ਸ਼੍ਰੀਦੇਵੀ ਦੀ ਬੇਟੀ ਸ਼ਾਹਿਦ ਦੇ ਭਰਾ ਨਾਲ ਆਈ ਨਜ਼ਰ, ਮੀਡੀਆ ਨੂੰ ਦੇਖ ਬਦਲਿਆ ਰਸਤਾ (ਦੇਖੋ ਤਸਵੀਰਾਂ)

4/30/2017 10:23:43 PM

ਮੁੰਬਈ— ਹਾਲ ਹੀ ''ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਨੂੰ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨਾਲ ਦੇਖਿਆ ਗਿਆ। ਇਸ ਦੌਰਾਨ ਜਾਹਨਵੀ ਲਾਲ ਰੰਗ ਦੇ ਟਾਪ ਤੇ ਨੀਲੇ ਰੰਗ ਦੀ ਜੀਨ ''ਚ ਦਿਖੀ। ਉਥੇ ਈਸ਼ਾਨ ਸਫੈਦ ਰੰਗ ਦੀ ਟੀ-ਸ਼ਰਟ ਤੇ ਕਾਲੇ ਰੰਗ ਦੀ ਜੀਨ ਪਹਿਨੇ ਨਜ਼ਰ ਆਏ। ਹਾਲਾਂਕਿ ਮੀਡੀਆ ਨੂੰ ਦੇਖ ਕੇ ਦੋਵਾਂ ਨੇ ਆਪਣੇ ਰਸਤੇ ਬਦਲ ਲਏ ਤੇ ਇਕ-ਦੂਜੇ ਨੂੰ ਪੂਰੀ ਤਰ੍ਹਾਂ ਨਾਲ ਅਣਦੇਖਿਆਂ ਕਰਦੇ ਨਜ਼ਰ ਆਏ। ਪਹਿਲਾਂ ਵੀ ਜਾਹਨਵੀ ਤੇ ਈਸ਼ਾਨ ਨੂੰ ''ਬਦਰੀਨਾਥ ਕੀ ਦੁਲਹਨੀਆ'' ਦੀ ਸਕ੍ਰੀਨਿੰਗ ''ਤੇ ਇਕੱਠਿਆਂ ਦੇਖਿਆ ਜਾ ਚੁੱਕਾ ਹੈ। ਖਬਰਾਂ ਹਨ ਕਿ ਕਰਨ ਜੌਹਰ ਦੋਵਾਂ ਨੂੰ ਮਰਾਠੀ ਫਿਲਮ ''ਸੈਰਾਟ'' ਦੇ ਹਿੰਦੀ ਰੀਮੇਕ ''ਚ ਕਾਸਟ ਕਰਨ ਵਾਲੇ ਹਨ। ਹਾਲਾਂਕਿ ਅਜੇ ਤਕ ਇਸ ਦਾ ਕੋਈ ਅਧਿਕਾਰਕ ਐਲਾਨ ਨਹੀਂ ਹੋਇਆ ਹੈ।
ਜਾਹਨਵੀ ਨੇ ਹੁਣ ਤਕ ਬਾਲੀਵੁੱਡ ''ਚ ਐਂਟਰੀ ਨਹੀਂ ਕੀਤੀ ਹੈ ਪਰ ਆਪਣੇ ਸਟਾਈਲ ਸਟੇਟਮੈਂਟ ਤੇ ਰਿਲੇਸ਼ਨਸ਼ਿਪ ਦੀ ਵਜ੍ਹਾ ਕਾਰਨ ਉਹ ਹਮੇਸ਼ਾ ਸੁਰਖੀਆਂ ''ਚ ਰਹਿੰਦੀ ਹੈ। ਪਿਛਲੇ ਸਾਲ ਅਜਿਹੀਆਂ ਖਬਰਾਂ ਸਨ ਕਿ ਉਹ ਪਾਲੀਟੀਸ਼ੀਅਨ ਸੁਸ਼ੀਲ ਕੁਮਾਰ ਸ਼ਿੰਦੇ ਦੇ ਪੋਤੇ ਸ਼ਿਖਰ ਪਹਾਰੀਆ ਨੂੰ ਡੇਟ ਕਰ ਰਹੀ ਹੈ। ਉਹ ਸ਼ਿਖਰ ਨੂੰ ਕਿੱਸ ਕਰਦੀ ਵੀ ਕੈਮਰੇ ''ਚ ਕੈਦ ਹੋਈ ਸੀ ਪਰ ਤਾਜ਼ਾ ਖਬਰਾਂ ਮੁਤਾਬਕ ਸ਼ਿਖਰ ਤੋਂ ਅਲੱਗ ਹੋ ਕੇ ਜਾਹਨਵੀ ਹੁਣ ਅਕਸ਼ਤ ਰੰਜਨ ਨੂੰ ਡੇਟ ਕਰ ਰਹੀ ਹੈ। ਅਕਸ਼ਤ ਨੂੰ ਜਾਹਨਵੀ ਤੇ ਕਪੂਰ ਪਰਿਵਾਰ ਨਾਲ ਕਈ ਮੌਕਿਆਂ ''ਤੇ ਦੇਖਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News