Movie Review : ਬੋਲਡ ਸੀਨਜ਼ ਦੇ ਬਾਵਜੂਦ ਵੀ ਪ੍ਰਸ਼ੰਸਕਾਂ ਨੂੰ ਬੋਰ ਕਰਦੀ ਹੈ ''ਜੂਲੀ 2''

11/24/2017 2:57:21 PM

ਮੁੰਬਈ (ਬਿਊਰੋ)— ਨਿਰਦੇਸ਼ਕ ਦੀਪਕ ਸ਼ਿਵਦਸਾਨੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਜੂਲੀ' ਅੱਜ ਯਾਨੀ ਸ਼ੁਕਰਵਾਰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਦੱਖਣੀ ਅਭਿਨੇਤਰੀ ਰਾਏ ਲਕਸ਼ਮੀ ਇਸ ਫਿਲਮ 'ਚ ਅਹਿਮ ਭੂਮਿਕਾ ਨਿਭਾਅ ਰਹੀ ਹੈ। 'ਜੂਲੀ 2' ਰਾਏ ਲਕਸ਼ਮੀ ਦੀ ਬਾਲੀਵੁੱਡ ਡੈਬਿਊ ਫਿਲਮ ਹੈ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ '1' ਸਰਟੀਫਿਕੇਟ ਦਿੱਤਾ ਗਿਆ ਹੈ।
ਕਹਾਣੀ
ਇਹ ਕਹਾਣੀ ਜੂਲੀ (ਰਾਏ ਲਕਸ਼ਮੀ) ਦੀ ਹੈ ਜੋ ਇਕ ਨਜਾਇਜ਼ ਔਲਾਦ ਹੈ। ਕਈ ਕਾਰਨਾਂ ਦੀ ਵਜ੍ਹਾ ਕਰਕੇ ਮਾਤਾ -ਪਿਤਾ ਉਸਨੂੰ ਘਰ ਤੋਂ ਕੱਢ ਦਿੰਦੇ ਹਨ ਅਤੇ ਇੱਥੋਂ ਹੀ ਸ਼ੁਰੂ ਹੁੰਦਾ ਹੈ ਜੂਲੀ ਦੀ ਜ਼ਿੰਦਗੀ ਦਾ ਨਵਾਂ ਸਫਰ। ਉਸਨੂੰ ਅਦਾਕਾਰੀ ਦਾ ਕਾਫੀ ਸ਼ੌਕ ਹੈ ਜਿਸ ਕਰਕੇ ਉਹ ਫਿਲਮਾਂ 'ਚ ਕੰਮ ਦੀ ਤਲਾਸ਼ ਕਰਨ ਲੱਗਦੀ ਹੈ। ਸਖਤ ਮਿਹਨਤ ਤੋਂ ਬਾਅਦ ਉਸਨੂੰ ਫਿਲਮਾਂ 'ਚ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਦੌਰਾਨ ਇਕ ਦਿਨ ਜੂਲੀ ਜਦੋਂ ਜਵੈਲਰੀ ਸਟੋਰ 'ਤੇ ਜਾਂਦੀ ਹੈ ਤਾਂ ਉੱਥੇ ਇਕ ਹਾਦਸਾ ਵਾਪਰਦਾ ਹੈ ਜਿਸ 'ਚ ਫਾਈਰਿੰਗ ਦੌਰਾਨ ਉਸਨੂੰ ਗੋਲੀ ਲੱਗ ਜਾਂਦੀ ਹੈ। ਇਸ ਹਾਦਸੇ ਦੀ ਵਜ੍ਹਾ ਕਰਕੇ ਉਹ ਆਈ. ਸੀ. ਯੂ. 'ਚ ਪਹੁੰਚ ਜਾਂਦੀ ਹੈ। ਜਿਸ ਸਮੇਂ ਜੂਲੀ ਹਸਪਤਾਲ 'ਚ ਭਰਤੀ ਹੁੰਦੀ ਹੈ। ਉਸਦੀ ਫਲੈਸ਼ਬੈਕ ਦੇ ਕਈ ਕਿੱਸੇ ਅਤੇ ਜ਼ਿੰਦਗੀ ਨਾਲ ਜੁੜੇ ਕਈ ਰਾਜ ਫਿਲਮ 'ਚ ਦਿਖਾਏ ਜਾਂਦੇ ਹਨ। ਕੀ ਜ਼ਿੰਦਗੀ ਅਤੇ ਮੌਤ ਦੀ ਜੰਗ ਨਾਲ ਲੜ ਰਹੀ ਜੂਲੀ ਜ਼ਿੰਦਾ ਰਹਿੰਦੀ ਹੈ, ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਹੋਵੇਗੀ।
ਕਮਜ਼ੋਰ ਕੜੀਆਂ
ਫਿਲਮ ਦਾ ਨਿਰਦੇਸ਼ਨ ਠੀਕ-ਠਾਕ ਹੈ ਅਤੇ ਕਹਾਣੀ ਕਾਫੀ ਰੁੱਕ-ਰੁੱਕ ਕੇ ਚਲਦੀ ਹੈ। ਫਿਲਮ ਦਾ ਸਕ੍ਰੀਨ ਪਲੇਅ ਵੀ ਕੋਈ ਖਾਸ ਨਹੀਂ ਹੈ। ਕਹਾਣੀ ਦੀ ਗੱਲ ਕਰੀਏ ਤਾਂ 90 ਦੇ ਦਹਾਕੇ ਦੀ ਹੈ ਜੋ ਕਾਫੀ ਬੋਰ ਹੈ। ਇਸ ਨੂੰ 21ਵੀ ਸਦੀ 'ਚ ਸਿਰਫ ਬੋਲਡ ਸੀਨਜ਼ ਦੀ ਭਰਮਾਰ ਨਾਲ ਦਿਖਾਉਣਾ ਬੋਰਿੰਗ ਮਹਿਸੂਸ ਕਰਵਾਉਂਦਾ ਹੈ।
ਮਿਊਜ਼ਿਕ ਅਤੇ ਬਾਕਸ ਆਫਿਸ
ਫਿਲਮ ਦਾ ਮਿਊਜ਼ਿਕ ਕੋਈ ਖਾਸ ਨਹੀਂ ਹੈ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਕੋਈ ਗੀਤ ਹਿੱਟ ਨਹੀਂ ਹੋਇਆ ਜਿਸਨੂੰ ਯਾਦ ਰੱਖਿਆ ਜਾ ਸਕੇ। ਇਸ ਤੋਂ ਇਲਾਵਾ ਹੁਣ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਬਿਜਨੈੱਸ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News