'ਫਿਊਚਰ ਬ੍ਰਾਈਟ' ਜੋਰਡਨ ਸੰਧੂ ਦਾ ਗੀਤ ਹੋਇਆ ਰਿਲੀਜ਼ (ਵੀਡੀਓ)

1/21/2019 7:09:56 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਜੋਰਡਨ ਸੰਧੂ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਕਾਕੇ ਦਾ ਵਿਆਹ' 1 ਫਰਵਰੀ, 2019 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਟਰੇਲਰ ਤੇ ਗੀਤ ਕਾਫੀ ਚਰਚਾ 'ਚ ਹਨ ਤੇ ਹਾਲ ਹੀ 'ਚ ਫਿਲਮ ਦਾ ਗੀਤ 'ਫਿਊਚਰ ਬ੍ਰਾਈਟ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਆਵਾਜ਼ ਜੋਰਡਨ ਸੰਧੂ ਨੇ ਦਿੱਤੀ ਹੈ। ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ ਤੇ ਮਿਊਜ਼ਿਕ ਦਿ ਬੌਸ ਨੇ ਦਿੱਤਾ ਹੈ। 'ਫਿਊਚਰ ਬ੍ਰਾਈਟ' ਇਕ ਬੀਟ ਸੌਂਗ ਹੈ, ਜਿਸ ਨੂੰ ਸੁਣ ਤੁਹਾਡਾ ਵੀ ਭੰਗੜਾ ਪਾਉਣ ਨੂੰ ਦਿਲ ਕਰੇਗਾ।

ਉਥੇ ਫਿਲਮ ਦੀ ਗੱਲ ਕਰੀਏ ਤਾਂ 'ਕਾਕੇ ਦਾ ਵਿਆਹ' 'ਚ ਜੋਰਡਨ ਸੰਧੂ ਤੋਂ ਇਲਾਵਾ ਪ੍ਰਭਜੋਤ ਗਰੇਵਾਲ, ਪ੍ਰਿਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਣ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਜੀਤ ਤੇ ਬੱਬਰ ਧੰਜਲ ਵੀ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ। ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਫਿਲਮ ਨੂੰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਫਿਲਮ ਦੇ ਗੀਤ ਤੇ ਸੰਗੀਤ ਬੰਟੀ ਬੈਂਸ ਦਾ ਹੈ।

   ਜੋਰਡਨ ਸੰਧੂ ਦਾ 'ਫਿਊਚਰ ਬ੍ਰਾਈਟ' ਗੀਤ ਵੀਡੀਓ—

ਦੱਸਣਯੋਗ ਹੈ ਕਿ ਫਿਲਮ ਦੇ ਹੁਣ ਤਕ ਤਿੰਨ ਗੀਤ ਰਿਲੀਜ਼ ਹੋ ਚੁੱਕੇ ਹਨ। ਪਹਿਲਾਂ ਗੀਤ ਟਾਈਟਲ ਟਰੈਕ ਸੀ, ਜਿਸ ਨੂੰ ਯੂਟਿਊਬ 'ਤੇ 2.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਦੂਜਾ ਗੀਤ 'ਗੱਭਰੂ ਨੂੰ ਤਰਸੇਂਗੀ' ਸੀ, ਜਿਸ ਨੂੰ ਯੂਟਿਊਬ 'ਤੇ 5.1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਤੀਜਾ ਗੀਤ 'ਫਿਊਚਰ ਬ੍ਰਾਈਟ' ਹੈ, ਜਿਹੜਾ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਉਮੀਦ ਹੈ ਕਿ ਇਸ ਗੀਤ ਨੂੰ ਵੀ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ ਭਰਵਾਂ ਹੁੰਗਾਰਾ ਮਿਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News