ਜੈਨੀ ਜੋਹਲ ਦਾ ਗੀਤ ''ਡੈੱਕ ਸਵਰਾਜ ਤੇ'' ਯੂ-ਟਿਊਬ ''ਤੇ ਪਾ ਰਿਹੈ ਧੁੰਮਾਂ

Monday, May 15, 2017 10:37 AM
ਜੈਨੀ ਜੋਹਲ ਦਾ ਗੀਤ ''ਡੈੱਕ ਸਵਰਾਜ ਤੇ'' ਯੂ-ਟਿਊਬ ''ਤੇ ਪਾ ਰਿਹੈ ਧੁੰਮਾਂ
ਜਲੰਧਰ— ਪੰਜਾਬੀ ਮਸ਼ਹੂਰ ਗਾਇਕਾ ਜੈਨੀ ਜੋਹਲ ਨੇ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ''ਚ ਖਾਸ ਪਛਾਣ ਬਣਾਈ ਹੈ। ਹਾਲ ਹੀ ''ਚ ਉਨ੍ਹਾਂ ਦਾ ਨਵਾਂ ਗੀਤ ''ਡੈੱਕ ਸਵਰਾਜ ਤੇ'' ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਲੈ ਕੇ ਜੈਨੀ ਜੋਹਲ ਕਾਫੀ ਚਰਚਾ ਹੈ। ਅਸਲ ''ਚ ਦਰਸ਼ਕਾਂ ਨੂੰ ਜੈਨੀ ਜੋਹਲ ਦਾ ''ਡੈੱਕ ਸਵਰਾਜ ਤੇ'' ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। ਜੈਨੀ ਜੋਹਲ ਦੇ ਇਸ ਗੀਤ ਨੂੰ ਕਲਮਬੱਧ ਬੰਟੀ ਬੈਂਸ ਨੇ ਕੀਤਾ ਹੈ ਅਤੇ ਸੰਗੀਤ ਜੱਸੀ ਐਕਸ ਦਾ ਹੈ। ''ਡੈੱਕ ਸਵਰਾਜ'' ਗੀਤ ਨੂੰ ਲੇਬਲ ਬੰਟੀ ਬੈਂਸ ਪ੍ਰੋਡਕਸ਼ਨਜ਼ ਦਾ ਹੈ। ਇਸ ਗੀਤ ਨੂੰ ਜੌਨੀ ਜੋਹਲ ਨੇ ਆਪਣੀ ਸੁਰੀਲੀ ਆਵਾਜ਼ ''ਚ ਗਾ ਕੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ।
ਦੱਸਣਯੋਗ ਹੈ ਕਿ ਜੈਨੀ ਜੋਹਲ ਦਾ ''ਡੈੱਕ ਸਵਰਾਜ ਤੇ'' ਗੀਤ 4 ਮਈ ਨੂੰ ਯੂ-ਟਿਊਬ ''ਤੇ ਰਿਲੀਦਡ ਹੋਇਆ ਸੀ। ਇਸ ਗੀਤ ਦੀ ਮਿਆਦ 3 ਮਿੰਟ 58 ਸੈਕਿੰਡ ਦੀ ਹੈ। ਹੁਣ ਤੱਕ ਇਸ ਗੀਤ 20.35 ਲੱਖ ਵਾਰ ਦੇਖਾ ਜਾ ਚੁੱਕਾ ਹੈ।