ਹਾਲੀਵੁੱਡ ਸਿੰਗਰ ਜਸਟਿਨ ਬੀਬਰ ਨੇ ਮਾਡਲ ਹੈਲੀ ਨਾਲ ਕੀਤਾ ਵਿਆਹ !

Saturday, September 15, 2018 1:29 AM

ਨਵੀਂ ਦਿੱਲੀ—ਚਾਹੇ ਬਾਲੀਵੁੱਡ ਹੋਵੇ ਜਾਂ ਹਾਲੀਵੁੱਡ, ਫੈਂਸ ਆਪਣੇ ਫੇਵਰੇਟ ਸਟਾਰਸ ਬਾਰੇ ਅਜਿਹੀਆਂ ਅਫਵਾਹਾਂ ਬਣਾ ਹੀ ਦਿੰਦੇ ਹਨ ਜਿਸ ਨਾਲ ਸਾਰੇ ਹੈਰਾਨ ਰਹਿ ਜਾਂਦੇ ਹਨ। ਇਸ ਵਾਰ ਖਬਰ ਹੈ ਕਿ ਜਸਟਿਨ ਬੀਬਰ ਅਤੇ ਹੈਲੀ ਬਾਲਡਵਿਨ ਦੀ। ਦੋਵਾਂ ਨੇ ਕੁਝ ਸਮਾਂ ਪਹਿਲਾਂ ਹੀ ਮੰਗਣੀ ਕੀਤੀ ਅਤੇ ਇਹ ਖੁਸ਼ਖਬਰੀ ਆਪਣੇ ਫੈਂਸਨ ਨੂੰ ਦਿੱਤੀ।

PunjabKesari

ਪਰ ਹੁਣ ਖਬਰ ਹੈ ਕਿ ਦੋਵਾਂ ਨੇ ਤਾਂ ਵਿਆਹ ਵੀ ਕਰ ਲਿਆ। ਆਖਿਰ ਕੀ ਹੈ ਪੂਰੀ ਗੱਲ? ਦਰਅਸਲ ਇਹ ਖਬਰਾਂ ਇਸ ਲਈ ਆ ਰਹੀਆਂ ਹਨ ਕਿਉਂਕਿ ਫੈਂਸ ਨੇ ਉਨ੍ਹਾਂ ਨੂੰ ਕੁਝ ਸਮੇਂ ਪਹਿਲਾਂ ਹੀ ਇਕ ਮੈਰਿਜ ਲਾਇਸੈਂਸ ਕੋਰਟ ਹਾਊਸ ਦੇ ਬਾਹਰ ਦੇਖਿਆ। ਇਸ ਤੋਂ ਫੈਂਸ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਕਿਤੇ ਜਸਟਿਨ ਅਤੇ ਹੈਲੀ ਨੇ ਚੋਰੀ ਵਿਆਹ ਤਾਂ ਨਹੀਂ ਕਰ ਲਿਆ।

PunjabKesari

ਇਕ ਸੂਤਰ ਵਲੋਂ ਮਿਲੀ ਜਾਣਕਾਰੀ ਮੁਤਾਬਕ ਹੈਲੀ ਅਤੇ ਜਸਟਿਨ ਨੂੰ ਕੋਰਟ ਦੇ ਬਾਹਰ ਦੇਖਿਆ ਗਿਆ। ਉਸ ਮੁਤਾਬਕ ਦੋਵਾਂ ਪਹਿਲਾਂ ਹੀ ਵਿਆਹ ਕਰ ਚੁੱਕੇ ਹਨ ਅਤੇ ਬਹੁਤ ਖੁਸ਼ ਹਨ। ਨਾਲ ਹੀ ਸੂਤਰ ਨੇ ਇਹ ਵੀ ਦੱਸਿਆ ਕਿ ਜਸਟਿਨ ਨੇ ਹੈਲੀ ਨੂੰ ਕਿਹਾ ਕਿ ਉਹ ਜਲਦ ਹੀ ਸਾਰਿਆਂ ਸਾਹਮਣੇ ਉਸ ਨਾਲ ਵਿਆਹ ਕਰਨਾ ਚਾਹੁੰਦੇ ਹਨ।

PunjabKesari

ਅਜਿਹਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਨੇ ਇੱਕਲੇ ਹੀ ਜਾ ਕੇ ਵਿਆਹ ਕਰ ਲਿਆ। ਜਸਟਿਨ ਅਤੇ ਹੈਲੀ ਨੇ ਕੋਰਟ 'ਚ ਜੱਜ ਸਾਹਮਣੇ ਵਿਆਹ ਕਰਨ ਦੀ ਗੱਲ ਕਹੀ।

PunjabKesari

ਅਜਿਹੇ 'ਚ ਅੰਦਾਜ਼ਾ ਵੀ ਲਗਾਇਆ ਜਾ ਰਿਹਾ ਹੈ ਕਿ ਉਹ ਸਿਰਫ ਇਸ ਦੇ ਲਈ ਲਾਈਸੈਂਸ ਲੈਣ ਨਹੀਂ ਸਗੋਂ ਵਿਆਹ ਹੀ ਕਰਵਾਉਣ ਗਏ ਸਨ। ਨਿਊਯਾਰਕ ਸੂਬਾ ਕਾਨੂੰਨ ਮੁਤਾਬਕ ਵਿਆਹ ਦਾ ਲਾਈਸੈਂਸ ਜਾਰੀ ਹੋਣ ਦੀ ਮਿਤੀ ਦੇ 60 ਦਿਨਾਂ ਤੱਕ ਵਿਆਹ ਕਰਵਾਉਣਾ ਜ਼ਰੂਰੀ ਹੁੰਦਾ ਹੈ।

PunjabKesari

ਇਸ ਲਈ ਲੱਗਦਾ ਹੈ ਕਿ ਜਸਟਿਨ ਅਤੇ ਹੈਲੀ ਇਸ ਸਾਲ ਦੇ ਆਖਿਰ ਤੱਕ ਆਫੀਸ਼ੀਅਲ ਕਰ ਦੇਣਗੇ। ਹਾਲਾਂਕਿ ਇਹ ਅਫਵਾਹਾਂ ਵੀ ਹੋ ਸਕਦੀਆਂ ਹਨ। ਫੈਂਸ ਨੂੰ ਇੰਤਜ਼ਾਰ ਕਰਨਾ ਹੋਵੇਗਾ।


Edited By

Karan Kumar

Karan Kumar is news editor at Jagbani

Read More