Movie Review : 'ਕਾਲਾ' ਨਾਲ ਰਜਨੀਕਾਂਤ ਦੀ ਧਮਾਕੇਦਾਰ ਵਾਪਸੀ, ਫਿਰ ਬਣੇ ਗਰੀਬਾਂ ਲਈ ਮਸੀਹਾ

6/8/2018 1:22:55 PM

ਮੁੰਬਈ (ਬਿਊਰੋ)— ਨਿਰਦੇਸ਼ਕ ਪਾ ਰੰਜੀਤ ਦੇ ਨਿਰਦੇਸ਼ਨ ਹੇਠ ਬਣੀ ਫਿਲਮ 'ਕਾਲਾ' ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਰਜਨੀਕਾਂਤ, ਨਾਨਾ ਪਾਟੇਕਰ, ਹੁਮਾ ਕੁਰੈਸ਼ੀ, ਪੰਕਜ ਤ੍ਰਿਪਾਠੀ, ਅੰਜਲੀ ਪਾਟਿਲ ਵਰਗੇ ਕਲਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ U/A ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।

ਕਹਾਣੀ
ਫਿਲਮ ਦੀ ਕਹਾਣੀ ਮੁੰਬਈ ਦੇ ਧਾਰਾਵੀ ਇਲਾਕੇ ਤੋਂ ਸ਼ੁਰੂ ਹੁੰਦੀ ਹੈ ਜਿੱਥੇ ਦਾ ਰਾਜਾ ਕਾਲਾ ਕਰਿਕਾਲਨ (ਰਜਨੀਕਾਂਤ) ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਕਾਲਾ ਦੇ ਸਾਊਥ ਦੇ ਇਕ ਪਿੰਡ ਤੋਂ ਮੁੰਬਈ ਦੇ ਧਾਰਾਵੀ ਖੇਤਰ ਤੱਕ ਪਹੁੰਚਣ ਦੇ ਸਫਰ ਨੂੰ ਫਿਲਮ 'ਚ ਪੇਸ਼ ਕੀਤਾ ਗਿਆ ਹੈ। ਅੱਜ ਉਹ ਧਾਰਾਵੀ ਦਾ ਕਿੰਗ ਹੈ, ਲੋਕ ਉਸ ਦੀਆਂ ਗੱਲਾਂ ਸੁਣਦੇ ਹਨ, ਚੁਣਾਵ ਹੋਣ 'ਤੇ ਉਸਨੂੰ ਵੋਟ ਦਿੰਦੇ ਹਨ। ਕਾਲਾ ਬੱਚਿਆਂ ਨਾਲ ਕ੍ਰਿਕਟ ਅਤੇ ਫੁੱਟਬਾਲ ਖੇਡਦਾ ਹੈ। ਉੱਥੇ ਰਹਿਣ ਵਾਲੇ ਲੋਕਾਂ ਦੀ ਮਦਦ ਕਰਦਾ ਹੈ ਅਤੇ ਇਕ ਤਰ੍ਹਾਂ ਨਾਲ ਉਹ ਮਸੀਹਾ ਕਹਿਲਾਉਂਦਾ ਹੈ। ਇਕ ਦਿਨ ਜਦੋਂ ਵਿਦੇਸ਼ ਤੋਂ ਜ਼ਰੀਨਾ (ਹੁਮਾ ਕੁਰੈਸ਼ੀ) ਦੀ ਵਾਪਸੀ ਹੁੰਦੀ ਹੈ ਤਾਂ ਕਾਲਾ ਦਾ ਉਤਸ਼ਾਹ ਵੱਧ ਜਾਂਦਾ ਹੈ। ਜ਼ਰੀਨਾ ਇਕ ਸਿੰਗਲ ਮਾਂ ਹੈ ਅਤੇ ਉਸ ਦੀ ਇਕ ਕਹਾਣੀ ਹੈ ਜੋ ਫਿਲਮ ਦੌਰਾਨ ਤੁਹਾਨੂੰ ਪਤਾ ਲਗਦੀ ਹੈ। ਸਭ ਸਹੀ ਚੱਲ ਰਿਹਾ ਹੁੰਦਾ ਹੈ ਉਦੋਂ ਹੀ ਲੋਕਲ ਨਵਭਾਰਤ ਰਾਸ਼ਟਰਵਾਦੀ ਦੇ ਮੁਖੀਆ ਹਰਿਦੇਵ ਅਭਿਯੰਕਰ (ਨਾਨਾ ਪਾਟੇਕਰ) ਦੀ ਐਂਟਰੀ ਨਾਲ ਕਹਾਣੀ 'ਚ ਕਈ ਮੋੜ ਆਉਂਦੇ ਹਨ। ਹਰਿਦੇਵ ਅਤੇ ਕਾਲਾ ਦੀ ਆਪਸ 'ਚ ਬਿਲਕੁਲ ਨਹੀਂ ਬਣਦੀ ਹੈ। ਇਸ ਦੌਰਾਨ ਉਨ੍ਹਾਂ 'ਚ ਆਪਸੀ ਰੰਜਿਸ਼ ਅਤੇ ਦਬਾਅ ਦੀ ਲੜਾਈ ਹੁੰਦੀ ਹੈ। ਕਈ ਵਾਰ ਦੋਹਾਂ ਦਾ ਆਪਸ 'ਚ ਸਾਹਮਣਾ ਹੁੰਦਾ ਹੈ ਪਰ ਅੰਤ 'ਚ ਕੀ ਹੁੰਦਾ ਹੈ , ਇਹ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਪਵੇਗੀ।

