''ਕਾਲ ਭੈਰਵ ਰਹੱਸ-2'' ਵਿਚ ਵੀਰ ਦੀ ਪ੍ਰੇਮਿਕਾ ਬਣੀ ਅਦਿਤੀ ਗੁਪਤਾ

Saturday, November 3, 2018 8:58 AM
''ਕਾਲ ਭੈਰਵ ਰਹੱਸ-2'' ਵਿਚ ਵੀਰ ਦੀ ਪ੍ਰੇਮਿਕਾ ਬਣੀ ਅਦਿਤੀ ਗੁਪਤਾ

ਮੁੰਬਈ (ਕੋਨਿਕਾ)— ਹਾਲ ਹੀ 'ਚ 'ਜਗ ਬਾਣੀ' ਦੀ ਟੀਮ ਮੁੰਬਈ 'ਚ 'ਕਾਲ ਭੈਰਵ ਰਹੱਸ-2' ਦੇ ਸੈੱਟ 'ਤੇ ਪਹੁੰਚੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਟੀ. ਵੀ. ਅਦਾਕਾਰਾ ਅਦਿਤੀ ਗੁਪਤਾ ਨਾਲ ਹੋਈ। ਉਹ ਇਸ ਸੀਰੀਅਲ 'ਚ ਅਰਚਨਾ ਦਾ ਕਿਰਦਾਰ ਨਿਭਾ ਰਹੀ ਹੈ। ਇਸ ਤੋਂ ਪਹਿਲਾਂ ਗੌਤਮ ਰੋਡੇ ਦੀ ਆਪੋਜ਼ਿਟ ਦਿਖਾਈ ਦੇਵੇਗੀ। ਸ਼ੋਅ ਬਾਰੇ ਗੱਲ ਕਰਦੇ ਹੋਏ ਅਦਿਤੀ ਨੇ ਕਈ ਗੱਲਾਂ ਸ਼ੇਅਰ ਕੀਤੀਆਂ।


ਸ਼ੋਅ 'ਚ ਆਪਣੇ ਕਿਰਦਾਰ ਬਾਰੇ ਕੁਝ ਦੱਸੋ
ਸ਼ੋਅ 'ਚ ਮੇਰਾ ਕਿਰਦਾਰ ਵੀਰ (ਗੌਤਮ ਰੋਡੇ) ਦੀ ਪ੍ਰੇਮਿਕਾ ਦਾ ਹੈ। ਮੇਰਾ ਬੇਹੱਦ ਹੀ ਚੁਲਬੁਲਾ ਰੋਲ ਹੈ। ਮੈਂ ਵੀਰ ਨਾਲ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ। ਸ਼ੋਅ 'ਚ ਮੇਰਾ ਬੇਹੱਦ ਐਕਸਪ੍ਰੈਸਿਵ ਰੋਲ ਹੈ ਅਤੇ ਮੈਂ ਆਪਣੀ ਹੀ ਦੁਨੀਆ ਦੀ ਮਾਲਕ ਹਾਂ। ਮੈਂ ਅਰਚਨਾ ਦੇ ਰੋਲ ਦਾ ਕਾਫੀ ਅਨੰਦ ਮਾਣਿਆ। ਸਕ੍ਰਿਪਟ ਸੁਣਦੇ ਹੀ ਮੈਂ ਸ਼ੋਅ ਲਈ ਝੱਟ ਹਾਂ ਕਰ ਦਿੱਤੀ। ਮੈਂ ਇਸ ਤੋਂ ਪਹਿਲਾਂ ਕਦੀ ਵੀ ਅਜਿਹਾ ਕੋਈ ਟੀ. ਵੀ. ਨਹੀਂ ਦੇਖਿਆ ਸੀ।


ਕਿਚਨ 'ਚ ਤੁਹਾਨੂੰ ਕੀ-ਕੀ ਬਣਾਉਣਾ ਆਉਂਦਾ ਹੈ
ਕਿਚਨ 'ਚ ਮੈਨੂੰ ਕਾਫੀ ਕੁਝ ਬਣਾਉਣਾ ਆਉਂਦਾ ਹੈ ਪਰ ਮੇਰੇ ਹੱਥ ਦੀ ਸਪੈਸ਼ਲ ਚੀਜ਼ ਹੈ ਦਾਲ-ਚਾਵਲ, ਜੋ ਕਿ ਮੇਰੇ ਪਾਪਾ ਨੂੰ ਵੀ ਕਾਫੀ ਪਸੰਦ ਹੈ।


