Movie Review: ਇਸ਼ਕ ਦੀ ਇਕ ਅਨੋਖੀ ਲਵਸਟੋਰੀ ਹੈ 'ਕਬੀਰ ਸਿੰਘ'

Friday, June 21, 2019 10:16 AM
Movie Review: ਇਸ਼ਕ ਦੀ ਇਕ ਅਨੋਖੀ ਲਵਸਟੋਰੀ ਹੈ 'ਕਬੀਰ ਸਿੰਘ'

ਫਿਲਮ— 'ਕਬੀਰ ਸਿੰਘ'
ਸਟਾਰ ਕਾਸਟ— ਸ਼ਾਹਿਦ ਕਪੂਰ, ਕਿਆਰਾ ਆਡਵਾਨੀ
ਡਾਇਰੈਕਟਰ— ਸੰਦੀਪ ਰੈੱਡੀ ਵੰਗਾ

ਬਾਲੀਵੁੱਡ ਐਕਟਰ ਸ਼ਾਹਿਦ ਕਪੂਰ ਦੀ ਫਿਲਮ 'ਕਬੀਰ ਸਿੰਘ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਸ਼ਾਹਿਦ ਨਾਲ ਲੀਡ ਕਿਰਦਾਰ 'ਚ ਕਿਆਰਾ ਅਡਵਾਣੀ ਹੈ। ਇਸ ਫਿਲਮ 'ਚ ਦਿਖਾਇਆ ਗਿਆ ਹੈ ਕਿ ਜਦੋਂ ਦੋ ਪ੍ਰੇਮੀ ਮਿਲਦੇ ਹਨ ਤਾਂ ਜਸ਼ਨ ਮਨਾਇਆ ਜਾਂਦਾ ਹੈ, ਪਰ ਜਦੋਂ ਦੋ ਪ੍ਰੇਮੀ ਵੱਖ ਹੁੰਦੇ ਹਨ ਤਾਂ ਲੜਕਾ ਤਬਾਹੀ ਦੇ ਰਸਤੇ 'ਤੇ ਚੱਲ ਪੈਂਦਾ ਹੈ। ਲੋਕਾਂ ਦੇ ਲੱਖ ਸਮਝਾਉਣ ਤੋਂ ਬਾਅਦ ਵੀ ਉਹ ਸੁਧਰਦਾ ਨਹੀਂ ਹੈ ਅਤੇ ਫਿਰ ਕੁਝ ਅਜਿਹਾ ਹੁੰਦਾ ਹੈ ਕਿ ਉਹ ਖੁਦ ਆਪਣਾ ਸਿਰ ਫੜ੍ਹ ਕੇ ਬੈਠ ਜਾਂਦਾ ਹੈ।

ਕਹਾਣੀ—

ਇਹ ਕਹਾਣੀ ਹੈ ਕਬੀਰ ਸਿੰਘ ਦੀ, ਜੋ ਆਈ. ਆਈ. ਐੱਸ. ਦੀ ਪੜਾਈ ਕਰ ਰਿਹਾ ਹੈ। ਕਬੀਰ ਪੜਾਈ 'ਚ ਬਹੁਤ ਵਧੀਆ ਹੈ, ਹਰ ਫੀਲਡ 'ਚ ਟੌਪ ਕਰਦਾ ਹੈ, ਇੱਥੋਂ ਤੱਕ ਕਿ ਕਾਲਜ ਦੇ ਫੁੱਟਬਾਲ ਟੀਮ ਦਾ ਕਪਤਾਨ ਵੀ ਹੈ ਪਰ ਕਬੀਰ ਦੀ ਸਿਰਫ ਇਕ ਹੀ ਪ੍ਰੇਸ਼ਾਨੀ ਹੈ ਕਿ ਉਸ ਨੂੰ ਗੁੱਸਾ ਬਹੁਤ ਆਉਂਦਾ ਹੈ। ਫਿਰ ਇਕ ਦਿਨ ਕਬੀਰ ਦੀ ਜ਼ਿੰਦਗੀ 'ਚ ਪ੍ਰੀਤੀ ਨਾਮ ਦੀ ਇਕ ਲੜਕੀ ਆਉਂਦੀ ਹੈ, ਜੋ ਕਾਲਜ ਦੇ ਫਰਸਟ ਈਅਰ ਦੀ ਵਿਦਿਆਰਥਣ ਹੈ। ਪ੍ਰੀਤੀ ਦੀ ਸਾਦਗੀ ਦੇਖ ਕੇ ਕਬੀਰ ਨੂੰ ਉਸ ਨਾਲ ਪਿਆਰ ਹੋ ਜਾਂਦਾ ਹੈ, ਪਰ ਬਾਅਦ 'ਚ ਉਹ ਦੋਵੇਂ ਵੱਖ ਹੋ ਜਾਂਦੇ ਹਨ ਅਤੇ ਫਿਰ ਸ਼ੁਰੂ ਹੁੰਦਾ ਹੈ ਕਬੀਰ ਦੇ ਬਰਬਾਦੀ ਦੇ ਰਸਤੇ 'ਤੇ ਚੱਲਣ ਦਾ ਕਿੱਸਾ। ਕਬੀਰ ਦਿਨ-ਰਾਤ ਸ਼ਰਾਬ ਪੀਂਦਾ ਹੈ, ਗਾਂਜੇ ਤੋਂ ਲੈ ਕੇ ਕੋਕੀਨ ਤੱਕ ਸਭ ਕੁਝ ਕਰਦਾ ਹੈ। ਪ੍ਰੀਤੀ ਉਸ ਦੇ ਦਿਮਾਗ 'ਚੋਂ ਨਹੀਂ ਜਾਂਦੀ ਅਤੇ ਕਿਸੇ ਹੋਰ ਦੇ ਬਾਰੇ ਸੋਚਨਾ ਉਸ ਦੀ ਫਿਤਰਤ ਨਹੀਂ। ਖੈਰ ਹੁਣ ਦੇਖਣਾ ਇਹ ਹੋਵੇਗਾ ਕਿ ਕੀ ਪ੍ਰੀਤੀ ਕਬੀਰ ਨੂੰ ਵਾਪਸ ਮਿਲਦੀ ਹੈ ਜਾਂ ਨਹੀਂ। ਇਹ ਦੇਖਣ ਲਈ ਤੁਹਾਨੂੰ ਸਿਨੇਮਾਘਰਾਂ 'ਚ ਜਾ ਕੇ ਫਿਲਮ ਦੇਖਣੀ ਪਵੇਗੀ।

