ਬੱਬੂ ਮਾਨ ਨਾਲ ਕਰਨਾ ਚਾਹੁੰਦਾ ਹਾਂ ਫਿਲਮ : ਜਿੰਮੀ ਸ਼ੇਰਗਿੱਲ

5/19/2017 10:37:29 AM

ਜਲੰਧਰ- ਬਾਲੀਵੁੱਡ ਅਤੇ ਪਾਲੀਵੁੱਡ ਅਭਿਨੇਤਾ ਜਸਜੀਤ ਸਿੰਘ ਗਿੱਲ ਜਿਸ ਨੂੰ ਵਧੇਰੇ ਲੋਕ ਜਿੰਮੀ ਸ਼ੇਰਗਿੱਲ ਦੇ ਨਾਂ ਨਾਲ ਜਾਣਦੇ ਹਨ। ਉਹ ਪੰਜਾਬੀ ਸਿਨੇਮਾ ਦੀ ਅਜੋਕੀ ਸਥਿਤੀ ਤੋਂ ਕਾਫੀ ਖ਼ੁਸ਼ ਹਨ। ਜਿੰਮੀ ਨੇ ਜਦੋਂ ਆਪਣੀ ਪਹਿਲੀ ਪੰਜਾਬੀ ਫ਼ਿਲਮ ਕੀਤੀ ਸੀ ਤਾਂ ਉਦੋਂ ਲੋਕਾਂ ''ਚ ਪੰਜਾਬੀ ਫ਼ਿਲਮਾਂ ਦੇਖਣ ਦਾ ਰੁਝਾਨ ਬਹੁਤ ਘੱਟ ਸੀ, ਜਿਸ ਮਗਰੋਂ ਉਸ ਨੇ ਪੰਜਾਬੀ ਸਿਨੇਮਾ ਲਈ ਹਰ ਸਾਲ ਇੱਕ ਪੰਜਾਬੀ ਫ਼ਿਲਮ ਕਰਨ ਦਾ ਐਲਾਨ ਕੀਤਾ। ਇਸ ਕਰਕੇ ਹੁਣ ਉਹ ਪੰਜਾਬੀ ਸਿਨੇਮਾ ਵਾਸਤੇ ਕੀਤੀ ਮਿਹਨਤ ਤੇ ਤਸੱਲੀ ਪ੍ਰਗਟ ਕਰਦਾ ਹੈ।
ਪੰਜਾਬ ਦੇ ਬਹੁਤੇ ਗਾਇਕਾਂ ਅਤੇ ਕਲਾਕਾਰ ਵਾਸਤੇ ਭਾਵੇਂ ਪੰਜਾਬੀ ਭਾਸ਼ਾ ਸਿਰਫ਼ ਕਮਾਈ ਦਾ ਸਾਧਨ ਹੀ ਹੈ ਪਰ ਜਿੰਮੀ ਸ਼ੇਰਗਿੱਲ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਸਬੰਧੀ ਫ਼ਿਕਰਮੰਦ ਪ੍ਰਤੀਤ ਹੁੰਦਾ ਹੈ। ਪੰਜਾਬੀ ਭਾਸ਼ਾ ਦੀ ਸੰਭਾਲ ਵਾਸਤੇ ਉਹ ਹਰ ਵਿਅਕਤੀ ਨੂੰ ਆਪਣੇ ਪੱਧਰ ''ਤੇ ਹੰਭਲਾ ਮਾਰਨ ਦੀ ਸਲਾਹ ਦਿੰਦਾ ਹੈ। ਜਿੰਮੀ ਸ਼ੇਰਗਿੱਲ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਦੀ ਰਫ਼ਤਾਰ ਹੁਣ ਵਧੀਆ ਹੈ। ਜਦੋਂ ਮੈਂ ਪਹਿਲੀ ਪੰਜਾਬੀ ਫ਼ਿਲਮ ਕੀਤੀ ਸੀ। ਮੈਂ ਦੋ-ਤਿੰਨ ਮਹੀਨੇ ਦਾ ਸਮਾਂ ਫ਼ਿਲਮ ਦੇ ਪ੍ਰਚਾਰ ਲਈ ਕੱਢਦਾ ਸੀ। ਮੈਂ ਆਪਣੀ ਜੇਬ ''ਚੋਂ ਪੈਸੇ ਖ਼ਰਚ ਕਰਕੇ ਫ਼ਿਲਮ ਦਾ ਪ੍ਰਮੋਸ਼ਨ ਕਰਦਾ ਸੀ।
ਇੱਕ ਤਰ੍ਹਾਂ ਨਾਲ ਅਸੀਂ ਹਰ ਘਰ ਦਾ ਦਰਵਾਜ਼ਾ ਖੜਕਾ ਕੇ ਕਹਿੰਦੇ ਸੀ ਕਿ ਪੰਜਾਬੀ ਫ਼ਿਲਮਾਂ ਮਾੜੀਆਂ ਨਹੀਂ ਹੁੰਦੀਆਂ, ਤੁਸੀਂ ਪੰਜਾਬੀ ਫ਼ਿਲਮਾਂ ਦੇਖਿਆ ਕਰੋ। ਉਦੋਂ ਮੈਂ ਕਹਿੰਦਾ ਸੀ ਕਿ ਜਦੋਂ ਪੰਜਾਬੀ ਫ਼ਿਲਮਾਂ ''ਚ ਹੋਰ ਸੁਪਰ ਸਟਾਰ ਆਉਣ ਲੱਗਣਗੇ, ਪੰਜਾਬੀ ਫ਼ਿਲਮਾਂ ਦੇ ਅਦਾਕਾਰ ਬਾਲੀਵੁੱਡ ਦੀਆਂ ਫ਼ਿਲਮਾਂ ਕਰਨ ਲੱਗ ਪੈਣਗੇ ਅਤੇ ਫ਼ਿਲਮ ਫੇਅਰ ਵਰਗੇ ਐਵਾਰਡ ਪ੍ਰੋਗਰਾਮ ਹੋਣੇ ਸ਼ੁਰੂ ਹੋਣਗੇ। ਉਦੋਂ ਸਾਡੀ ਮਿਹਨਤ ਸਫ਼ਲ ਹੋ ਜਾਵੇਗੀ। ਅੱਜ ਉਹ ਸਮਾਂ ਆ ਰਿਹਾ ਹੈ, ਜਿਸ ਕਰਕੇ ਮੈਨੂੰ ਵਧੀਆ ਲੱਗ ਰਿਹਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News