ਖੁਦਕੁਸ਼ੀ ਜਾਂ ਕਤਲ? ਇੰਨੇ ਸਾਲਾਂ ਬਾਅਦ ਵੀ ਅਦਾਕਾਰਾ ਦੀ ਮੌਤ ਦੇ ਰਾਜ਼ ਤੋਂ ਨਹੀਂ ਉੱਠਿਆ ਪਰਦਾ
2/20/2018 1:55:23 PM
ਮੁੰਬਈ(ਬਿਊਰੋ)— ਅਦਾਕਾਰਾ ਤੇ ਗਾਇਕ ਜੀਆ ਖਾਨ ਨੇ 'ਨੀਸ਼ਬਦ' ਤੇ 'ਹਾਊਸਫੁੱਲ' ਵਰਗੀਆਂ ਫਿਲਮਾਂ ਕੀਤੀਆਂ ਸਨ। ਜੀਆ 20 ਫਰਵਰੀ 1988 ਨੂੰ ਜਨਮੀ ਸੀ। ਉਹ ਬਾਲੀਵੁੱਡ ਦੀ ਉਭਰਦੀ ਕਲਾਕਾਰ ਸੀ ਪਰ 3 ਜੂਨ 2013 ਨੂੰ ਮੁੰਬਈ 'ਚ ਆਪਣੇ ਜੁਹੂ ਵਾਲੇ ਘਰ ਦੀ ਛੱਤ ਤੋਂ ਲਟਕਦੀ ਪਾਈ ਗਈ। ਉਨ੍ਹਾਂ ਦੀ ਮੌਤ ਨੂੰ ਖੁਦਕੁਸ਼ੀ ਦੱਸਿਆ ਗਿਆ।
ਉਸ ਸਮੇਂ ਜੀਆ ਦੀ ਉਮਰ 25 ਸਾਲ ਸੀ। ਇਸ ਮਾਮਲਾ 'ਚ ਜੀਆ ਦੇ ਕਥਿਤ ਪ੍ਰੇਮੀ ਸੂਰਜ ਪੰਚੋਲੀ ਨੇ ਜੀਆ ਨੂੰ ਖੁਦਕੁਸ਼ੀ ਕਰਨ 'ਤੇ ਮਜਬੂਰ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਅਜੇ ਵੀ ਸੂਰਜ ਪੰਚੋਲੀ 'ਤੇ ਇਹ ਮਾਮਲਾ ਚੱਲ ਰਿਹਾ ਹੈ। ਜੀਆ ਖਾਨ ਦੀ ਮਾਂ ਰਾਬੀਆ ਨੇ ਕਿਹਾ ਸੀ ਕਿ ਉਹ ਸੀ. ਬੀ. ਆਈ. ਵਲੋਂ ਕੀਤੀ ਜਾ ਰਹੀ ਜਾਂਚ ਤੋਂ ਸੰਤੁਸ਼ਟ ਨਹੀਂ ਹੈ।
ਸੀ. ਬੀ. ਆਈ. ਨੇ ਆਪਣੀ ਜਾਂਚ 'ਚ ਕਿਹਾ ਸੀ ਕਿ ਜੀਆ ਨੇ ਖੁਦਕੁਸ਼ੀ ਕੀਤੀ ਸੀ, ਜਦਕਿ ਰਾਬੀਆ ਦਾ ਕਹਿਣਾ ਸੀ ਕਿ ਇਸ ਨੂੰ ਕਤਲ ਤੇ ਰੇਪ ਦਾ ਮਾਮਲਾ ਜਾਣ ਕੇ ਜਾਂਚ ਕੀਤੀ ਜਾਵੇ। ਰਾਬੀਆ ਨੇ ਸੂਰਜ ਪੰਚੋਲੀ 'ਤੇ ਜੀਆ ਖਾਨ ਦਾ ਗਰਭਪਾਤ ਕਰਾਉਣ ਦਾ ਦੋਸ਼ ਵੀ ਲਗਾਇਆ ਸੀ। ਹਾਲ ਹੀ 'ਚ ਸੂਰਜ ਪੰਚੋਲੀ ਵਿਰੁੱਧ ਮੁੰਬਈ ਸੈਸ਼ਨ ਕੋਰਟ ਨੇ ਦੋਸ਼ ਤੈਅ ਕੀਤੇ ਹਨ।