ਆਖਿਰ ਕਿਉਂ ਦੇਖਣੀ ਚਾਹੀਦੀ ਹੈ?
ਫਿਲਮ 'ਚ ਰਜਨੀਕਾਂਤ ਦੀ ਮੌਜੂਦਗੀ ਨਾਲ ਇਕ ਵੱਖਰਾ ਸਵੈਗ ਦੇਖਣ ਨੂੰ ਮਿਲਦਾ ਹੈ। ਕਹਾਣੀ ਅਮੀਰ-ਗਰੀਬ ਦੇ ਵਿਚਕਾਰ ਫੈਸਲੇ 'ਤੇ ਆਧਾਰਿਤ ਹੈ ਜਿਸ ਨਾਲ ਪ੍ਰਸ਼ੰਸਕ ਜ਼ਰੂਰ ਜੁੜੇ ਰਹਿਣਗੇ। ਰਜਨੀਕਾਂਤ ਦੇ ਚਸ਼ਮਾ ਪਾਉਣ ਦਾ ਢੰਗ, ਲੁੰਗੀ ਸਟਾਇਲ, ਲੜਾਈ ਦਾ ਤਰੀਕਾ, ਡਾਇਲਾਗ ਬੋਲਨ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਤਾੜੀਆਂ ਵਜਾਉਣ 'ਤੇ ਮਜ਼ਬੂਰ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਨਾਨਾ ਪਾਟੇਕਰ ਦੀ ਦਮਦਾਰ ਅਦਾਕਾਰੀ ਦੇਖਣ ਨੂੰ ਮਿਲੀ ਹੈ। ਫਿਲਮ 'ਚ ਅੰਜਲੀ ਪਾਟਿਲ ਅਤੇ ਪੰਕਜ  ਤ੍ਰਿਪਾਠੀ ਦੇ ਅਭਿਨੈ ਦੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ, ਉੱਥੇ ਹੀ ਹੁਮਾ ਕੁਰੈਸ਼ੀ ਨੂੰ ਜ਼ਰੀਨਾ ਦੇ ਰੂਪ 'ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਕਹਾਣੀ ਦੇ ਦੌਰਾਨ ਮਹਾਭਾਰਤ ਦੇ ਕਈ ਹਿੱਸਿਆਂ ਨੂੰ ਵਧੀਆ ਢੰਗ ਨਾਲ ਸਕ੍ਰੀਨਪਲੇਅ 'ਚ ਫਿੱਟ ਕੀਤਾ ਗਿਆ ਹੈ। ਰਜਨੀਕਾਂਤ ਡਾਂਸ ਕਰਦੇ ਹੋਏ ਦਿਖਾਈ ਦੇ ਰਹੇ ਹਨ ਜੋ ਉਨ੍ਹਾਂ ਦੇ ਫੈਨਜ਼ ਲਈ ਟ੍ਰੀਟ ਹੈ।

ਬਾਕਸ ਆਫਿਸ
ਫਿਲਮ ਦਾ ਬਜਟ ਕਰੀਬ 140 ਕਰੋੜ ਦੱਸਿਆ ਜਾ ਰਿਹਾ ਹੈ ਅਤੇ ਖਬਰ ਹੈ ਕਿ ਰਿਲੀਜ਼ ਤੋਂ ਪਹਿਲਾਂ ਹੀ ਇਹ ਫਿਲਮ 230 ਕਰੋੜ ਕਮਾ ਚੁੱਕੀ ਹੈ। ਬ੍ਰਾਡਕਾਸਟ ਦੇ ਰਾਈਟਸ 70 ਕਰੋੜ 'ਚ ਵਿੱਕੇ ਹਨ ਜਦਕਿ ਮਿਊਜ਼ਿਕ 5 ਕਰੋੜ 'ਚ ਦਿੱਤਾ ਗਿਆ ਹੈ। ਉੱਥੇ ਹੀ ਥ੍ਰਿਰੇਟਿਲਕ ਰਾਈਟਸ 70 ਕਰੋੜ (ਤਾਮਿਲਨਾਡੂ), 33 ਕਰੋੜ (ਆਂਧਰ ਪ੍ਰਦੇਸ਼), 10 ਕਰੋੜ (ਕੇਰਲ) 'ਚ ਹਨ। ਓਵਰਸੀਜ਼ ਰਾਈਟਸ ਕਰੀਬ 45 ਕਰੋੜ 'ਚ ਵੇਚੇ ਗਏ ਹਨ। ਇਸ ਫਿਲਮ ਨੂੰ ਵੱਡੇ ਸਕੇਲ 'ਤੇ ਰਿਲੀਜ਼ ਕੀਤਾ ਗਿਆ ਹੈ ਅਤੇ ਕਮਾਈ ਦੇ ਮਾਮਲੇ 'ਚ ਇਹ ਫਿਲਮ ਵੀਕੈਂਡ 'ਤੇ ਬਲਾਕਬਸਟਰ ਸਾਬਤ ਹੋ ਸਕਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News