Movie Review : ਵਰੁਣ ਦੀ ਕਮਾਲ ਦੀ ਅਦਾਕਾਰੀ ਨੇ ਫਿਲਮ ''ਚ ਲਾਏ ਚਾਰ ਚੰਨ

9/29/2017 3:12:48 PM

ਨਵੀਂ ਦਿੱਲੀ(ਬਿਊਰੋ)— ਮਸ਼ਹੂਰ ਡਾਇਰੈਕਟਰ ਡੈਵਿਡ ਧਵਨ ਦੀ ਫਿਲਮ 'ਜੁੜਵਾ 2' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਵਰੁਣ ਧਵਨ ਪ੍ਰੇਮ ਅਤੇ ਰਾਜਾ ਦੇ ਡਬਲ ਕਿਰਦਾਰ 'ਚ ਦਿਖਾਈ ਦੇ ਰਿਹਾ ਹੈ। ਇਸ ਫਿਲਮ 'ਚ ਤਾਪਸੀ ਪੰਨੂ ਅਤੇ ਜੈਕਲੀਨ ਫਰਨਾਂਡੀਜ਼ ਡਬਲ ਵਰੁਣ ਨਾਲ ਇਸ਼ਕ ਫਰਮਾਉਂਦੀਆਂ ਨਜ਼ਰ ਆਉਂਦੀਆਂ ਹਨ। 
ਕਹਾਣੀ ਇਕ ਸਮਗਲਰ ਚਾਰਲਸ (ਜਾਕਿਰ) ਤੋਂ ਸ਼ੁਰੂ ਹੁੰਦੀ ਹੈ, ਜੋ ਇਕ ਅਮੀਰ ਬਿਜ਼ਨੈੱਸਮੈਨ ਮਲਹੋਤਰਾ (ਸਚਿਨ ਖੇਡਕਰ) ਦੇ ਹੀਰੋ ਨਾਲ ਭਰੇ ਬੈਂਗ ਪਿੱਛੇ ਖੜ੍ਹਾ ਹੈ। ਸਮਗਲਰ, ਮਲਹੋਤਰਾ ਦੇ ਨਵਜਾਤ 'ਜੁੜਵਾ ਬੱਚਿਆਂ' 'ਚੋਂ ਇਕ ਬੇਟੇ ਨੂੰ ਲੈ ਕੇ ਗਾਇਬ ਹੋ ਜਾਂਦਾ ਹੈ। ਇਹ ਬੱਚਾ ਮੁੰਬਈ ਦੇ ਰੇਲਵੇ ਟਰੈਕ 'ਤੇ ਮਿਲਦਾ ਹੈ, ਜਿਸ ਦਾ ਪਾਲਣ-ਪੋਸ਼ਣ ਇਕ ਮਹਿਲਾ (ਕਾਸ਼ੀ) ਕਰਦੀ ਹੈ। ਇਸ ਦਾ ਨਾਂ ਰਾਜਾ (ਲਰੁਣ ਧਵਨ) ਹੈ। ਉਸ ਦਾ ਦੋਸਤ ਨੰਦੂ (ਰਾਜਪਾਲ ਯਾਦਵ) ਹੈ। ਰਾਜਾ ਦਾ ਜੁੜਵਾ ਭਰਾ ਪ੍ਰੇਮ (ਵਰੁਣ ਧਵਨ) ਲੰਡਨ 'ਚ ਆਪਣੇ ਮਾਤਾ-ਪਿਚਾ ਨਾਲ ਰਹਿੰਦਾ ਹੈ। ਉਹ ਪੂਰੀ ਤਰ੍ਹਾਂ ਜੇਂਟਲਮੈਨ ਹੈ। ਜਦੋਂਕਿ ਮੁੰਬਈ ਦੀਆਂ ਗਲੀਆਂ 'ਚ ਵੱਡਾ ਹੋਣ ਵਾਲਾ ਰਾਜਾ ਟਿਪੀਕਲ ਟਪੋਰੀ ਸਟਾਈਲ 'ਚ ਮਿਲਦਾ ਹੈ। ਪਹਿਲੀ ਵਾਲੀ 'ਜੁੜਵਾ' 'ਚ ਵੀ ਅਜਿਹਾ ਹੀ ਦੇਖਣਾ ਨੂੰ ਮਿਲਿਆ ਸੀ। ਕਹਾਣੀ 'ਚ ਮੋੜ ਉਸ ਸਮੇਂ ਆਉਂਦਾ ਹੈ ਜਦੋਂ ਕਿਸੇ ਤਰੀਕੇ ਨਾਲ ਪੱਪੂ ਪਾਸਪੋਰਟ (ਜਾਨੀ ਲੀਵਰ) ਦੀ ਵਜ੍ਹਾ ਕਾਰਨ ਰਾਜਾ ਲੰਡਨ 'ਚ ਜਾਂਦਾ ਹੈ। ਪ੍ਰੇਮ-ਰਾਜਾ ਦਾ ਮਿਲਣ ਹੁੰਦਾ ਹੈ, ਕਹਾਣੀ 'ਚ ਕੀ-ਕੀ ਟਵਿਸਟ ਤੇ ਟਰਨਸ ਆਉਂਦੇ ਹਨ ਇਹ ਜਾਣਨ ਲਈ ਤੁਹਾਨੂੰ ਸਿਨੇਮਾਘਰਾਂ 'ਚ ਫਿਲਮ ਦੇਖਮੀ ਪਵੇਗੀ।
