ਕਦੇ ਪੈਸਿਆਂ ਦੀ ਘਾਟ ਕਾਰਨ ਇਸ ਅਭਿਨੇਤਾ ਛੱਡ ਦਿੱਤੀ ਪੜਾਈ, ਅੱਜ ਹੈ ਕਰੋੜਾਂ ਦਾ ਮਾਲਕ

8/14/2017 1:12:01 PM

ਮੁੰਬਈ— 14 ਅਗਸਤ 1957 ਨੂੰ ਆਂਧਰਾ ਪ੍ਰਦੇਸ਼ 'ਚ ਇਕ ਤੇਲੁਗੁ ਕ੍ਰਿਸ਼ਚਨ ਪਰਿਵਾਰ 'ਚ ਜੰਮੇ ਜਾਨੀ ਲੀਵਰ ਆਪਣਾ 60ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਪੂਰਾ ਨਾਂ ਜਾਨ ਰਾਵ ਪ੍ਰਕਾਸ਼ ਜਨੁਮਾਲਾ ਹੈ।

PunjabKesari

ਕਾਫੀ ਘੱਟ ਲੋਕ ਜਾਣਦੇ ਹਨ ਕਿ ਉਹ ਸਿਰਫ 7ਵੀਂ ਕਲਾਸ ਤੱਕ ਹੀ ਪੜੇ ਹਨ ਕਿਉਂਕਿ ਉਨ੍ਹਾਂ ਨੇ ਆਰਥਿਕ ਮੁਸ਼ਕਿਲਾਂ ਕਾਰਨ ਪੜਾਈ ਅੱਧ 'ਚ ਹੀ ਛੱਡ ਦਿੱਤੀ ਸੀ।

PunjabKesari

ਅਸਲ 'ਚ ਉਨ੍ਹਾਂ ਦੇ ਪਿਤਾ ਹਿੰਦੂਸਤਾਨ ਲੀਵਰ ਲਿਮਿਟੇਡ 'ਚ ਕੰਮ ਕਰਦੇ ਸਨ। ਜਾਨੀ ਪਰਿਲਾਰ 'ਚ ਸਭ ਤੋਂ ਵੱਡਾ ਸੀ। ਇਸ ਤੋਂ ਬਾਅਦ 3 ਭੈਣਾਂ ਤੇ 2 ਭਰਾ ਵੀ ਸਨ। ਅਜਿਹੇ 'ਚ ਪਰਿਵਾਰ ਲਈ ਇਨਕਮ ਦਾ ਸੋਰਸ ਸਿਰਫ ਉਨ੍ਹਾਂ ਦੇ ਪਿਤਾ ਜੀ ਹੀ ਸਨ। ਇਸ ਲਈ ਉਨ੍ਹਾਂ ਨੇ ਆਪਣੀ ਪੜਾਈ ਅੱਧ 'ਚ ਹੀ ਛੱਡ ਕੇ ਪੈੱਨ ਵੇਚਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 

PunjabKesari
ਕਈ ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ ਜਾਨੀ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ। ਹਾਂ ਉਹ ਪਤਨੀ ਸੁਜਾਤਾ, ਬੇਚੀ ਜਿਮੀ ਤੇ ਬੇਟੇ ਨਾਲ ਅੰਧੇਰੀ, ਮੁੰਬਈ 'ਚ ਸਥਿਤ ਆਪਣੇ 3 ਬੀ. ਐੱਚ. ਕੇ. 'ਚ ਰਹਿੰਦੇ ਹਨ।

PunjabKesari

ਦੱਸਿਆ ਜਾਂਦਾ ਹੈ ਕਿ ਮੁੰਬਈ 'ਚ ਜਾਨੀ ਦੇ ਹੋਰ ਵੀ ਘਰ ਹਨ ਪਰ ਇਸ ਫਲੈਟ ਨਾਲ ਉਨ੍ਹਾਂ ਨੂੰ ਖਾਸਾ ਪਿਆਰ ਹੈ। ਉਨ੍ਹਾਂ ਨੇ ਇਹ ਘਰ ਸਾਲ 1990 'ਚ ਖਰੀਦਿਆਂ ਸੀ।

PunjabKesari

ਇਕ ਇੰਟਰਵਿਊ ਦੌਰਾਨ ਜਾਨੀ ਦੀ ਬੇਟੀ ਨੇ ਦੱਸਿਆ ਸੀ ਕਿ , ''ਪਾਪਾ ਨੇ ਇਹ ਘਰ 90 ਦੇ ਦਹਾਕੇ 'ਚ ਆਪਣੇ ਪੈਸਿਆਂ ਨਾਲ ਖਰੀਦਿਆ ਸੀ। ਇਸ ਘਰ ਨਾਲ ਉਨ੍ਹਾਂ ਦੀ ਕਈ ਯਾਦਾਂ ਜੁੜੀਆਂ ਹੋਈਆਂ ਹਨ। ਇਸ ਲਈ ਇਸ ਘਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਪਸੰਦ ਕਰਦੇ।''

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News