ਐਕਟਿੰਗ

ਐਕਟਿੰਗ ਦੀ ਗੱਲ ਕਰੀਏ ਤਾਂ ਸ਼ਾਹਿਦ ਕਪੂਰ, ਕਬੀਰ ਸਿੰਘ ਦੇ ਕਿਰਦਾਰ 'ਚ ਜ਼ਬਰਦਸਤ ਹਨ। ਇਕ ਜਿੱਦੀ ਵਿਅਕਤੀ ਜੋ ਹਮੇਸ਼ਾ ਗੁੱਸੇ 'ਚ ਰਹਿੰਦਾ ਹੈ। ਅਜਿਹਾ ਕਿਰਦਾਰ ਨਿਭਾਉਣਾ ਕੋਈ ਆਸਾਨ ਗੱਲ ਨਹੀ ਹੈ। ਇਕ ਸ਼ਾਰਾਬੀ ਦਾ ਕਿਰਦਾਰ ਨਿਭਾਉਣਾ ਉਸ ਤੋਂ ਵੀ ਜ਼ਿਆਦਾ ਮੁਸ਼ਕਲ ਹੈ ਅਤੇ ਸ਼ਾਹਿਦ ਨੇ ਇਹ ਕੰਮ ਬਹੁਤ ਹੀ ਸਰਲਤਾ ਨਾਲ ਕੀਤਾ। ਪ੍ਰੀਤੀ ਦੇ ਰੋਲ 'ਚ ਕਿਆਰਾ ਅਡਵਾਨੀ ਵਧੀਆ ਹੈ। ਕਿਆਰਾ ਨੇ ਪ੍ਰੀਤੀ ਦੇ ਕਿਰਦਾਰ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਹੈ। ਇਨ੍ਹਾਂ ਤੋਂ ਇਲਾਵਾ ਕਬੀਰ ਦੇ ਪਿਤਾ ਦੇ ਕਿਰਦਾਰ 'ਚ ਸੁਰੇਸ਼ ਓਬਰਾਏ, ਭਰਾ ਦੇ ਕਿਰਦਾਰ 'ਚ ਅਰਜੁਨ ਬਾਜਵਾ, ਕਾਲਜ ਦੇ ਡੀਨ ਦੇ ਰੋਲ 'ਚ ਆਦਿਲ ਹੁਸੈਨ ਅਤੇ ਬਾਕੀ ਐਕਟਰਸ ਨੇ ਵੀ ਵਧੀਆ ਕੰਮ ਕੀਤਾ ਹੈ।

ਮਿਊਜ਼ਿਕ

ਫਿਲਮ ਦਾ ਮਿਊਜ਼ਿਕ ਕਮਾਲ ਦਾ ਹੈ। ਮਿਊਜ਼ਿਕ ਨੂੰ ਬਾਲੀਵੁੱਡ ਦੇ ਵਧੀਆ ਕੰਪੋਜਰਸ ਦੀ ਟੀਮ- ਮਿਥੂਨ, ਅਮਾਲ ਮਲਿਕ, ਵਿਸ਼ਾਲ ਮਿਸ਼ਰਾ, ਸਚੇਤ-ਪ੍ਰੰਪਰਾ ਅਤੇ ਅਖਿਲ ਸਚਦੇਵ ਨੇ ਬਣਾਇਆ ਹੈ। ਫਿਲਮ 'ਕਬੀਰ ਸਿੰਘ' ਦੇ ਇਕ-ਇਕ ਗੀਤ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ।


About The Author

manju bala

manju bala is content editor at Punjab Kesari