ਅਕਸ਼ੈ ਨਾਲ ਕੋਈ ਮੁਕਾਬਲਾ ਨਹੀਂ : ਜਾਨ ਅਬ੍ਰਾਹਮ

Friday, August 10, 2018 9:24 AM

ਮੁੰਬਈ (ਬਿਊਰੋ)— ਬਾਲੀਵੁੱਡ ਦੇ ਮਾਚੋਮੈਨ ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ ਉਸ ਦੇ ਅਤੇ ਅਕਸ਼ੈ ਕੁਮਾਰ ਵਿਚਾਲੇ ਕੋਈ ਮੁਕਾਬਲਾ ਨਹੀਂ ਹੈ। ਅਕਸ਼ੈ ਕੁਮਾਰ ਦੀ ਫਿਲਮ 'ਗੋਲਡ' ਅਤੇ ਜਾਨ ਅਬ੍ਰਾਹਮ ਦੀ 'ਸੱਤਯਮੇਵ ਜਯਤੇ' 15 ਅਗਸਤ ਨੂੰ ਰਿਲੀਜ਼ ਹੋ ਰਹੀਆਂ ਹਨ। ਦੋਵੇਂ ਫਿਲਮਾਂ ਦੀ ਟੱਕਰ 'ਤੇ ਕਾਫੀ ਚਰਚਾ ਹੋ ਰਹੀ ਹੈ। ਜਾਨ ਅਬ੍ਰਾਹਮ ਦਾ ਕਹਿਣਾ ਹੈ ਕਿ 15 ਅਗਸਤ ਤੱਕ ਇਕ ਲੰਬਾ ਵੀਕੈਂਡ ਹੈ, ਲੋਕਾਂ ਦੀ ਛੁੱਟੀ ਹੁੰਦੀ ਹੈ।

PunjabKesari

ਲਿਹਾਜਾ ਅਕਸ਼ੈ ਕੁਮਾਰ ਦੀ 'ਗੋਲਡ' ਨਾਲ ਕਲੈਸ਼ ਹੋਣ ਦੇ ਬਾਵਜੂਦ 'ਸੱਤਯਮੇਵ ਜਯਤੇ' ਨੂੰ ਬਾਕਸ ਆਫਿਸ 'ਤੇ ਫਾਇਦਾ ਹੀ ਹੋਵੇਗਾ। ਜੇ ਅਸੀਂ ਫਿਲਮ ਨੂੰ ਇਕ ਹਫਤਾ ਵੀ ਅੱਗੇ ਕਰਦੇ ਹਾਂ ਅਤੇ ਸੋਲੋ ਰਿਲੀਜ਼ ਕਰਦੇ ਹਾਂ ਤਾਂ ਵੀ ਫਿਲਮ ਦਾ ਬਿਜ਼ਨੈੱਸ ਕਿਤੇ ਨਾ ਕਿਤੇ ਪ੍ਰਭਾਵਿਤ ਹੋਵੇਗਾ। ਛੁੱਟੀ ਵਾਲੇ ਦਿਨ ਫਿਲਮ ਰਿਲੀਜ਼ ਕਰਨਾ ਹਰ ਲਿਹਾਜ ਨਾਲ ਫਾਇਦੇਮੰਦ ਹੈ।


Edited By

Chanda Verma

Chanda Verma is news editor at Jagbani

Read More