ਜਾਨ ਤੇ ਪ੍ਰਿਆ ਦੇ ਵਿਆਹ ਟੁੱਟਣ ਦੀਆਂ ਖਬਰਾਂ ਦਾ ਸੱਚ ਆਇਆ ਸਾਹਮਣੇ, ਤਸਵੀਰਾਂ ਨੇ ਦਿਖਾਈ ਅਸਲ ਸੱਚਾਈ

11/18/2017 10:25:17 AM

ਮੁੰਬਈ(ਬਿਊਰੋ)— ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਸਨ ਕੀ ਜਾਨ ਅਬਰਾਹਿਮ ਤੇ ਉਸ ਦੀ ਪਤਨੀ ਪ੍ਰਿਆ ਰੂੰਚਾਲ ਦੀ ਨਿੱਜੀ ਜ਼ਿੰਦਗੀ ਸਹੀਂ ਤਰੀਕੇ ਨਾਲ ਨਹੀਂ ਚੱਲ ਰਹੀ ਹੈ। ਦੋਹਾਂ 'ਚ ਕਿਸੇ ਗੱਲ ਨੂੰ ਲੈ ਕੇ ਅਣਬਨ ਹੋ ਗਈ ਹੈ। ਦੋਹਾਂ ਨੇ ਇਕ-ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ ਪਰ ਹੁਣ ਇਨ੍ਹਾਂ ਸਾਰੀਆਂ ਖਬਰਾਂ 'ਤੇ ਪੂਰਨ ਵਿਸ਼ਰਾਮ ਚਿੰਨ੍ਹ ਲੱਗ ਗਿਆ।

PunjabKesari

ਜੀ ਹਾਂ ਜਾਨ ਅਬਰਾਹਿਮ ਤੇ ਉਸ ਦੀ ਖੂਬਸੂਰਤ ਪਤਨੀ ਪ੍ਰਿਆ ਨਾਲ ਬੀਤੇ ਦਿਨੀਂ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ।

PunjabKesari

ਇਸ ਦੌਰਾਨ ਦੋਹਾਂ ਨੂੰ ਦੇਖ ਕੇ ਅਜਿਹਾ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਕਿ ਦੋਹਾਂ 'ਚ ਕੋਈ ਗੁੱਸਾ-ਗਿੱਲਾ ਚੱਲ ਰਿਹਾ ਹੈ।

PunjabKesari

ਦੋਹਾਂ ਦੇ ਚਿਹਰੇ 'ਤੇ ਮੁਸਕਾਨ ਸੀ। ਦੱਸ ਦੇਈਏ ਕਿ ਜਾਨ ਅਬਰਾਹਿਮ ਆਪਣੀ ਪਰਸਨਲ ਜ਼ਿੰਦਗੀ ਤੇ ਪ੍ਰੋਫੈਸ਼ਨਲ ਜ਼ਿੰਦਗੀ ਨੂੰ ਵੱਖ-ਵੱਖ ਰੱਖਦੇ ਹਨ। ਉਹ ਬਹੁਤ ਘੱਟ ਜਨਤਕ ਤੌਰ 'ਤੇ ਪਤਨੀ ਨਾਲ ਨਜ਼ਰ ਆਉਂਦੇ ਹਨ।

PunjabKesari
ਦੱਸਣਯੋਗ ਹੈ ਕਿ ਜਦੋਂ ਦੋਹਾਂ ਨੂੰ ਇਕੱਠੇ ਦੇਖਿਆ ਗਿਆ ਤਾਂ ਇਹ ਕਾਫੀ ਖੁਸ਼ ਸਨ। ਇਸ ਦੌਰਾਨ ਜਾਨ ਨੇ ਬਲਿਊ ਕਲਰ ਦੀ ਹੂਡੀ ਪਾਈ ਸੀ, ਜਿਸ 'ਚ ਉਹ ਕਾਫੀ ਹੈਂਡਸਮ ਲੱਗ ਰਿਹਾ ਸੀ।

PunjabKesari

ਜਾਨ ਦੀ ਪਤਨੀ ਨੇ ਬਲੈਕ ਰੰਗ ਦੀ ਡਰੈੱਸ 'ਤੇ ਬਲਿਊ ਡੈਨਿਮ ਜੈਕਟ ਪਾਈ ਸੀ। ਸਾਲ 2014 'ਚ ਜਾਨ ਤੇ ਪ੍ਰਿਆ ਨੇ ਵਿਆਹ ਕਰਵਾਇਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News