ਰਿਲੀਜ਼ ਹੁੰਦੇ ਹੀ ਟਰੈਂਡਿੰਗ ''ਚ ਛਾਇਆ ''ਕਾਕੇ ਦਾ ਵਿਆਹ'' ਦਾ ਟਾਈਟਲ ਟਰੈਕ (ਵੀਡੀਓ)

Thursday, January 3, 2019 3:26 PM

ਜਲੰਧਰ (ਬਿਊਰੋ) — 'ਅੰਬਰਸਰ ਵਾਲਾ', 'ਡੈੱਕ ਸਵਰਾਜ', 'ਮੋਹਾਲੀ ਵਾਲੀਏ', 'ਹੈਂਡਸਮ ਜੱਟਾ' ਵਰਗੇ ਸ਼ਾਨਦਾਰ ਗੀਤਾਂ ਨਾਲ ਲੋਕਾਂ ਦੇ ਦਿਲਾਂ ਨੂੰ ਟੁੰਬਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਇਕ ਵਾਰ ਮੁੜ ਚਰਚਾ 'ਚ ਛਾਏ ਹੋਏ ਹਨ। ਦੱਸ ਦੇਈਏ ਕਿ ਚਰਚਾ ਦਾ ਕਾਰਨ ਉਨ੍ਹਾਂ ਨੂੰ ਲਗਾਤਾਰ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜੀ ਹਾਂ, ਹਾਲ ਹੀ 'ਚ ਜੌਰਡਨ ਸੰਧੂ ਦੀ ਆਉਣ ਵਾਲੀ ਫਿਲਮ 'ਕਾਕੇ ਦਾ ਵਿਆਹ' ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟਾਈਟਲ ਟਰੈਕ ਰਿਲੀਜ਼ ਹੁੰਦਿਆਂ ਹੀ ਟਰੈਂਡਿੰਗ 'ਚ ਛਾਇਆ ਹੋਇਆ ਹੈ। ਫਿਲਮ ਦਾ ਟਾਈਟਲ ਟਰੈਕ ਦੀ ਵੀਡੀਓ ਕਾਫੀ ਸ਼ਾਨਦਾਰ ਹੈ। ਉਮੀਦ ਹੈ ਕਿ ਇਹ ਗੀਤ ਵਿਆਹਾਂ, ਪਾਰਟੀਆਂ ਦੀ ਰੌਣਕ ਜ਼ਰੂਰ ਬਣੇਗਾ, ਕਿਉਂਕਿ ਇਸ ਗੀਤ 'ਚ ਵੀ ਜੌਰਡਨ ਸੰਧੂ ਨੇ ਵਿਆਹ ਦਾ ਮਾਹੌਲ ਹੀ ਦਿਖਾਇਆ ਹੈ।

PunjabKesari
ਦੱਸ ਦਈਏ ਕਿ ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਨੂੰ ਯੁਵਰਾਜ ਬੈਂਸ ਵਲੋਂ ਡਾਇਰੈਕਟ ਕੀਤੀ ਜਾ ਰਹੀ ਹੈ। ਇਸ ਫਿਲਮ 'ਚ ਜੌਰਡਨ ਸੰਧੂ ਤੇ ਪ੍ਰਭਜੋਤ ਗਰੇਵਾਲ ਮੁੱਖ ਭੂਮਿਕਾ 'ਚ ਹਨ। ਇਸ ਤੋਂ ਫਿਲਮ 'ਚ ਪ੍ਰੀਤੀ ਸਪਰੂ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ ਵਰਗੇ ਕਲਾਕਾਰ ਨਜ਼ਰ ਆਉਣਗੇ। 

ਦੱਸਣਯੋਗ ਹੈ ਕਿ ਪ੍ਰੀਤੀ ਸਪਰੂ 17 ਸਾਲ ਬਾਅਦ ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਸਕ੍ਰੀਨ 'ਤੇ ਵਾਪਸੀ ਕਰ ਰਹੀ ਹੈ। ਇਸ ਫਿਲਮ 'ਚ ਨੂੰਹ-ਸੱਸ ਦੀ ਜੁਗਲਬੰਦੀ ਨੂੰ ਦਰਸਾਇਆ ਗਿਆ ਹੈ। ਸੱਸ ਦੇ ਰੋਲ ਨੂੰ ਪੰਜਾਬੀ ਅਕਾਦਾਰਾ ਨਿਰਮਲ ਰਿਸ਼ੀ, ਨੂੰਹ ਦੀ ਭੂਮਿਕਾ ਪ੍ਰੀਤੀ ਸਪਰੂ ਤੇ ਅੱਗੇ ਉਨ੍ਹਾਂ ਦੀਆਂ ਨੂੰਹ ਦਾ ਕਿਰਦਾਰ ਪ੍ਰਭਜੋਤ ਗਰੇਵਾਲ ਤੇ ਨਵਦੀਪ ਨੇ ਨਿਭਾਇਆ ਹੈ। ਇਹ ਇਕ ਕਾਮੇਡੀ ਫਿਲਮ ਹੈ, ਜੋ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਵੇਗੀ। ਇਹ ਫਿਲਮ 1 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Edited By

Sunita

Sunita is news editor at Jagbani

Read More