ਗੀਤਕਾਰ ਤੋਂ ਗਾਇਕ ਬਣੇ ਵਿੱਕੀ ਸੰਧੂ ਦਾ ਡੈਬਿਊ ਗੀਤ ''ਜੋ ਕੀਤੀ ਮੇਰੇ ਨਾਲ'' ਰਿਲੀਜ਼ (ਵੀਡੀਓ)

Tuesday, February 12, 2019 8:55 PM
ਗੀਤਕਾਰ ਤੋਂ ਗਾਇਕ ਬਣੇ ਵਿੱਕੀ ਸੰਧੂ ਦਾ ਡੈਬਿਊ ਗੀਤ ''ਜੋ ਕੀਤੀ ਮੇਰੇ ਨਾਲ'' ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ)— ਪੰਜਾਬੀ ਗੀਤਕਾਰ ਵਿੱਕੀ ਸੰਧੂ ਦਾ ਹਾਲ ਹੀ 'ਚ ਗਾਇਕੀ ਡੈਬਿਊ ਹੋਇਆ ਹੈ। ਵਿੱਕੀ ਸੰਧੂ ਦਾ ਗਾਇਕ ਵਜੋਂ ਪਹਿਲਾ ਗੀਤ 'ਜੋ ਕੀਤੀ ਮੇਰ ਨਾਲ' ਹੈ, ਜਿਸ ਨੂੰ ਯੂਟਿਊਬ 'ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵਿੱਕੀ ਸੰਧੂ ਦਾ ਇਹ ਗੀਤ ਪਵ ਧਾਰੀਆ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ ਹੈ। ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖੁਦ ਵਿੱਕੀ ਸੰਧੂ ਨੇ ਲਿਖੇ ਹਨ। ਇਸ ਗੀਤ 'ਚ ਪਵ ਧਾਰੀਆ ਵੀ ਫੀਚਰ ਕਰ ਰਹੇ ਹਨ। ਗੀਤ ਦਾ ਮਿਊਜ਼ਿਕ ਤੇ ਕੰਪੋਜ਼ੀਸ਼ਨ ਵੀ ਖੁਦ ਵਿੱਕੀ ਸੰਧੂ ਨੇ ਹੀ ਤਿਆਰ ਕੀਤੀ ਹੈ, ਜਦਕਿ ਵੀਡੀਓ ਸ਼ੁਭ ਸਿੰਘ ਨੇ ਬਣਾਈ ਹੈ।

ਦੱਸਣਯੋਗ ਹੈ ਕਿ ਗੀਤਕਾਰ ਵਜੋਂ ਵਿੱਕੀ ਦਾ ਪਹਿਲਾ ਗੀਤ 'ਜ਼ਿੰਦਗੀ ਏ ਤੇਰੇ ਨਾਲ' ਸੀ, ਜਿਸ ਨੂੰ ਖਾਨ ਸਾਬ ਨੇ ਆਵਾਜ਼ ਦਿੱਤੀ ਸੀ। 'ਜ਼ਿੰਦਗੀ ਏ ਤੇਰੇ ਨਾਲ' ਨੂੰ ਯੂਟਿਊਬ 'ਤੇ 26 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਖਾਨ ਸਾਬ ਤੇ ਵਿੱਕੀ ਸੰਧੂ ਨਾਲ 'ਜ਼ਿੰਦਗੀ ਏ ਤੇਰੇ ਨਾਲ' ਗੀਤ 'ਚ ਵੀ ਪਵ ਧਾਰੀਆ ਨੇ ਫੀਚਰ ਕੀਤਾ ਸੀ।


Edited By

Rahul Singh

Rahul Singh is news editor at Jagbani

Read More