍ਹਾਂ ਦੇ ਅਭਿਨੈ ਲਈ ਸਰਹਾਇਆ ਹੈ ਅਤੇ ਜਿਵੇਂ ਕਿ ਮੈਂ ਕੱਲ ਕਿਹਾ, ਉਹ ਊਰਜਾ ਨਾਲ ਭਰਪੂਰ ਹਨ।''

ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖਾਨ, ਏ. ਆਰ. ਰਹਿਮਾਨ, ਪਰਿਣੀਤੀ ਚੋਪੜਾ, ਦਿਵਿਆ ਦੱਤਾ ਤੇ ਕਈ ਹੋਰਨਾਂ ਫਿਲਮੀ ਹਸਤੀਆਂ ਉਦਘਾਟਨ ਸਮਾਰੋਹ 'ਚ ਮੌਜੂਦ ਸਨ। ਮਹਾਰਾਸ਼ਟਰ ਦੇ ਰਾਜਪਾਲ ਸੀ. ਵੀ. ਰਾਓ, ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਕੇਂਦਰੀ ਮੰਤਰੀ ਰਾਜਵਾਰਧਨ ਸਿੰਘ ਰਾਠੌੜ ਤੇ ਰਾਮਦਾਸ ਅਠਾਵਲੇ ਵੀ ਇਸ ਸਮਾਗਮ 'ਚ ਸ਼ਾਮਲ ਹੋਏ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News