ਕਮਜ਼ੋਰ ਕੜੀਆਂ
ਫਿਲਮ ਦੀ ਕਹਾਣੀ ਪਹਿਲੀ ਵਾਲੀ 'ਜੁੜਵਾ' ਦੀ ਯਾਦ ਦਿਵਾਉਂਦੀ ਹੈ ਪਰ ਜਿੰਨਾ ਮਜਾ ਸਲਮਾਨ ਖਾਨ ਦੀ ਫਿਲਮ 'ਚ ਆਇਆ ਸੀ ਉਸੇ ਤਰ੍ਹਾਂ ਦਾ ਮਜਾ ਵਰੁਣ ਦੀ ਫਿਲਮ 'ਚ ਦੇਖਣ ਨੂੰ ਨਹੀਂ ਮਿਲਿਆ। ਫਿਲਮ 'ਚ ਬੇਹੱਦ ਹੀ ਘਿਸੇ-ਪਿਟੇ ਜੋਕਸ ਹਨ ਤੇ ਬਿਨਾ ਲੋਜਿਕ ਵਾਲੇ ਸੀਨ ਹਨ। ਇਸ ਵਜ੍ਹਾ ਕਾਪਨ ਫਿਲਮ ਦੇਖਣ ਦੇ ਬਾਵਜੂਦ ਚਿਹਰਿਆਂ 'ਤੇ ਹਾਸਾ ਨਹੀਂ ਆਉਂਦਾ। 
ਇਸ ਵਜ੍ਹਾ ਕਾਰਨ ਦੇਖ ਸਕਦੇ ਹੋ ਫਿਲਮ
ਵਰੁਣ ਧਵਨ ਨੇ ਦੋਹਾਂ ਕਿਰਦਾਰਾਂ 'ਤੇ ਵਧੀਆ ਕੰਮ ਕੀਤਾ ਹੈ ਤੇ ਪ੍ਰੇਮ ਦੇ ਨਾਲ-ਨਾਲ ਰਾਜਾ ਦੇ ਕਿਰਦਾਰ ਨੂੰ ਸਹਿਜ ਤਰੀਕੇ ਨਾਲ ਨਿਭਾਇਆ ਹੈ। ਜੈਕਲੀਨ ਫਰਨਾਡਿਜ਼ ਤੇ ਤਾਪਸੀ ਪਨੂੰ ਨੂੰ ਫਿਲਮ 'ਚ ਗਲੈਮਰਸ ਅਵਤਾਰ 'ਚ ਦਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ 'ਚ ਦੋਹਾਂ ਨੇ ਵਧੀਆਂ ਢੰਗ ਨਾਲ ਕੰਮ ਕੀਤਾ ਹੈ।
ਬਾਕਸ ਆਫਿਸ
ਫਿਲਮ ਦਾ ਬਜਟ 75 ਕਰੋੜ ਦੱਸਿਆ ਜਾ ਰਿਹਾ ਹੈ, ਜਿਸ 'ਚ 60 ਕਰੋੜ ਪ੍ਰੋਡਕਸ਼ਨ ਕਾਸਟ ਹੈ ਤੇ 15 ਕਰੋੜ ਫਿਲਮ ਦੀ ਪਬਲੀਸਿਟੀ 'ਤੇ ਖਰਚ ਹੋਏ ਹਨ। ਫਿਲਮ ਨੂੰ 3000 ਤੋਂ ਜ਼ਿਆਦਾ ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਦੇਖਣਾ ਖਾਸ ਦਿਲਚਸਪ ਹੋਵੇਗਾ ਕਿ ਇਹ ਫਿਲਮ 100 ਕਰੋੜ ਦਾ ਆਂਕੜਾ ਪੂਰਾ ਕਰ ਸਕੇਗੀ ਜਾ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News