ਜਦੋਂ ਜਸਟਿਨ ਬੀਬਰ ਨੂੰ ਬੱਚੇ ਸਮਝ ਬੈਠੇ ਯੋ ਯੋ ਹਨੀ ਸਿੰਘ, ਵੀਡੀਓ ਵਾਇਰਲ

Saturday, May 13, 2017 10:07 PM
ਜਦੋਂ ਜਸਟਿਨ ਬੀਬਰ ਨੂੰ ਬੱਚੇ ਸਮਝ ਬੈਠੇ ਯੋ ਯੋ ਹਨੀ ਸਿੰਘ, ਵੀਡੀਓ ਵਾਇਰਲ
ਮੁੰਬਈ— ਇੰਟਰਨੈਸ਼ਨਲ ਪੌਪ ਸਟਾਰ ਜਸਟਿਨ ਬੀਬਰ ਦਾ ਬੁੱਧਵਾਰ ਨੂੰ ਹੋਇਆ ਕੰਸਰਟ ਕਈ ਮਾਇਨਿਆਂ ''ਚ ਸਫਲ ਰਿਹਾ ਤਾਂ ਉਥੇ ਕੁਝ ਮਾਇਨਿਆਂ ''ਚ ਇਸ ਨੂੰ ਲੋਕਾਂ ਨਾਲ ''ਧੋਖਾ'' ਵੀ ਦੱਸਿਆ ਜਾ ਰਿਹਾ ਹੈ। ਅਸਲ ''ਚ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਬੀਬਰ ਨੇ ਪੇਸ਼ਕਾਰੀ ਕਰਨ ਦੇ ਨਾਂ ''ਤੇ ਸਿਰਫ ਲਿਪਸਿੰਕ ਕੀਤੀ। ਇਸ ਨੂੰ ਦਰਸ਼ਕਾਂ ਨੂੰ ਬੇਵਕੂਫ ਬਣਾਉਣ ਵਾਲਾ ਮੰਨਿਆ ਜਾ ਰਿਹਾ ਹੈ।
Click On The Link To See Video-
https://www.instagram.com/p/BT6QHaOlPeD/
ਦੱਸਣਯੋਗ ਹੈ ਕਿ 23 ਸਾਲਾ ਬੀਬਰ ਨੇ ਬੁੱਧਵਾਰ ਨੂੰ ਮੁੰਬਈ ਦੇ ਡੀ. ਵਾਈ. ਪਾਟਿਲ ਸਟੇਡੀਅਮ ''ਚ ਪਹਿਲੀ ਵਾਰ ਪੇਸ਼ਕਾਰੀ ਦਿੱਤੀ ਸੀ। ਆਪਣੇ ''ਪਰਪਜ਼ ਟੂਰ'' ਦੌਰਾਨ ਬੀਬਰ ਮੁੰਬਈ ''ਚ ਕਈ ਥਾਵਾਂ ''ਤੇ ਘੁੰਮਣ ਵੀ ਨਿਕਲੇ ਸਨ। ਇਸੇ ਦੌਰਾਨ ਉਨ੍ਹਾਂ ਨੇ ਕੁਝ ਬੱਚਿਆਂ ਨਾਲ ਵੀ ਸਮਾਂ ਬਤੀਤ ਕੀਤਾ ਸੀ, ਜਿਸ ਦੀ ਵੀਡੀਓ ਇੰਟਰਨੈੱਟ ''ਤੇ ਵਾਇਰਲ ਹੋ ਰਹੀਹੈ। ਇਸ ਵੀਡੀਓ ''ਚ ਖਾਸ ਇਹ ਹੈ ਕਿ ਇਸ ''ਚ ਬੀਬਰ ਜਿਨ੍ਹਾਂ ਬੱਚਿਆਂ ਨੂੰ ਮਿਲ ਰਹੇ ਹਨ, ਉਨ੍ਹਾਂ ਦੇ ਕੁਝ ਲੋਕ ਜਸਟਿਨ ਨੂੰ ਭਾਰਤੀ ਰੈਪਰ ਯੋ ਯੋ ਹਨੀ ਸਿੰਘ ਸਮਝ ਰਹੇ ਹਨ। ਇਸ ਵੀਡੀਓ ''ਚ ਬੱਚਿਆਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ''ਯੋ ਯੋ ਹਨੀ ਸਿੰਘ ਆਏ ਹਨ।''