ਲੜਕੇ ਨਾਲ ਜਸਟਿਨ ਬੀਬਰ ਨੇ ਕੀਤੀ KISS, ਤਸਵੀਰਾਂ ਹੋਈਆਂ ਵਾਇਰਲ

Tuesday, May 09, 2017 5:07 PM
ਮੁੰਬਈ— ਪੌਪ ਗਾਇਕ ਜਸਟਿਨ ਬੀਬਰ 10 ਮਈ ਨੂੰ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ''ਚ ਪਰਪਜ ਵਰਲਡ ਟੂਰ ਦੇ ਤਹਿਤ ਸ਼ੋਅ ਕਰਨ ਵਾਲੇ ਹਨ। ਜਸਟਿਨ ਬੀਬਰ ਲੜਕੀਆਂ ਨੂੰ ਲੈ ਕੇ ਅਕਸਰ ਚਰਚਾ ''ਚ ਬਣੇ ਰਹਿੰਦੇ ਹਨ। ਇਸ ਨਾਲ ਹੀ ਉਸ ਦੇ ਲਈ ਇਹ ਤੱਕ ਕਿਹਾ ਗਿਆ ਹੈ ਕਿ ਉਹ ਗੇਅ ਹੈ। ਜਸਟਿਨ ਬੀਬਰ ਦੀਆਂ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ ਕਿ ਜਿਸ ''ਚ ਉਹ ਲੜਕਿਆਂ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਵੀ ਉਸ ''ਤੇ ਇਹ ਦੋਸ਼ ਵੀ ਲਾਇਆ ਕਿ ਉਹ ਗੇਅ ਹੈ ਪਰ ਜਸਚਿਨ ਨੇ ਹਮੇਸ਼ਾ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਦੱਸਣਯੋਗ ਹੈ ਕਿ ਜਸਟਿਨ ਅਕਸਰ ਆਪਣੇ ਇੰਸਟਾਗ੍ਰਾਮ ''ਤੇ ਲੜਕੀਆਂ ਨਾਲ ਤਸਵੀਰਾਂ ਸ਼ੇਅਰ ਕਰਦੇ ਹਨ। ਜਸਟਿਨ ਦਾ ਨਾਂ ਅਮਰੀਕੀ ਹਸਤੀ ਅਤੇ ਗਾਇਕ ਸੇਲੇਨਾ ਗੋਮਜ ਨਾਲ ਵੀ ਜੁੜ ਚੁੱਕਾ ਹੈ। ਲਿੰਡਸੇ ਲੋਹਾਨ ਨਾਲ ਵੀ ਉਸ ਦਾ ਅਫੇਅਰ ਰਹਿ ਚੁੱਕਾ ਹੈ। ਜਸਟਿਨ ਆਪ ਵੀ ਇਸ ਗੱਲ ਨੂੰ ਸਵੀਕਾਰਦਾ ਹੈ ਕਿ ਮੇਰੀਆਂ ਕਈ ਪ੍ਰੇਮਿਕਾਵਾਂ ਹਨ।