ਜੇ ਪੂਰੀ ਜ਼ਿੰਦਗੀ ਇਕ ਹੀ ਫੂਡ 'ਤੇ ਰਹਿਣਾ ਪਵੇ ਤਾਂ
ਮੈਂ ਪੂਰੀ ਜ਼ਿੰਦਗੀ ਸਲਾਦ ਖਾ ਸਕਦੀ ਹਾਂ। ਮੈਨੂੰ ਸਲਾਦ ਨਾਲ ਇੰਨਾ ਪਿਆਰ ਹੈ ਕਿ ਮੈਂ ਕਿਤੇ ਵੀ ਜਾ ਕੇ ਸਲਾਦ ਖਾ ਸਕਦੀ ਹਾਂ। ਉਂਝ ਮੈਂ ਸਵੇਰੇ ਉੱਠ ਕੇ ਰੋਜ਼ਾਨਾ ਆਂਡੇ ਖਾਂਦੀ ਹਾਂ ਜਾਂ ਫਿਰ ਮਾਂ ਜੋ ਬਣਾ ਦੇਵੇ। ਮੈਂ ਖਾਣੇ 'ਚ ਸਭ ਕੁਝ ਖਾ ਲੈਂਦੀ ਹਾਂ। ਮੈਂ ਇੰਨੀ ਚੂਜ਼ੀ ਨਹੀਂ ਹਾਂ।


ਸ਼ੋਅ ਕਦੋਂ ਤੋਂ ਸ਼ੁਰੂ ਹੋਵੇਗਾ?
ਸ਼ੋਅ 'ਕਾਲ ਭੈਰਵ ਰਹੱਸ-2' 29 ਨਵੰਬਰ ਤੋਂ ਸ਼ਾਮ 7 ਵਜੇ ਤੁਸੀਂ ਰੋਜ਼ਾਨਾ ਸਟਾਰ ਭਾਰਤ ਚੈਨਲ 'ਤੇ ਦੇਖ ਸਕਦੇ ਹੋ।


ਆਪਣੇ ਹੁਣ ਤੱਕ ਦੇ ਸਫਰ ਬਾਰੇ ਦੱਸੋ?
ਮੈਂ ਆਪਣੇ ਹੁਣ ਤੱਕ ਦੇ ਸਫਰ 'ਚ ਬਹੁਤ ਗਲਤੀਆਂ ਕੀਤੀਆਂ ਹਨ ਅਤੇ ਇਨ੍ਹਾਂ ਗਲਤੀਆਂ ਤੋਂ ਮੈਂ ਕਾਫੀ ਕੁਝ ਸਿੱਖਿਆ ਹੈ।


ਲੜਕੀਆਂ ਲਈ ਇੰਡਸਟਰੀ 'ਚ ਆਉਣਾ ਕਿੰਨਾ ਮੁਸ਼ਕਲ ਹੈ?
ਹੁਣ ਤੱਕ ਮੈਂ ਅਜਿਹਾ ਕੁਝ ਵੀ ਨਹੀਂ ਸਹਿਣ ਕੀਤਾ ਹੈ। ਜੇ ਅਜਿਹਾ ਕੁਝ ਹੁੰਦਾ ਵੀ ਹੈ ਤਾਂ ਮੈਂ ਵੀ ਹੋਰਾਂ ਵਾਂਗ ਹੀ ਵਿਰੋਧ ਕਰਾਂਗੀ। ਉਂਝ ਜ਼ਰੂਰੀ ਨਹੀਂ ਕਿ ਸਭ ਬੁਰੇ ਹੋਣ, ਕਈ ਲੋਕ ਜੋ ਕਾਫੀ ਚੰਗੇ ਹਨ। ਬਸ ਖੁਦ 'ਤੇ ਅਤੇ ਉਨ੍ਹਾਂ 'ਤੇ ਵਿਸ਼ਵਾਸ ਰੱਖੋ।


About The Author

sunita

sunita is content editor at Punjab Kesari