Movie Review : 'ਕਾਲਾਕਾਂਡੀ'

1/12/2018 3:57:03 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਸੈਫ ਅਲੀ ਖਾਨ ਅਭਿਨੈ ਫਿਲਮ 'ਕਾਲਾਕਾਂਡੀ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਨਿਰਦੇਸ਼ਕ ਅਕਸ਼ਤ ਵਰਮਾ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ 'ਚ ਸੈਫ ਅਲੀ ਖਾਨ, ਸ਼ੋਭੀਤਾ, ਨਾਰੀ ਸਿੰਘ, ਕੁਣਾਲ ਰਾਏ ਕਪੂਰ, ਅਕਸ਼ੇ ਓਬਰਾਏ ਵਰਗੇ ਕਲਾਕਾਰ ਅਹਿਮ ਭੂਮਿਕਾ 'ਚ ਹਨ। ਇਸ ਫਿਲਮ ਨੂੰ ਸੈਂਸਰ ਬੋਰਡ ਵਲੋਂ 'ਏ' ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਹਾਣੀ
ਫਿਲਮ 'ਕਾਲਾਕਾਂਡੀ' ਇਕ ਤਰ੍ਹਾਂ ਨਾਲ ਬਲੈਕ ਕਾਮੇਡੀ ਹੈ। ਇਸ ਫਿਲਮ 'ਚ ਤਿੰਨ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ। ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਰਿਹੀਨ (ਸੈਫ ਅਲੀ ਖਾਨ) ਤੋਂ, ਜਿਸਨੇ ਆਪਣੀ ਜ਼ਿੰਦਗੀ 'ਚ ਕਦੇ ਕੋਈ ਬੁਰਾ ਕੰਮ ਨਹੀਂ ਕੀਤਾ ਅਤੇ ਨਾ ਹੀ ਉਹ ਬੁਰੀਆਂ ਆਦਤਾਂ ਦਾ ਸ਼ਿਕਾਰ ਰਿਹਾ ਹੈ ਪਰ ਉਸਨੂੰ ਅਚਾਨਕ ਕੈਂਸਰ ਹੋਣ ਦਾ ਪਤਾ ਲਗਦਾ ਹੈ। ਸ਼ਰਾਬ, ਡਰੱਗ ਵਰਗੀਆਂ ਚੀਜ਼ਾਂ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਅਜਿਹੀ ਬੀਮਾਰੀ ਦਾ ਸ਼ਿਕਾਰ ਹੋਣ 'ਤੇ ਉਹ ਤੈਅ ਕਰਦਾ ਹੈ ਕਿ ਹੁਣ ਉਹ ਜ਼ਿੰਦਗੀ 'ਚ ਸਭ ਕੁਝ ਕਰੇਗਾ, ਜੋ ਉਸਨੇ ਅੱਜ ਤੱਕ ਨਹੀਂ ਕੀਤਾ। ਉੱਥੇ ਹੀ ਰਿਹੀਨ ਦਾ ਭਰਾ ਅੰਗਦ (ਅਕਸ਼ੇ ਓਬਰਾਏ) ਜੋ ਵਿਆਹ ਕਰਨ ਜਾ ਰਿਹਾ ਹੁੰਦਾ ਹੈ। ਅਚਾਨਕ ਉਸਦੀ ਮੁਲਾਕਾਤ ਹੋਟਲ 'ਚ ਸਾਬਕਾ ਪ੍ਰੇਮਿਕਾ ਨਾਲ ਹੁੰਦੀ ਹੈ, ਜੋ ਉਸ ਨਾਲ ਕਾਫੀ ਨਾਰਾਜ਼ ਹੈ। ਇਸ ਘਟਨਾ ਤੋਂ ਬਾਅਦ ਰਿਹੀਨ ਅਤੇ ਅੰਗਦ ਇਕੱਠੇ ਬਾਹਰ ਸੜਕਾਂ 'ਤੇ ਘੁੰਮਦੇ ਹਨ। ਰਿਹੀਨ ਨੇ ਹਾਲ ਹੀ 'ਚ ਡਰੱਗ ਦੀ ਦੁਨੀਆ 'ਚ ਕਦਮ ਰੱਖਿਆ ਹੈ ਅਤੇ ਉਹ ਇਕ ਟਰਾਂਸਜੈਂਡਰ (ਨਾਰੀ ਸਿੰਘ) ਦੇ ਸੰਪਰਕ 'ਚ ਆਉਂਦਾ ਹੈ। ਉੱਥੇ ਹੀ ਦੂਜੇ ਪਾਸੇ ਲਵਰਜ਼ ਦੀ ਕਹਾਣੀ ਹੈ ਜਿਸ 'ਚ ਸ਼ੋਭੀਤਾ ਅਤੇ ਆਦਿਤਿਆ ਰਾਏ ਕਪੂਰ ਹਨ। ਸ਼ੋਭੀਤਾ ਪਿਆਰ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀ ਹੈ ਅਤੇ ਉਹ ਅੱਗੇ ਦੀ ਪੜ੍ਹਾਈ ਕਰਨ ਲਈ ਯੂ. ਐੱਸ. ਏ. ਚਲੀ ਜਾਂਦੀ ਹੈ। ਯੂ. ਐੱਸ. ਏ. ਜਾਣ ਤੋਂ ਪਹਿਲਾਂ ਉਹ ਆਪਣੀ ਦੋਸਤ ਨਾਲ ਬਰਥਡੇ ਪਾਰਟੀ ਅਟੈਂਡ ਕਰਦੀ ਹੈ। ਇਸ ਦੌਰਾਨ ਪਾਰਟੀ 'ਚ ਪੁਲਸ ਪਹੁੰਚ ਜਾਂਦੀ ਹੈ। ਫਿਲਮ ਦੀ ਕਹਾਣੀ 'ਚ ਤੀਜਾ ਟਰੈਕ ਅੰਡਰ ਵਰਲਡ ਡਾਨ (ਵਿਜੇ ਰਾਜ ਤੇ ਦੀਪਕ ਡੋਬਰਿਆਲ) ਦਾ ਦਿਖਾਇਆ ਗਿਆ ਹੈ, ਜੋ ਫਿਲਮ ਨਿਰਮਾਤਾਵਾਂ ਤੋਂ ਪੈਸਾ ਵਸੂਲਦੇ ਹਨ। ਕਿਵੇਂ ਇਹ ਸਾਰੇ ਇਕ ਦੂਜੇ ਦੀ ਜ਼ਿੰਦਗੀ 'ਚ ਐਂਟਰੀ ਕਰਦੇ ਹਨ। ਇਨ੍ਹਾਂ ਦੀ ਜ਼ਿੰਦਗੀ 'ਚ ਹੋਰ ਕੀ-ਕੀ ਹੁੰਦਾ ਹੈ, ਇਹ ਸਭ ਜਾਣਨ ਲਈ ਤੁਹਾਨੂੰ ਪੂਰੀ ਫਿਲਮ ਦੇਖਣੀ ਹੋਵੇਗੀ।
ਅਦਾਕਾਰੀ
ਫਿਲਮ 'ਚ ਸੈਫ ਅਲੀ ਖਾਨ ਦੀ ਅਦਾਕਾਰੀ ਕਾਫੀ ਜ਼ਬਰਦਸਤ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਪੂਰੀ ਤਰ੍ਹਾਂ ਸੈਫ ਦੀ ਹੈ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰੀ ਦੇਖਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਉਨ੍ਹਾਂ ਆਪਣੇ ਕਰੀਅਰ ਦੀ ਬੈਸਟ ਪਰਫਾਰਮੇਂਸ ਦਿੱਤੀ ਹੈ। ਇਸ ਤੋਂ ਇਲਾਵਾ ਬਾਕੀ ਸਟਾਰਜ਼ ਆਪਣੇ ਕਿਰਦਾਰ ਨਾਲ ਚੰਗੀ ਤਰ੍ਹਾਂ ਇਨਸਾਫ ਨਹੀਂ ਕਰ ਸਕੇ।
ਮਿਊਜ਼ਿਕ ਤੇ ਬਾਕਸ ਆਫਿਸ
ਫਿਲਮ ਦਾ ਮਿਊਜ਼ਿਕ ਕੋਈ ਖਾਸ ਨਹੀਂ ਹੈ। ਫਿਲਮ ਦਾ ਮਿਊਜ਼ਿਕ ਸੀਨਜ਼ ਦੇ ਮੁਤਾਬਕ ਫਿੱਟ ਨਹੀਂ ਬੈਠ ਰਿਹਾ ਹੈ। ਫਿਲਮ ਦਾ ਬਜ਼ਟ ਕਰੀਬ 35 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਹੁਣ ਇਹ ਦੇਖਣਾ ਹੋਵੇਗਾ ਕਿ ਫਿਲਮ ਬਾਕਸ ਆਫਿਸ 'ਤੇ ਕਾਰੋਬਾਰ ਕਰਨ 'ਚ ਸਫਲ ਹੁੰਦੀ ਹੈ ਜਾਂ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News