ਸੁਰਾਂ ਦੇ ਨਾਲ-ਨਾਲ ਖੂਬਸੂਰਤੀ ਦੀ ਵੀ ਮਾਲਕਨ ਹੈ ਜੈਨੀ ਜੋਹਲ, ਦੇਖੋ ਖਾਸ ਤਸਵੀਰਾਂ

4/18/2018 1:03:52 PM

ਜਲੰਧਰ(ਬਿਊਰੋ)— ਪੰਜਾਬੀ ਗੀਤਾਂ ਬਿਨਾ ਕੋਈ ਵੀ ਵਿਆਹ ਜਾਂ ਪਾਰਟੀ ਅਧੂਰੀ ਲੱਗਦੀ ਹੈ। ਯੋ ਯੋ ਹਨੀ ਸਿੰਘ, ਮੀਕਾ ਸਿੰਘ, ਗੁਰਦਾਸ ਮਾਨ, ਹਰਭਜਨ ਮਾਨ ਸਮੇਤ ਕਈ ਪੰਜਾਬੀ ਗਾਇਕਾਵਾਂ ਦੇ ਮਿਊਜ਼ਿਕ 'ਤੇ ਅਸੀਂ ਕਈ ਦਹਾਕਿਆਂ ਤੋਂ ਥਿਰਕਦੇ ਆ ਰਹੇ ਹਾਂ। ਇਨ੍ਹਾਂ ਵੱਡੇ ਗਾਇਕਾਵਾਂ ਪਿੱਛੇ ਕਿਤੇ ਨਾ ਕਿਤੇ ਮਹਿਲਾ ਗਾਇਕਾਵਾਂ ਦੀ ਆਵਾਜ਼ ਦੱਬ ਕੇ ਰਹਿ ਜਾਂਦੀ ਹੈ।
PunjabKesari
ਅੱਜ ਅਸੀਂ ਨਜ਼ਰ ਮਾਰਦੇ ਹਾਂ ਪੰਜਾਬੀ ਫੀਮੇਲ ਗਾਇਕਾਵਾਂ 'ਤੇ, ਜੋ ਆਵਾਜ਼ ਦੇ ਨਾਲ-ਨਾਲ ਖੂਬਸੂਰਤੀ ਦੀਆਂ ਵੀ ਮਾਲਕਣਾਂ ਹਨ। ਇਨ੍ਹਾਂ 'ਚੋਂ ਹੀ ਇਕ ਪੰਜਾਬੀ ਗਾਇਕਾ ਜੈਨੀ ਜੋਹਲ ਹੈ, ਜਿਸ ਦੀ ਸੁਰੀਲੀ ਆਵਾਜ਼ ਲੋਕਾਂ ਨੂੰ ਥੀਕਕਣ ਲਈ ਮਜ਼ਬੂਰ ਕਰ ਦਿੰਦੀ ਹੈ।
PunjabKesari
ਦੱਸ ਦੇਈਏ ਕਿ ਅੱਜ ਜੈਨੀ ਜੋਹਲ ਆਪਣਾ 25ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਉਨ੍ਹਾਂ ਦਾ ਜਨਮ 18 ਅਪ੍ਰੈਲ 1993 'ਚ ਜਲੰਧਰ 'ਚ ਹੋਇਆ ਸੀ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਤੁਹਾਨੂੰ ਅੱਜ ਉਸ ਦੀਆਂ ਖੂਬਸੂਰਤ ਤਸਵੀਰਾਂ 'ਤੇ ਉਨ੍ਹਾਂ ਦੇ ਸ਼ੁਰੂਆਤੀ ਦੌਰ ਦੀਆਂ ਦਿਲਚਸਪ ਗੱਲਾਂ ਦੱਸਣ ਜਾ ਰਹੇ ਹਨ। 
PunjabKesari
ਦੱਸ ਦੇਈਏ ਕਿ ਜੈਨੀ ਜੋਹਲ ਨੇ ਬੇਹੱਦ ਘੱਟ ਸਮੇਂ 'ਚ ਇਕ ਤੋਂ ਬਾਅਦ ਇਕ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਕੇ ਗਾਇਕੀ ਦੇ ਖੇਤਰ 'ਚ ਵੱਖਰੀ ਪਛਾਣ ਕਾਇਮ ਕੀਤੀ। ਜੈਨੀ ਜੋਹਲ ਨੂੰ 'ਯਾਰੀ ਜੱਟੀ ਦੀ' ਗੀਤ ਨਾਲ ਪ੍ਰਸਿੱਧੀ ਮਿਲੀ। ਇਹ ਗੀਤ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਬਾਅਦ 'ਨਰਮਾ' ਗੀਤ ਰਿਲੀਜ਼ ਹੋਇਆ, ਜੋ ਇਕ ਸੋਸ਼ਲ ਮੀਡੀਆ 'ਤੇ ਖੂਬ ਚਰਚਾ 'ਚ ਰਿਹਾ ਹੈ। ਇਹ ਗੀਤ ਵਿਆਹ, ਪਾਰਟੀਆਂ ਦੇ ਖਾਸ ਮੌਕਿਆਂ 'ਤੇ ਡੀ. ਜੇ. ਦਾ ਸ਼ਿੰਗਾਰ ਬਣਿਆ।
PunjabKesari
ਦੱਸਣਯੋਗ ਹੈ ਕਿ ਜੈਨੀ ਜੋਹਲ ਨੂੰ ਗਾਇਕੀ ਦੇ ਖੇਤਰ 'ਚ ਲਿਆਉਣ 'ਚ ਸਭ ਤੋਂ ਜ਼ਿਆਦਾ ਸਹਿਯੋਗ ਬੰਟੀ ਬੈਂਸ ਦਾ ਹੈ। ਉਨ੍ਹਾਂ ਨੇ ਬਹੁਤ ਸਾਰੇ ਹਿੱਟ ਗੀਤ ਗਾਏ, ਜਿਵੇਂ 'ਹੂਟਰ', 'ਮੁਟਿਆਰ ਜੱਟ ਦੀ', 'ਦੋਵੇਂ ਨੈਨ' ਤੇ ਹਾਲ ਹੀ 'ਚ ਰਿਲੀਜ਼ ਹੋਇਆ ਗੀਤ 'ਰਕਾਨ', ਜਿਸ ਨੂੰ ਸਪੀਡ ਰਿਕਾਰਡ ਅਤੇ ਬੰਟੀ ਬੈਂਸ ਵਲੋਂ ਪੇਸ਼ ਕੀਤਾ ਗਿਆ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News