ਇਨ੍ਹਾਂ ਬਾਲੀਵੁੱਡ ਸਟਾਰਜ਼ ਨੇ ਗਰੀਬੀ ਨੂੰ ਦੇਖਿਆ ਹੈ ਬੇਹੱਦ ਕਰੀਬ ਤੋਂ, ਅੱਜ ਹਨ ਕਰੋੜਾਂ ਦੀ ਸੰਪਤੀ ਦੇ ਮਾਲਕ

Tuesday, June 26, 2018 2:05 PM

ਮੁੰਬਈ (ਬਿਊਰੋ)— ਅਕਸਰ ਹੀ ਲੋਕ ਬਾਲੀਵੁੱਡ ਸਿਤਾਰਿਆਂ ਨੂੰ ਵੇਖ ਕੇ ਸੋਚਦੇ ਹਨ ਕਿ ਸ਼ਾਇਦ ਉਹ ਸ਼ੁਰੂ ਤੋਂ ਹੀ ਅਮੀਰ ਹੋਣਗੇ ਪਰ ਕੀ ਤੁਹਾਨੂੰ ਪਤਾ ਹੈ ਕਿ ਬਾਲੀਵੁੱਡ 'ਚ ਅਜਿਹੇ ਕਈ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਅਜਿਹੀ ਗਰੀਬੀ ਦੇਖੀ ਹੈ, ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਨਾਲ ਮਿਲਵਾਉਣ ਜਾ ਰਹੇ ਹਾਂ, ਜਿਨ੍ਹਾਂ ਨੇ ਆਪਣੀ ਲਾਈਫ 'ਚ ਗਰੀਬੀ ਬੇਹੱਦ ਕਰੀਬ ਤੋਂ ਦੇਖੀ ਹੈ।

PunjabKesari

ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਮਸ਼ਹੂਰ ਕਾਮੇਡੀਅਨ-ਅਦਾਕਾਰ ਜੌਨੀ ਲੀਵਰ ਦਾ। ਅੱਜ ਭਾਵੇਂ ਉਨ੍ਹਾਂ ਇਨ੍ਹਾਂ ਦਾ ਬਹੁਤ ਨਾਮ ਹੈ ਅਤੇ ਭਾਵੇਂ ਉਨ੍ਹਾਂ ਕੋਲ੍ਹ ਅੱਜ ਕਰੋੜਾਂ ਦੀ ਜਾਇਦਾਦ ਹੈ ਪਰ ਹਮੇਸ਼ਾ ਤੋਂ ਅਜਿਹੇ ਨਹੀਂ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਗਰੀਬੀ ਦੇਖੀ ਹੈ, ਜਿਸ ਦੀ ਵਜ੍ਹਾ ਕਾਰਨ ਉਹ ਸਿਰਫ ਸੱਤਵੀਂ ਤੱਕ ਹੀ ਪੜ੍ਹ ਸਕੇ। ਜੌਨੀ ਲੀਵਰ ਨੇ ਆਪਣੀ ਜੇਬ ਖਰਚ ਲਈ ਸੜਕਾਂ 'ਤੇ ਪੇਪਰ ਵੇਚਣ ਦਾ ਵੀ ਕੰਮ ਕੀਤਾ ਸੀ ਪਰ ਹੁਣ ਜੌਨੀ ਨੇ ਆਪਣੀ ਮਿਹਨਤ ਨਾਲ ਸਭ ਕੁਝ ਹਾਸਿਲ ਕਰ ਲਿਆ ਹੈ।

PunjabKesari

ਇਸ ਸੂਚੀ 'ਚ ਦੂਜਾ ਨਾਂ ਮਿਥੁਨ ਚੱਕਰਵਰਤੀ ਦਾ ਹੈ। ਉਨ੍ਹਾਂ ਨੇ ਵੀ ਆਪਣੀ ਜ਼ਿੰਦਗੀ 'ਚ ਬਹੁਤ ਹੀ ਜ਼ਿਆਦਾ ਗਰੀਬੀ ਦੇਖੀ ਹੈ। ਜੀ ਹਾਂ, ਇਕ ਸਮਾਂ ਅਜਿਹਾ ਸੀ ਕਿ ਜਦੋਂ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਸਨ। ਅੱਜ ਮਿਥੁਨ ਦੀ ਵੀ ਕਰੋੜਾਂ ਦੀ ਜਾਇਦਾਦ ਹੈ। ਹੁਣ ਇਸ ਲਿਸਟ 'ਚ ਤੀਜਾ ਨਾਂ ਸੁਪਰਸਟਾਰ ਰਜਨੀਕਾਂਤ ਦਾ ਹੈ।

PunjabKesariਹੁਣ ਰਜਨੀਕਾਂਤ ਹੁਣ ਰਾਜਨੀਤੀ 'ਚ ਵੀ ਉੱਤਰ ਆਏ ਹਨ। ਕੀ ਤੁਸੀਂ ਜਾਣਦੇ ਹੋ ਕਿ ਅੱਜ ਕਰੋੜਾਂ ਅਤੇ ਅਰਬਾਂ 'ਚ ਖੇਡਣ ਵਾਲੇ ਰਜਨੀਕਾਂਤ ਨੂੰ ਆਪਣਾ ਢਿੱਡ ਭਰਨ ਲਈ ਕੀ ਕਰਨਾ ਪਿਆ ਸੀ? ਫਿਲਮਾਂ 'ਚ ਆਉਣ ਤੋਂ ਪਹਿਲਾਂ ਉਹ ਆਪਣੇ ਘਰ ਦਾ ਖਰਚ ਚਲਾਉਣ ਲਈ ਬਸ 'ਚ ਕੰਡਕਟਰ ਦਾ ਕੰਮ ਕਰਦੇ ਸਨ।


Edited By

Chanda Verma

Chanda Verma is news editor at Jagbani

Read More