'ਕਾਕੇ ਦਾ ਵਿਆਹ' ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਪਹੁੰਚੇ ਜੌਰਡਨ ਸੰਧੂ

Friday, February 1, 2019 4:33 PM

ਜਲੰਧਰ (ਗੁਰਪ੍ਰੀਤ ਸਿੰਘ) — ਵੱਖ-ਵੱਖ ਗੀਤਾਂ ਨਾਲ ਲੋਕਾਂ ਦੇ ਦਿਲ ਲੁੱਟ ਵਾਲੇ ਪੰਜਾਬੀ ਗਾਇਕ ਤੋਂ ਅਭਿਨੇਤਾ ਬਣੇ ਜੌਰਡਨ ਸੰਧੂ ਆਪਣੀ ਡੈਬਿਊ ਫਿਲਮ 'ਕਾਕੇ ਦਾ ਵਿਆਹ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਅੱਜ ਜੌਰਡਨ ਸੰਧੂ ਫਿਲਮ ਦੀ ਸਟਾਰ ਕਾਸਟ ਨਾਲ ਅੰਮ੍ਰਿਤਸਰ ਵਿਖੇ ਪਹੁੰਚੇ। ਅੰਮ੍ਰਿਤਸਰ ਵਿਖੇ ਕਾਨਫਰੰਸ ਦੌਰਾਨ ਜੌਰਡਨ ਸੰਧੂ ਨੇ ਕਿਹਾ, ''ਪੰਜਾਬੀ ਫਿਲਮ 'ਕਾਕੇ ਦਾ ਵਿਆਹ' ਮੇਰੀ ਇਹ ਪਹਿਲੀ ਫਿਲਮ ਹੈ, ਜੋ ਲੋਕਾਂ ਨੂੰ ਜ਼ਰੂਰ ਪਸੰਦ ਆਵੇਗੀ। ਸਾਡੀ ਕੋਸ਼ਿਸ਼ ਸੀ ਕਿ ਅਸੀਂ ਐਂਟਰਟੇਨਮੈਂਟ ਨਾਲ ਭਰਪੂਰ ਫਿਲਮ ਬਣਾਈਏ, ਜਿਸ ਨੂੰ ਲੋਕ ਪਰਿਵਾਰ ਨਾਲ ਬੈਠ ਕੇ ਦੇਖ ਸਕਣ। ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਅਸੀਂ ਫਿਲਮ ਨੂੰ ਲੈ ਕੇ ਕਾਫੀ ਮਿਹਨਤ ਕੀਤੀ ਹੈ, ਸੋ ਤੁਸੀਂ ਸਾਰੇ ਆਪਣੇ ਪਰਿਵਾਰਾਂ ਨਾਲ ਫਿਲਮ ਜ਼ਰੂਰ ਦੇਖ ਕੇ ਆਓ।'' ਦੱਸ ਦੀਏ ਕਿ ਜੌਰਡਨ ਸੰਧੂ ਦੀ ਇਹ ਫਿਲਮ ਅੱਜ ਦੁਨੀਆਭਰ 'ਚ ਰਿਲੀਜ਼ ਹੋ ਚੁੱਕੀ ਹੈ। 

ਕੁਝ ਦਿਨ ਪਹਿਲਾ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਜੌਰਡਨ ਸੰਧੂ ਲਈ ਇਕ ਨਹੀਂ, ਦੋ ਨਹੀਂ, ਸਗੋਂ ਤਿੰਨ-ਤਿੰਨ ਰਿਸ਼ਤੇ ਆਉਂਦੇ ਹਨ। ਫਿਲਮ ਦਾ ਟਰੇਲਰ ਬੇਹੱਦ ਮਜ਼ੇਦਾਰ ਹੈ, ਜਿਸ 'ਚ ਕਾਮੇਡੀ ਦੇ ਨਾਲ-ਨਾਲ ਕਨਫਿਊਜ਼ਨ ਵੀ ਦਿਖਾਈ ਗਈ ਹੈ। ਜੌਰਡਨ ਸੰਧੂ ਤੋਂ ਇਲਾਵਾ ਪ੍ਰੀਤੀ ਸਪਰੂ, ਪ੍ਰਭਜੋਤ ਗਰੇਵਾਲ, ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਹਾਰਬੀ ਸੰਘਾ, ਅਰੁਣ ਬਾਲੀ, ਮਲਕੀਤ ਰੌਣੀ, ਅਕਸ਼ਿਤਾ ਸ਼ਰਮਾ, ਪ੍ਰਿੰਸ ਕੰਵਲਜੀਤ ਤੇ ਬੱਬਰ ਧੰਜਲ ਵੀ ਫਿਲਮ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਦੱਸ ਦਈਏ ਕਿ ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। ਫਿਲਮ ਦੇ ਗੀਤ ਲਿਖਣ ਦੇ ਨਾਲ-ਨਾਲ ਇਸ ਦਾ ਮਿਊਜ਼ਿਕ ਬੰਟੀ ਬੈਂਸ ਨੇ ਤਿਆਰ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਤੇ ਡਾਇਲਾਗਸ ਪ੍ਰਿੰਸ ਕੰਵਲਜੀਤ ਨੇ ਲਿਖੇ ਹਨ, ਜਿਸ ਦੇ ਵਰਲਡਵਾਈਡ ਡਿਸਟ੍ਰੀਬਿਊਟਰ ਵ੍ਹਾਈਟ ਹਿੱਲ ਸਟੂਡੀਓਜ਼ ਹਨ।


Edited By

Sunita

Sunita is news editor at Jagbani

Read More