ਕੋਰਟ ਨੇ ਸੂਰਜ ਵਿਰੁੱਧ ਜੀਆ ਖਾਨ ਨੂੰ ਉਕਸਾਉਣ ਤੇ ਸੁਸਾਇਡ ਲਈ ਮਜਬੂਰ ਕਰਨ ਦਾ ਦੋਸ਼ ਤੈਅ ਕੀਤਾ ਹੈ। ਇਸ ਮਾਮਲੇ 'ਤੇ ਸੁਣਵਾਈ ਅਗਲੇ ਮਹੀਨੇ ਹੋਵੇਗੀ। ਇਸ ਤੋਂ ਪਹਿਲਾਂ ਮਾਮਲੇ ਦੀ ਸੁਣਵਾਈ ਦੌਰਾਨ ਸੂਰਜ ਦੇ ਵਕੀਲ ਨੇ ਉਨ੍ਹਾਂ ਦਾ ਬਚਾਅ ਕੀਤਾ ਸੀ। ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਇਸ ਕੇਸ ਦੇ ਚੱਕਰ 'ਚ ਉਨ੍ਹਾਂ ਦੇ ਜੀਵਨ ਦਾ ਕੀਮਤੀ ਸਮਾਂ ਬਰਬਾਦ ਹੋ ਚੁੱਕਾ ਹੈ ਤੇ ਉਨ੍ਹਾਂ ਵਿਰੁੱਧ ਕੋਈ ਠੋਸ ਸਬੂਤ ਹੁਣ ਤੱਕ ਹੱਥ ਨਹੀਂ ਲੱਗਾ ਹੈ।
ਉਸ ਸਮੇਂ ਸੀ. ਬੀ. ਆਈ. ਸਪੈਸ਼ਲ ਕੋਰਟ ਨੇ ਸੂਰਜ ਨੂੰ ਵੱਡੀ ਰਾਹਤ ਦਿੰਦੇ ਹੋਏ ਜਾਂਚ ਰੋਕਣ ਦੇ ਹੁਕਮ ਦਿੱਤੇ ਸਨ। ਇਸ ਤੋਂ ਪਹਿਲਾਂ ਰਾਬੀਆ ਖਾਨ ਨੇ ਸੂਰਜ ਪੰਚੋਲੀ ਵਿਰੁੱਧ ਜਾਂਚ ਦੀ ਅਰਜੀ ਪਾਈ ਸੀ, ਜਿਸ ਨੂੰ ਰਿਜੈਕਟ ਕਰ ਦਿੱਤਾ ਗਿਆ ਸੀ। ਅਦਾਕਾਰਾ ਜੀਆ ਦੀ ਮਾਂ ਰਾਬੀਆ ਲਗਾਤਾਰ ਇਸ ਮਾਮਲੇ 'ਚ ਨਿਆਂ ਦੀ ਗੁਹਾਰ ਲਗਾਉਂਦੀ ਰਹੀ ਹੈ।
ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਿਆ ਸੀ ਤੇ ਕਿਹਾ ਸੀ, ਪੁਲਸ ਨੇ ਕਤਲ ਨੂੰ ਸੁਸਾਇਡ ਦਾ ਮਾਮਲਾ ਬਣਾਇਆ ਹੈ। ਸੂਰਜ ਦੇ ਪਿਤਾ ਆਦਿੱੱਤਿਆ ਪੰਚੋਲੀ ਦੇ ਕਾਲ ਡੇਟਾ ਰਿਕਾਰਡ ਨੂੰ ਚੈੱਕ ਕਰਨ ਦੀ ਮੰਗ ਨੂੰ ਵੀ ਠੁਕਰਾ ਦਿੱਤਾ ਸੀ।
ਹਾਲਾਂਕਿ ਕੇਸ ਦੇ ਟ੍ਰਾਇਲ ਦੌਰਾਨ ਬਲੈਕ ਬੇਰੀ ਮਸੈਂਜਰ 'ਚ ਜੀਆ ਤੇ ਸੂਰਜ ਵਿਚਕਾਰ ਹੋਏ ਸੰਵਾਦਾਂ ਨੂੰ ਪੇਸ਼ ਕਰਨ ਦੀ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਸਾਢੇ ਚਾਰ ਸਾਲ ਬਾਅਦ ਵੀ ਜੀਆ ਖਾਨ ਦੀ ਮੌਤ ਦਾ ਰਹੱਸ ਬਰਕਰਾਰ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