Mami Film Festival 'ਚ ਬੇਟੀਆਂ ਨਾਲ ਦਿਖੇ ਆਮਿਰ, ਕਈ ਹੋਰ ਸਿਤਾਰੇ ਆਏ ਨਜ਼ਰ

Friday, October 13, 2017 2:55 PM

ਮੁੰਬਈ (ਬਿਊਰੋ)— ਬੀਤੀ ਦਿਨ ਵੀਰਵਾਰ ਨੂੰ ਮੁੰਬਈ 'ਚ 19ਵੇਂ ਜਿਓ ਮਾਮੀ ਫਿਲਮ ਫੈਸਟੀਵਲ ਦੀ ਸ਼ੁਰੂਆਤ ਹੋਈ ਅਤੇ ਇਸ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਸਿਤਾਰਿਆਂ ਦਾ ਜਲਵਾ ਦੇਖਣ ਨੂੰ ਮਿਲਿਆ। ਇਸ ਮੌਕੇ ਜਿੱਥੇ ਆਮਿਰ ਖਾਨ ਆਉਣ ਵਾਲੀ ਫਿਲਮ 'ਸੀਕ੍ਰੇਟ ਸੁਪਰਸਟਾਰ' ਦੀ ਟੀਮ ਨਾਲ ਪਹੁੰਚੇ ਤਾਂ ਉੱਥੇ ਹੀ 'ਠਗਸ ਆਫ ਹਿੰਦੋਸਤਾਨ' 'ਚ ਇਕ ਵਾਰ ਫਿਰ ਤੋਂ ਆਮਿਰ ਨਾਲ ਨਜ਼ਰ ਆਉਣ ਵਾਲੀ ਅਭਿਨੇਤਰੀ ਫਾਤਿਮਾ ਸਨਾ ਸ਼ੇਖ ਨਜ਼ਰ ਆਈ।

PunjabKesari

ਮਾਮੀ ਫਿਲਮ ਫੈਸਟੀਵਲ ਦੇ ਰੈੱਡ ਕਾਰਪੇਟ 'ਤੇ ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਅਤੇ ਕੰਗਨਾ ਰਣੌਤ ਇਸ ਮੌਕੇ ਨਜ਼ਰ ਆਏ। ਮੁੰਬਈ 'ਚ ਆਯੋਜਿਤ ਹੋ ਰਹੇ ਇਸ ਫੈਸਟੀਵਲ 'ਚ 49 ਦੇਸ਼ਾਂ ਤੋਂ 51 ਭਾਸ਼ਾਵਾਂ ਦੀਆਂ 220 ਫਿਲਮਾਂ ਨੂੰ ਪੇਸ਼ ਕੀਤਾ ਜਾਵੇਗਾ। ਫਿਲਮ ਫੈਸਟੀਵਲ ਦੀ ਸ਼ੁਰੂਆਤ ਨਿਰਦੇਸ਼ਕ ਅਨੁਰਾਗ ਕਸ਼ਅਪ ਦੀ ਫਿਲਮ 'ਮੁੱਕੇਬਾਜ' ਨਾਲ ਹੋਣ ਵਾਲੀ ਹੈ। ਰੈੱਡ ਕਾਰਪੇਟ 'ਤੇ ਉਝੰ ਤਾਂ ਕਈ ਸਿਤਾਰੇ ਪਹੁੰਚੇ ਹਨ ਪਰ ਰੈੱਡ ਕਾਰਪੇਟ 'ਤੇ ਆਮਿਰ ਖਾਨ ਅਤੇ ਉਨ੍ਹਾਂ ਦੀਆਂ ਫਿਲਮਾਂ ਦਾ ਜਲਵਾ ਬਰਕਾਰ ਰਿਹਾ। ਮਾਮੀ ਦੇ ਰੈੱਡ ਕਾਰਪੇਟ 'ਤੇ ਆਮਿਰ ਆਪਣੀ ਪਤਨੀ ਕਿਰਣ ਰਾਓ ਨਾਲ ਦਿਖਾਈ ਦਿੱਤੇ।

PunjabKesari

ਆਮਿਰ ਖਾਨ, ਸ਼ਰਮਿਲਾ ਟੈਗੋਰ, ਕਿਰਣ ਰਾਓ

PunjabKesari

ਰਿਤੇਸ਼ ਦੇਸ਼ਮੁੱਖ

PunjabKesari

ਨੀਤਾ ਅੰਬਾਨੀ

PunjabKesari

ਕੁਣਾਲ ਕਪੂਰ

PunjabKesari

ਕਰਨ ਜੌਹਰ

PunjabKesari

ਆਦਿਤੀ ਰਾਓ ਹੈਦਰੀ

PunjabKesari

ਸਿਧਾਰਥ ਰਾਏ ਕਪੂਰ ਅਤੇ ਵਿਸ਼ਾਲ ਭਾਰਦਵਾਜ

PunjabKesari

ਤਨਿਸ਼ਾ ਚੈਟਰਜ਼ੀ, ਰਾਜਕੁਮਾਰ ਰਾਓ, ਕ੍ਰਿਤੀ ਕੁਲਹਾਰੀ ਅਤੇ ਰਿੱਚਾ ਚੱਢਾ

PunjabKesari