ਹੁਣ ''ਝੱਲੇ'' ਹੋਣਗੇ ਸਰਗੁਣ ਮਹਿਤਾ ਤੇ ਬੀਨੂੰ ਢਿੱਲੋਂ

Tuesday, July 9, 2019 10:53 AM
ਹੁਣ ''ਝੱਲੇ'' ਹੋਣਗੇ ਸਰਗੁਣ ਮਹਿਤਾ ਤੇ ਬੀਨੂੰ ਢਿੱਲੋਂ

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਕਾਲਾ ਸ਼ਾਹ ਕਾਲਾ' ਰਾਹੀਂ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਨੇ ਖੂਬ ਚਰਚਾ ਖੱਟੀ। ਇਸ ਸਫਲ ਫਿਲਮ ਤੋਂ ਬਾਅਦ ਹੁਣ ਇਕ ਫਿਰ ਬੀਨੂੰ ਢਿੱਲੋਂ ਆਪਣੀ ਪ੍ਰੋਡਕਸ਼ਨ 'ਚ ਸਰਗੁਣ ਮਹਿਤਾ ਨਾਲ ਇਕ ਹੋਰ ਪ੍ਰੋਜੈਕਟ ਲੈ ਕੇ ਆ ਰਹੇ ਹਨ, ਜਿਸ ਦੇ ਨਾਂ ਵੀ ਉਨ੍ਹਾਂ ਨੇ ਐਲਾਨ ਦਿੱਤਾ ਹੈ। ਦਰਅਸਲ, ਹਾਲ ਹੀ 'ਚ ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ, ਜਿਸ ਦਾ ਨਾਂ 'ਝੱਲੇ' ਹੈ। ਦੱਸ ਦਈਏ ਕਿ ਇਹ ਫਿਲਮ 11 ਅਕਤੂਬਰ ਨੂੰ ਪਰਦੇ 'ਤੇ ਨਜ਼ਰ ਆਵੇਗੀ। ਇਸ ਫਿਲਮ ਨੂੰ ਅਮਰਜੀਤ ਸਿੰਘ ਵਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ, ਜਿਸ ਦੀ ਕਹਾਣੀ ਉਨ੍ਹਾਂ ਨੇ ਖੁਦ ਲਿਖੀ ਹੈ। ਜਦੋਂਕਿ ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਦੇ ਹਨ। ਬੀਨੂੰ ਢਿੱਲੋਂ ਪ੍ਰੋਡਕਸ਼ਨ ਦੇ ਨਾਲ-ਨਾਲ ਫਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਦੱਸ ਦਈਏ ਕਿ ਇਸੇ ਸਾਲ 14 ਫਰਵਰੀ ਨੂੰ ਰਿਲੀਜ਼ ਹੋਈ ਫਿਲਮ 'ਕਾਲਾ ਸ਼ਾਹ ਕਾਲਾ' ਇਸ ਸਾਲ ਦੀਆਂ ਹਿੱਟ ਫਿਲਮਾਂ 'ਚ ਸ਼ਾਮਲ ਹੋਈ ਹੈ। ਹੁਣ ਮੁੜ ਤੋਂ ਉਹ ਹੀ ਸਾਰੀ ਟੀਮ ਫਿਲਮ 'ਝੱਲਾ' ਰਾਹੀਂ ਪਰਦੇ 'ਤੇ ਕਮਾਲ ਦਿਖਾਏਗੀ। 

 

 
 
 
 
 
 
 
 
 
 
 
 
 
 

#Jhalley #Releasing11thOctober We r coming back with same team @sargunmehta @amarjitsinghdir @omjeegroup @harbysangha @gurinderdimpy @dhurijaggi

A post shared by Binnu Dhillon (@binnudhillons) on Jul 8, 2019 at 8:48am PDT

ਦੱਸਣਯੋਗ ਹੈ ਕਿ ਬੀਨੂੰ ਢਿੱਲੋਂ ਬਹੁਤ ਜਲਦ ਫਿਲਮ 'ਨੌਕਰ ਵਹੁਟੀ ਦਾ' ਨਾਲ ਪਰਦੇ 'ਤੇ ਨਜ਼ਰ ਆਉਣਗੇ। ਉੱਥੇ ਹੀ ਸਰਗੁਣ ਮਹਿਤਾ ਪੰਜਾਬੀ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਨਾਲ ਫਿਲਮ 'ਸੁਰਖੀ ਬਿੰਦੀ' 'ਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ, ਜਿਸ ਨੂੰ ਜਗਦੀਪ ਸਿੱਧੂ ਡਾਇਰੈਕਟ ਕਰ ਰਹੇ ਹਨ।


Edited By

Sunita

Sunita is news editor at Jagbani

Read More