ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਫਿਲਮ ''ਝੱਲੇ'' ਦੀ ਪਹਿਲੀ ਝਲਕ ਆਈ ਸਾਹਮਣੇ

Sunday, July 21, 2019 4:48 PM

ਜਲੰਧਰ(ਬਿਊਰੋ)— ਪੰਜਾਬੀ ਫਿਲਮੀ 'ਕਾਲਾ ਸ਼ਾਹ ਕਾਲਾ' ਕਰਨ ਤੋਂ ਬਾਅਦ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਦੀ ਜੋੜੀ ਇਕ ਵਾਰ ਫਿਰ ਤੋਂ ਇਕੱਠੇ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੇ ਹਨ। ਜੀ ਹਾਂ ਕਾਲਾ ਸ਼ਾਹ ਕਾਲਾ ਦੀ ਸੁਪਰਹਿੱਟ ਜੋੜੀ ਜਿਹੜੀ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ ਸੀ ਤੇ ਇਕ ਵਾਰ ਫਿਰ ਤੋਂ ਫਿਲਮ 'ਝੱਲੇ' ਨਾਲ ਆਪਣਾ ਜਾਦੂ ਚਲਾਉਣ ਆ ਰਹੇ ਹਨ। ਸਰਗੁਣ ਮਹਿਤਾ ਤੇ ਬਿੰਨੂ ਢਿੱਲੋਂ ਦੀ ਫਸਟ ਲੁੱਕ ਸਾਹਮਣੇ ਆਈ ਹੈ। ਜੋ ਕਿ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਤਸਵੀਰ 'ਚ ਦੋਵੇਂ ਕਲਾਕਾਰ ਕ੍ਰੇਜ਼ੀ ਲੁੱਕ 'ਚ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

Jhalle leke aa reh ne leke "JHALLEY" #11THEOCTBER2019 nu . SHOOTING STARTS TODAY 💥💥💥💥 Director - @amarjitsinghdir Pic - @harjeetsphotography #dreamiyataentertainment #binnudhillonproductions #sargunmehta #ravidubey #binnudhillon

A post shared by Sargun Mehta (@sargunmehta) on Jul 20, 2019 at 5:19am PDT


ਦੱਸ ਦਈਏ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਦੇ ਚੱਲਦੇ ਸਰਗੁਣ ਮਹਿਤਾ ਨੇ ਤਸੀਵਰ ਸਾਂਝੀ ਕਰਦੇ ਹੋਏ ਲਿਖਿਆ ਹੈ, 'Jhalle leke aa reh ne leke “JHALLEY”’।

PunjabKesari
'ਝੱਲੇ' ਫਿਲਮ ਵੀ ਬਿੰਨੂ ਢਿੱਲੋਂ ਦੀ ਆਪਣੀ ਪ੍ਰੋਡਕਸ਼ਨ ਦਾ ਪ੍ਰੋਜੈਕਟ ਹੈ। ਇਸ ਫਿਲਮ ਨੂੰ ਅਮਰਜੀਤ ਸਿੰਘ ਡਾਇਰੈਕਟ ਕਰ ਰਹੇ ਹਨ ਤੇ ਇਸ ਫਿਲਮ ਦੀ ਕਹਾਣੀ ਵੀ ਖੁਦ ਅਮਰਜੀਤ ਸਿੰਘ ਨੇ ਹੀ ਲਿਖੀ ਹੈ। ਇਸ ਫਿਲਮ ਦੇ ਡਾਇਲਾਗ ਰਾਕੇਸ਼ ਧਵਨ ਨੇ ਲਿਖੇ ਹਨ। ਬਿੰਨੂ ਢਿੱਲੋਂ ਪ੍ਰੋਡਕਸ਼ਨ ਦੇ ਨਾਲ-ਨਾਲ ਫਿਲਮ ਨੂੰ ਡ੍ਰੀਮਯਾਤਾ ਪ੍ਰੋਡਕਸ਼ਨ ਅਤੇ ਮੁਨੀਸ਼ ਵਾਲੀਆ ਪ੍ਰੋਡਕਸ਼ਨ ਪ੍ਰੋਡਿਊਸ ਕਰ ਰਹੇ ਹਨ। ਇਹ ਫਿਲਮ 11 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


About The Author

manju bala

manju bala is content editor at Punjab Kesari